ਬਟਾਲਾ ( ਰੰਜਨਦੀਪ ਸੰਧੂ,ਅਮਰੀਕ ਮਠਾਰੁ):- ਪਹਿਲੇ ਵਿਸ਼ਵ ਯੁੱਧ ਦੀ ਯਾਦਗਾਰ ਦਾ ਉਦਘਾਟਨ ਅਤੇ ਸ਼ਰਧਾਂਜਲੀ ਸਮਾਰੋਹ ਨੇੜਲੇ ਪਿੰਡ ਸਰਾਵਾਲੀ ਵਿੱਚ ਆਯੋਜਿਤ ਕੀਤਾ ਗਿਆ। ਇਸ ਸਮੇਂ ਦੌਰਾਨ ਲੈਫਟੀਨੈਂਟ ਜਨਰਲ ਤੇਜੀਦਰ ਸਿੰਘ ਸ਼ੇਰਗਿੱਲ ਸੀਨੀਅਰ ਸਲਾਹਕਾਰ ਮੁੱਖ ਮੰਤਰੀ ਪੰਜਾਬ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਸਨੇ ਪਹਿਲੇ ਵਿਸ਼ਵ ਯੁੱਧ ਦੀਆਂ ਯਾਦਗਾਰਾਂ ਦਾ ਉਦਘਾਟਨ ਕੀਤਾ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।
ਉਨ੍ਹਾਂ ਕਿਹਾ ਕਿ ਪਹਿਲੇ ਵਿਸ਼ਵ ਯੁੱਧ ਵਿਚ 80482 ਭਾਰਤੀ ਜਵਾਨ ਸ਼ਹੀਦ ਹੋਏ ਸਨ ਅਤੇ ਇਕੱਲੇ ਮੇਸੋਪੋਟੇਮੀਆ ਮੁਹਿੰਮ ਦੌਰਾਨ 33367 ਭਾਰਤੀ ਫੌਜਾਂ ਨੂੰ ਸ਼ਹੀਦ ਕੀਤਾ ਗਿਆ ਸੀ।
ਜਿਸ ਵਿਚ ਸੱਤ ਹਜ਼ਾਰ ਸਿੱਖ ਸੈਨਿਕ ਸ਼ਾਮਲ ਸਨ। ਇਨ੍ਹਾਂ ਵਿਚੋਂ 272 ਸਿੱਖ ਸੈਨਿਕ ਗੁਰਦਾਸਪੁਰ ਜ਼ਿਲੇ ਨਾਲ ਸਬੰਧਤ ਸਨ। ਇਨ੍ਹਾਂ ਵਿੱਚੋਂ ਦੋ ਸ਼ਹੀਦ ਹੋਏ ਪਿੰਡ ਸਰਾਂਵਾਲੀ ਨਾਲ ਸਬੰਧਤ ਹਨ। ਜਿਸ ਵਿਚ ਸ਼ਹੀਦ ਹੌਲਦਾਰ ਕਾਲਾ ਸਿੰਘ 4481, 45 ਵੇਂ ਰੈਟਰੇ ਸਿੱਖ ਨੇ 29 ਅਕਤੂਬਰ 1918 ਨੂੰ ਅਤੇ ਸਿਪਾਹੀ ਹਜ਼ਾਰਾ ਸਿੰਘ 1313, 45 ਫਰਬਰੀ ਰੱਤਰੇ ਸਿੱਖ 1 ਫਰਵਰੀ 1917 ਨੂੰ ਸ਼ਹਾਦਤ ਪ੍ਰਾਪਤ ਕੀਤੀ ਸੀ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦਾ ਸਨਮਾਨ ਵਿਸ਼ਵ ਦਾ ਸਭ ਤੋਂ ਵੱਡਾ ਸਨਮਾਨ ਹੈ ਅਤੇ ਸਾਨੂੰ ਆਪਣੇ ਗੁਰੂਆਂ ਪਾਸੋਂ ਸ਼ਹੀਦ ਦੀ ਭਾਵਨਾ ਮਿਲੀ ਹੈ।

