ਬਟਾਲਾ (ਅਮਰੀਕ ਮਠਾਰੂ, ਰੰਜਨਦੀਪ ਸੰਧੂ)
ਐਸ ਪੀ ਹੈਡਕੁਆਟਰ ਸ੍ਰੀ ਗੁਰਪ੍ਰੀਤ ਸਿੰਘ ਦੇ ਅਨੁਸਾਰ ਸ਼ਾਸਤਰੀ ਨਗਰ ਦਾ ਰਹਿਣ ਵਾਲਾ ਜੱਗ ਜੋਰਾਵਰ ਸਿੰਘ ਵਰਨਾ ਕਾਰ ਉਪਰ ਧਰਮਪੁਰਾ ਕਾਲੋਨੀ ਤੋਂ ਆ ਰਿਹਾ ਸੀ। ਜੋਹਲ ਹਸਪਤਾਲ ਲੱਗੇ ਉਨ੍ਹਾਂ ਦਾ ਇਕ ਆਈ ਟਵੰਟੀ ਤੇ ਕਾਰ ਸਵਾਰਾਂ ਨਾਲ ਥੋੜ੍ਹੀ ਬਹਿਸ ਹੋ ਗਈ। ਜੋ ਉਹਨਾਂ ਦਾ ਪਿੱਛਾ ਕਰਦੇ ਸ਼ਾਸਤਰੀ ਨਗਰ ਆ ਗਏ ਅਤੇ ਉਨ੍ਹਾਂ ਜੱਗ ਜੋਰਾਵਰ ਤੇ ਪਿਸਤੌਲ ਤਾਣ ਲਈ ਜੱਦ ਉਹ ਆਪਣੀ ਗੱਡੀ ਵਿੱਚ ਵੱੜਣ ਲੱਗਾ ਤਾਂ ਉਸ ਤੇ ਗੋਲੀ ਚਲਾ ਦਿੱਤੀ ਜੋ ਉਸ ਦੀ ਵਰਨਾ ਕਾਰ ਤੇ ਲੱਗੀ ਅਤੇ ਉਹ ਮੋਕੇ ਤੋਂ ਫ਼ਰਾਰ ਹੋ ਗਏ। ਜਿੰਨਾ ਨੂੰ ਲੱਭਣ ਲਈ ਸੀ ਸੀ ਟੀਵੀ ਦੀ ਮੱਦਦ ਲਈ ਜਾ ਰਹੀ ਹੈ।

