ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਪੰਜਾਬ ਤਕ ਟ੍ਰੇਨਾਂ ਆਉਣੋਂ ਰੋਕ ਕੇ ਭੇਦਭਾਵ ਕਰ ਰਹੀ ਹੈੈ ਅਤੇ ਸੀ ਫਾਰਮ ਨਾ ਮਿਲਣ ਕਾਰਨ ਹੋ ਰਹੀ ਪਰੇਸ਼ਾਨੀ।

ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਪੰਜਾਬ ਤਕ ਟ੍ਰੇਨਾਂ ਆਉਣੋਂ ਰੋਕ ਕੇ ਭੇਦਭਾਵ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸਾਰੀਆਂ ਮਾਲ ਗੱਡੀਆਂ ਰੁਕ ਗਈਆਂ ਹਨ। ਪੰਜਾਬ ਦੀ ਇੰਡਸਟਰੀ ਲਈ ਕੱਚਾ ਮਾਲ ਨਹੀਂ ਪਹੁੰਚ ਰਿਹਾ। ਨਾ ਹੀ ਤਿਆਰ ਮਾਲ ਇਥੋਂ ਹੋਰ ਸੂਬਿਆਂ ਲਈ ਸਪਲਾਈ ਹੋ ਰਿਹਾ ਹੈ। ਹਾਲਾਂਕਿ ਇਸ ਦੌਰਾਨ ਇਹ ਮੈਸੇਜ ਆ ਗਿਆ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰੰਘ ਦੀ ਰੇਲ ਮੰਤਰੀ ਨਾਲ ਗੱਲ ਹੋ ਗਈ ਹੈ ਅਤੇ ਮਾਲਗੱਡੀਆਂ ਨੂੰ ਚਲਾਉਣ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।
ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਜੇ ਰੇਲ ਆਵਾਜਾਈ ਨਹੀਂ ਖੁੱਲ੍ਹਦੀ ਤਾਂ ਇਸ ਨਾਲ ਪੰਜਾਬ ਦੀ ਇੰਡਸਟਰੀ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੁੱਖ ਮੰਤਰੀ ਇਸ ਮਾਮਲੇ ਨੂੰ ਕੇਂਦਰ ਵਿਚ ਗੰਭੀਰਤਾ ਨਾਲ ਚੁੱਕ ਰਹੇ ਹਨ। ਅਰੋੜਾ ਨੇ ਕਿਹਾ ਕਿ ਵੀਰਵਾਰ ਨੂੰ ਕਾਰੋਬਾਰੀਆਂ ਅਤੇ ਉਦਯੋਗਪਤੀਆਂ ਦੇ ਨਾਲ ਮੀਟਿੰਗ ਵਿਚ ਸੀ ਫਾਰਮ, ਇੰਡਸਟਰੀਅਲ ਜ਼ੋਨ ਵਿਚ ਵਿਕਾਸ, ਡੀਮਡ ਅਸੈਸਮੈਂਟ ਵਰਗੇ ਮੁੱਦਿਆਂ ’ਤੇ ਚਰਚਾ ਹੋਈ ਹੈ। ਸੀ ਫਾਰਮ ਨਾ ਮਿਲਣ ਕਾਰਨ ਹੋ ਰਹੀ ਪਰੇਸ਼ਾਨੀ ਨੂੰ ਦੂਰ ਕਰਨ ਅਤੇ ਡੀਮਡ ਅਸੈਸਮੈਂਟ ਪਾਲਿਸੀ ਲਿਆਉਣ ਲਈ ਮੁੱਖ ਮੰਤਰੀ ਗੰਭੀਰ ਹਨ। ਇਸ ਨੂੰ ਲੈ ਕੇ ਦੋ ਤਿੰਨ ਦਿਨਾਂ ਵਿਚ ਫੈਸਲਾ ਆ ਜਾਵੇਗਾ।
