ਅੰਮ੍ਰਿਤਸਰ {ਰੰਜਨਦੀਪ ਸੰਧੂ, ਅਮਰੀਕ ਮਠਾਰੁ):- ਪ੍ਰੇਮ ਸੰਬੰਧ ਵਿੱਚ ਰੁਕਾਵਟ ਬਣਨ ਕਰ ਕੇ ਮਾਨ ਪਿੰਡ ਦੀ ਰਾਜਵਿੰਦਰ ਕੌਰ ਨੇ ਆਪਣੇ ਪ੍ਰੇਮੀ ਮਨਦੀਪ ਸਿੰਘ ਨਾਲ ਮਿਲ ਕੇ ਸ਼ਨੀਵਾਰ ਦੁਪਹਿਰ ਨੂੰ ਦੇਵਰਾਣੀ ਦਾ ਕਤਲ ਕਰ ਦਿੱਤਾ ਸੀ। ਲਾਸ਼ ਨੂੰ ਲੁਕਾਉਣ ਲਈ ਮੁਲਜ਼ਮ ਨੇ ਇਸ ਨੂੰ ਘਰ ਦੇ ਇੱਕ ਕਮਰੇ ਵਿੱਚ ਅੱਗ ਲਾ ਦਿੱਤੀ ਅਤੇ ਸੁਸਾਈਡ ਨੋਟ ਛੱਡ ਕੇ ਫਰਾਰ ਹੋ ਗਏ। ਪੁਲਿਸ ਨੇ ਰਾਜਵਿੰਦਰ ਕੌਰ ਅਤੇ ਉਸ ਦੇ ਪ੍ਰੇਮੀ ਅਜੈਬ ਵਲੀ ਪਿੰਡ ਨਿਵਾਸੀ ਮਨਦੀਪ ਸਿੰਘ ਨੂੰ ਕਤਲ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।
ਐਸਪੀ ਗੌਰਵ ਟੌਡਾ ਨੇ ਦੱਸਿਆ ਕਿ ਸ਼ਨੀਵਾਰ ਸ਼ਾਮ ਨੂੰ ਮਾਨ ਪਿੰਡ ਦੇ ਪਲਵਿੰਦਰ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਪਤਨੀ ਹਰਵਿਦਰ ਕੌਰ ਘਟਨਾ ਤੋਂ ਕੁਝ ਸਮਾਂ ਪਹਿਲਾਂ ਆਪਣੀ ਨੂੰਹ ਨੂੰ ਮਿਲਣ ਗਈ ਸੀ। ਜਦੋਂ ਉਹ ਸ਼ਾਮ ਤੱਕ ਵਾਪਸ ਨਹੀਂ ਪਰਤੀ ਤਾਂ ਉਹ ਭੈਣ ਰਾਜਵਿਦਰ ਕੌਰ ਦੇ ਘਰ ਪਹੁੰਚੀ। ਉਸਦੀ ਪਤਨੀ ਦੀ ਲਾਸ਼ ਉਥੇ ਇੱਕ ਕਮਰੇ ਵਿੱਚ ਸੜ ਰਹੀ ਸੀ। ਐਸਪੀ ਨੇ ਦੱਸਿਆ ਕਿ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਕਿ ਰਾਜਵਿੰਦਰ ਕੌਰ ਦਾ ਪਤੀ ਪ੍ਰਤਾਪ ਸਿੰਘ ਇੱਕ ਸਾਲ ਤੋਂ ਮਲੇਸ਼ੀਆ ਵਿੱਚ ਰਹਿ ਰਿਹਾ ਹੈ।ਇਸੇ ਦੌਰਾਨ ਅਜੈਬ ਵਾਲੀ ਪਿੰਡ ਦਾ ਮਨਦੀਪ ਸਿੰਘ ਰਾਜਵਿਦਰ ਕੌਰ ਦੇ ਘਰ ਆਉਣ ਲੱਗ ਪਿਆ। ਦੋਵਾਂ ਦਾ ਪ੍ਰੇਮ ਸੰਬੰਧ ਹੋਣੇ ਸ਼ੁਰੂ ਹੋ ਗਏ. ਜਦੋਂ ਹਰਵਿਦਰ ਕੌਰ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਮੁਲਜ਼ਮ ਨੇ ਉਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।

