ਹੁਣ ਬਿਨਾ ਕਿਸੇ ਬੈਂਕ ਫੀਸ ਦੇ ਫਟੇ ਪੁਰਾਣੇ ਨੋਟ ਬਦਲੇਗਾ।

ਹੁਣ ਬਿਨਾ ਕਿਸੇ ਬੈਂਕ ਫੀਸ ਦੇ ਫਟੇ ਪੁਰਾਣੇ ਨੋਟ ਬਦਲੇਗਾ।
ਕਈ ਵਾਰ ਫਟੇ ਪੁਰਾਣੇ ਨੋਟ ਮੁਸ਼ਕਲ ਬਣ ਜਾਂਦੇ ਹਨ। ਸਮਝ ਨਹੀਂ ਆਉਂਦਾ ਕਿ ਇਨ੍ਹਾਂ ਨੂੰ ਬੈਂਕ ਲਿਜਾ ਕੇ ਬਦਲ ਲਿਆਈਏ ਜਾਂ ਨਹੀਂ? ਬੈਂਕ ਇਨ੍ਹਾਂ ਨੂੰ ਬਦਲੇਗਾ ਜਾਂ ਨਹੀਂ? ਬਦਲੇਗਾ ਤਾਂ ਕਿੰਨੇ ਰੁਪਏ ਕੱਟੇਗਾ? ਚੰਗੀ ਖ਼ਬਰ ਇਹ ਹੈ ਕਿ ਹੁਣ ਰਿਜ਼ਰਵ ਬੈਂਕ ਆਫ ਇੰਡੀਆ ਭਾਵ ਆਰਬੀਆਈ ਨੇ ਇਸ ਦਿਸ਼ਾ ਵਿਚ ਗਾਈਡਲਾਈਨ ਜਾਰੀ ਕੀਤੀ ਹੈ। ਇਸ ਵਿਚ ਸਭ ਤੋਂ ਵੱਡੀ ਗੱਲ ਇਹ ਹੈ ਕਿ  ਹੁਣ ਬਿਨਾ ਕਿਸੇ ਬੈਂਕ ਫੀਸ ਦੇ ਫਟੇ ਪੁਰਾਣੇ ਨੋਟ ਬਦਲੇਗਾ। ਹਾਲਾਂਕਿ ਕਿਹੜਾ ਨੋਟ ਬਦਲਣਾ ਹੈ ਅਤੇ ਕਿਹਡ਼ਾ ਨਹੀਂ , ਇਸ ਬਾਰੇ ਪੂਰੀ ਤਰ੍ਹਾਂ ਬੈਂਕ ’ਤੇ ਹੀ ਨਿਰਭਰ ਕਰੇਗਾ। ਭਾਵ ਕੋਈ ਗਾਹਕ ਰੁਪਏ ਬਦਲਣ ਲਈ ਬੈਂਕ ’ਤੇ ਦਬਾਅ ਨਹੀਂ ਪਾ ਸਕੇਗਾ। ਜੇ ਕਿਸੇ ਵਿਅਕਤੀ ਦਾ ਉਸ ਬੈਂਕ ਵਿਚ ਖਾਤਾ ਨਹੀਂ ਹੈ ਤਾਂ ਵੀ ਨੋਟ ਬਦਲੇ ਜਾ ਸਕਣਗੇ। ਪੜੋ ਫਟੇ ਪੁਰਾਣੇ ਨੋਟ ਬਦਲਣ ਨੂੰ ਲੈ ਕੇ ਕੀ ਹਨ ਆਰਬੀਆਈ ਦੀਆਂ ਗਾਈਡਲਾਈਨਜ਼…
ਹੁਣ ਫਟੇ ਪੁਰਾਣੇ ਨੋਟਾਂ ਨਾਲ ਕਰੋ ਬਿੱਲਾਂ ਦੀ ਅਦਾਇਗੀ
RBI ਨੇ ਇਸ ਗੱਲ ਦੀ ਛੋਟ ਦੇ ਦਿੱਤੀ ਹੈ ਕਿ ਗਾਹਕ ਆਪਣੇ ਫਟੇ ਪੁਰਾਣੇ ਨੋਟਾਂ ਨਾਲ ਬਿੱਲਾਂ ਦਾ ਭੁਗਤਾਨ ਕਰ ਸਕਣਗੇ। ਇਹੀ ਨਹੀਂ ਇਸ ਰਕਮ ਨੂੰ ਕਿਸੇ ਵੀ ਖਾਤੇ ਵਿਚ ਜਮ੍ਹਾ ਕਰਵਾਇਆ ਜਾ ਸਕਦਾ ਹੈ। ਪੁਰਾਣੇ ਨੋਟਾਂ ਦੇ ਬਦਲੇ ਨਵੇਂ ਨੋਟ ਤਾਂ ਲਏ ਹੀ ਜਾਂ ਸਕਦੇ ਹਨ। ਇਸ ਲਈ ਉਕਤ ਬੈਂਕ ਜਾਂ ਬ੍ਰਾਂਚ ਵਿਚ ਖਾਤਾ ਹੋਣਾ ਲਾਜ਼ਮੀ ਨਹੀਂ ਹੈ।

Leave a Reply

Your email address will not be published. Required fields are marked *