ਬਟਾਲਾ(ਰੰਜਨਦੀਪ ਸੰਧੂ,ਅਮਰੀਕ ਮਠਾਰੁ):– ਪਿੰਡ ਘਸੀਟਪੁਰ ਨੇੜੇ ਅੰਮ੍ਰਿਤਸਰ-ਬਟਾਲਾ ਰਾਜ ਮਾਰਗ ਤੇ ਦੋ ਕਾਰਾਂ ਦੀ ਆਪਸ ਵਿੱਚ ਟੱਕਰ ਹੋ ਗਈ, ਜਦੋਂ ਇਕ ਗਾਂ ਅਚਾਨਕ ਰੋਡ ਤੇ ਆਈ ਤੇ ਉਸ ਕਰ ਕੈ ਹਾਦਸਾ ਹੋ ਗਿਆ । ਇਸ ਵਿਚ ਦੋ ਲੋਕ ਜ਼ਖਮੀ ਹੋ ਗਏ। ਦੋਵਾਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਭੇਜਿਆ ਗਿਆ। ਜ਼ਖਮੀਆਂ ਦੀ ਪਛਾਣ ਨਹੀਂ ਹੋ ਸਕੀ।

