ਕਾਦੀਆਂ(ਰੰਜਨਦੀਪ ਸੰਧੂ,ਅਮਰੀਕ ਮਠਾਰੁ):– ਵੱਖ ਵੱਖ ਠੇਕੇਦਾਰੀ ਸੰਗਰਸ਼ ਕਮੇਟੀਆਂ ਦੇ ਸੱਦੇ ਤੇ ਵਾਟਰ ਸਪਲਾਈ ਕੰਟਰੈਕਟ ਵਰਕਰਜ਼ ਯੂਨੀਅਨ, ਪੈਨਬਸ ਕੰਟਰੈਕਟ ਵਰਕਰਜ਼ ਯੂਨੀਅਨ, ਟੀਐਸਯੂ ਅਤੇ ਕਿਸਾਨ ਸੰਗਠਨਾਂ ਨੇ ਸਾਂਝੇ ਤੌਰ’ ਤੇ ਕਾਦੀਆਂ ਵਿਚ ਆਪਣੇ ਪਰਿਵਾਰਾਂ ਸਮੇਤ ਉਨ੍ਹਾਂ ਦੀਆਂ ਮੰਗਾਂ ਦੇ ਸਮਰਥਨ ਵਿਚ ਕੈਪਟਨ ਸਰਕਾਰ ਅਤੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ।
ਇਸ ਸਮੇਂ ਦੌਰਾਨ ਟੀਐਸਯੂ ਦੇ ਪ੍ਰਧਾਨ ਜਗਤਾਰ ਸਿੰਘ ਖੁੱਡਾ, ਬਲਵਿੰਦਰ ਸਿੰਘ ਪ੍ਰਿੰਸੀਪਲ ਕੰਟਰੈਕ ਮੁਲਜਿਮ ਇੰਪਲਾਈਜ਼ ਯੂਨੀਅਨ ਨੇ ਕਿਹਾ ਕਿ ਉਹ ਹਰ ਯੂਨੀਅਨ ਦੇ ਨਾਲ ਖੜੇ ਹਨ ਜੋ ਕਿਸਾਨੀ ਦੇ ਹੱਕਾਂ ਲਈ ਲੜ ਰਹੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਜੋ ਤਿੰਨ ਖੇਤੀਬਾੜੀ ਕਾਨੂੰਨ ਲਿਆਂਦੇ ਹਨ ਉਹ ਕਿਸਾਨ ਵਿਰੋਧੀ ਹਨ।ਉਨ੍ਹਾਂ ਕਿਹਾ ਬਿਜਲੀ ਸੋਧ ਬਿੱਲ 2020 ਲੋਕ ਵਿਰੋਧੀ ਹੈ। ਕੈਪਟਨ ਸਰਕਾਰ ਵੱਲੋਂ ਸਰਕਾਰੀ ਥਰਮਲ ਪਲਾਂਟ ਬੰਦ ਕਰਨ, ਸਰਕਾਰੀ ਜ਼ਮੀਨਾਂ ਵੇਚਣ, ਕੱਚੇ ਕਾਮਿਆਂ ਨੂੰ ਛਾਂਟਣ, ਉਸਦੇ ਵਾਅਦਿਆਂ ਤੋਂ ਭੱਜਣ, ਸਰਕਾਰੀ ਵਿਭਾਗਾਂ ਵਿੱਚ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਘਰ-ਘਰ ਰੁਜ਼ਗਾਰ ਮੁਹੱਈਆ ਕਰਾਉਣ ਵਾਲੀ ਸਰਕਾਰ ਹਰ ਫਰੰਟ ਤੇ ਅਸਫਲ ਰਹੀ ਹੈ।

