ਜਲੰਧਰ ਰੋਡ ਤੇ ਸਥਿਤ ਸਤੀ ਲਕਸ਼ਮੀ ਦੇਵੀ ਸਮਾਧੀ ਤੇ ਆਲ ਇੰਡੀਆ ਵੂਮਨ ਕਾਨਫਰੰਸ ਸੁਸਾਇਟੀ ਦੀ ਸੰਸਥਾ ਵਿਚ ਚਾਰ ਕੋਰਸਾਂ ਵਿਚ ਦਾਖਲਾ ਸ਼ੁਰੂ ਹੋ ਗਿਆ ਹੈ

ਬਟਾਲਾ(ਰੰਜਨਦੀਪ ਸੰਧੂ, ਅਮਰੀਕ ਮਠਾਰੁ):– : ਜਲੰਧਰ ਰੋਡ ਬਟਾਲਾ  ਤੇ ਸਥਿਤ ਸਤੀ ਲਕਸ਼ਮੀ ਦੇਵੀ ਸਮਾਧੀ ਤੇ ਆਲ ਇੰਡੀਆ ਵੂਮਨ ਕਾਨਫਰੰਸ ਸੁਸਾਇਟੀ ਦੀ ਸੰਸਥਾ ਵਿਚ ਚਾਰ ਕੋਰਸਾਂ ਵਿਚ ਦਾਖਲਾ ਸ਼ੁਰੂ ਹੋ ਗਿਆ ਹੈ. ਸੁਸਾਇਟੀ ਦੀ ਚੇਅਰਪਰਸਨ ਪ੍ਰਕਾਸ਼ ਕੌਰ ਨਾਰੂ, ਪ੍ਰਿੰਸੀਪਲ ਨਰਿਦਰ ਕੌਰ ਮੱਲੀ ਅਤੇ ਜਨਰਲ ਸਕੱਤਰ ਸੁਸ਼ਮਾ ਅਗਰਵਾਲ , ਹਰਜੀਤ ਕੌਰ ਸੰਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਉਨ੍ਹਾਂ ਦੇ ਸੰਸਥਾਨ ਵਿੱਚ ਚਾਰ ਕੋਰਸਾਂ ਵਿੱਚ ਦਾਖਲਾ ਸ਼ੁਰੂ ਕੀਤਾ ਗਿਆ ਹੈ। ਸਿਲਾਈ- ਕੋਰਸਾਂ ਆਰਟ ਐਂਡ ਕਰਾਫਟ,ਬਿਊਟੀ  ਪਾਰਲਰ ਅਤੇ ਕੰਪਿਊਟਰ  ਨਾਲ ਸਬੰਧਤ ਕੋਰਸਾਂ ਵਿਚ ਦਾਖਲਾ ਲਿਆ ਜਾ ਸਕਦਾ ਹੈ. ਵਿਦਿਆਰਥੀਆਂ ਨੂੰ ਦਾਖਲਾ ਅਤੇ ਕਲਾਸਾਂ ਦੌਰਾਨ ਕੋਵਿਡ -19 ਨਾਲ ਸਬੰਧਤ ਸਾਵਧਾਨੀ ਵਰਤਣੀ ਪਏਗੀ. ਇਸ ਮੌਕੇ ਚੰਚਲ ਜੈਨ, ਸਤੀਦਾਰ ਕੌਰ, ਨੀਲਮ, ਹਰਪ੍ਰੀਤ, ਪਰਮਿੰਦਰ ਕੌਰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *