ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪਾਂ ਦਾ ਹਿਸਾਬ ਦਿੱਤਾ ਜਾਵੇ
ਗਿਆਨੀ ਦਵਿੰਦਰ ਸਿੰਘ ਖ਼ਾਲਸਾ
ਬਟਾਲਾ (ਅਮਰੀਕ ਮਠਾਰੂ ਰੰਜਨਦੀਪ ਸੰਧੂ ) ਸ਼੍ਰੀ ਗੁਰੂ ਗ੍ਰੰਥ ਸਾਹਿਬ ਲਈ ਸਿੱਖ ਕੌਮ ਸਦਾ ਸਮਰਪਿਤ ਰਹੀ ਹੈ ਜਦ ਕੋਈ ਵੀ ਬੇਅਦਬੀ ਦੀ ਘਟਨਾ ਵਾਪਰਦੀ ਹੈ ਸਮੁੱਚੀ ਸਿੱਖ ਸੰਗਤ ਦੇ ਹਿਰਦੇ ਵਲੂੰਧਰੇ ਜਾਂਦੇ ਹਨ ਤੇ ਸਿੱਖ ਜਥੇਬੰਦੀਆਂ ਨੂੰ ਮਜਬੂਰਨ ਸੰਘਰਸ਼ ਲਈ ਮਜਬੂਰ ਹੋਣਾ ਪੈਂਦਾ ਹੈ । ਲੋਕ ਇਨਸਾਫ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਦਵਿੰਦਰ ਸਿੰਘ ਖ਼ਾਲਸਾ ਜੋ ਸਤਿਕਾਰ ਕਮੇਟੀ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਦਫਤਰ ਸਾਹਮਣੇ ਲਗਾਇਆ ਹੋਇਆ ਹੈ ਉਸ ਉਸ ਦਾ ਮੁੱਖ ਉਦੇਸ਼ 328 ਸਰੂਪਾਂ ਦਾ ਗਾਇਬ ਹੋਣਾ ਹੈ , ਗਿਆਨੀ ਜੀ ਕਹਿ ਕੇ 328 ਸਰੂਪਾਂ ਦੇ ਗਾਇਬ ਹੋਣ ਦਾ ਪੂਰਾ ਵੇਰਵਾ ਸੰਗਤ ਨੂੰ ਦਿੱਤਾ ਜਾਵੇ ਕਿ ਕਿਸ ਕਮੇਟੀ ਮੈਂਬਰ ਨੇ ਕਿੰਨੇ ਤੇ ਕਿਥੇ ਕਿਥੇ ਸਰੂਪ ਭੇਜੇ ਹਨ ਇਸ ਦਾ ਪੂਰਾ ਹਿਸਾਬ ਦਿੱਤਾ ਜਾਵੇ । ਇਸ ਸੰਬੰਧ ਵਿਚ ਕੱਲ 24 ਸਤੰਬਰ ਨੂੰ ਸਵੇਰੇ 9 ਵਜੇ ਬਟਾਲਾ ਤੋਂ ਅੰਮ੍ਰਿਤਸਰ ਲਈ ਇਕ ਵੱਡਾ ਜਥਾ ਚਾਲੇ ਪਵੇਗਾ ।