ਲਮੇਂ ਸਮੇਂ ਤੋਂ ਗ੍ਰਿਫ਼ਤਾਰੀ ਸਬੰਧੀ ਪੁਲਸ ਨਾਲ ਲੁਕਣ-ਮੀਚੀ ਦੀ ਖੇਡ ,ਖੇਡ ਰਹੀ ਸਬ- ਇੰਸਪੈਕਟਰ ਸੰਦੀਪ ਕੌਰ ਨੂੰ ਆਖਿਰ ਦਿਹਾਤੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ।

ਲਮੇਂ ਸਮੇਂ ਤੋਂ ਗ੍ਰਿਫ਼ਤਾਰੀ ਸਬੰਧੀ ਪੁਲਸ ਨਾਲ ਲੁਕਣ-ਮੀਚੀ ਦੀ ਖੇਡ ,ਖੇਡ ਰਹੀ ਸਬ- ਇੰਸਪੈਕਟਰ ਸੰਦੀਪ ਕੌਰ ਨੂੰ ਆਖਿਰ ਦਿਹਾਤੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ।

 

ਅੰਮ੍ਰਿਤਸਰ : ਨਵਾਂ ਪਿੰਡ ਵਾਸੀ ਸੁਨਿਆਰੇ ਵਿਕਰਮਜੀਤ ਸਿੰਘ ਅਤੇ ਉਸਦੀ ਪਤਨੀ ਸੁਖਬੀਰ ਕੌਰ ਦੇ ਆਤਮਹੱਤਿਆ ਕਾਂਡ ਮਾਮਲੇ ‘ਚ ਲਮੇਂ ਸਮੇਂ ਤੋਂ ਗ੍ਰਿਫ਼ਤਾਰੀ ਸਬੰਧੀ ਪੁਲਸ ਨਾਲ ਲੁਕਣ-ਮੀਚੀ ਦੀ ਖੇਡ ਖੇਡ ਰਹੀ ਸਬ- ਇੰਸਪੈਕਟਰ ਸੰਦੀਪ ਕੌਰ ਨੂੰ ਆਖਿਰ ਦਿਹਾਤੀ ਪੁਲਸ ਨੇ ਸ੍ਰੀ ਹਰਗੋਬਿੰਦਪੁਰ ਨੇੜਲੇ ਪਿੰਡ ਧੀਰੋਵਾਲ ਬੇਦ ਤੋਂ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਪਹਿਲਾਂ ਸੰਦੀਪ ਕੌਰ ਦੇ 2 ਮਸੇਰੇ ਭਰਾਵਾਂ ਨੂੰ ਸੰਦੀਪ ਕੌਰ ਨੂੰ ਪਨਾਹ ਦੇਣ ਦੇ ਜੁਰਮ ‘ਚ ਪੁਲਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦਕਿ ਉਸ ਨੂੰ ਪਨਾਹ ਦੇਣ ਵਾਲੇ ਕਮਿਸ਼ਨਰੇਟ ਪੁਲਸ ਦੇ ਸਿਪਾਹੀ ਗਗਨਦੀਪ ਸਿੰਘ ਦੀ ਗ੍ਰਿਫ਼ਤਾਰੀ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ। ਇਥੇ ਦੱਸ ਦੇਈਏ ਕਿ ਸੋਨਾ ਵਪਾਰੀ ਵਿਕਰਮਜੀਤ ਸਿੰਘ ਨੂੰ ਬਲੈਕਮੇਲ ਕਰਦਿਆਂ ਉਸ ਤੋਂ 18-19 ਲੱਖ ਰੁਪਏ ਬਟੋਰਨ ‘ਤੇ ਸਬ-ਇੰਸਪੈਕਟਰ ਤੋਂ ਦੁਖੀ ਹੋ ਕੇ ਵਿਕਰਮਜੀਤ ਅਤੇ ਉਸਦੀ ਪਤਨੀ ਸੁਖਬੀਰ ਕੌਰ ਨੇ ਆਤਮਹੱਤਿਆ ਕਰ ਲਈ ਸੀ। ਮ੍ਰਿਤਕ ਆਪਣੇ ਪਿੱਛੇ ਇਕ 15 ਸਾਲ ਦੀ ਧੀ ਨੂੰ ਛੱਡ ਗਏ, ਜੋ ਮਾਂ-ਪਿਓ ਨੂੰ ਇਨਸਾਫ਼ ਦਵਾਉਣ ਲਈ ਦਿਨ ਰਾਤ ਇਕ ਕਰ ਰਹੀ ਹੈ।

Leave a Reply

Your email address will not be published. Required fields are marked *