ਅਮਰੀਕਾ ਤੋਂ ਡਿਪੋਰਟ ਕੀਤੇ ਗਏ ਤਕਰੀਬਨ 150 ਭਾਰਤੀ ਲੋਕ।

ਅਮਰੀਕਾ ਤੋਂ ਡਿਪੋਰਟ ਕੀਤੇ ਗਏ ਤਕਰੀਬਨ 150 ਭਾਰਤੀ ਲੋਕ।

 

ਅੰਮ੍ਰਿਤਸਰ-(ਅਮਰੀਕ ਮਠਾਰੂ, ਰੰਜਨਦੀਪ, ਐਨ ਸੰਧੂ) ਆਪਣੇ ਅਤੇ ਆਪਣੇ ਪਰਿਵਾਰ ਦੇ ਬਿਹਤਰੀਨ ਜ਼ਿੰਦਗੀ ਦੀ ਉਮੀਦ ਕਰਦਿਆਂ ਅਮਰੀਕਾ ਵਿਚ ਭਾਰਤ ਤੋਂ ਕਥਿਤ ਤੌਰ ‘ਤੇ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਪੁੱਜੇ ‘ਤੇ ਉੱਥੇ ਪੱਕੇ ਹੋਣ ਦੀ ਕਾਨੂੰਨੀ ਲੜਾਈ ਲੜਦੇ ਲੜਦੇ ਹਾਰ ਚੁੱਕੇ ਭਾਰਤੀਆਂ ਨੂੰ ਵਾਪਸ ਮੁਲਕ ਭੇਜਣ ਦੇ ਸਿਲਸਿਲੇ ਤਹਿਤ ਟਰੰਪ ਸਰਕਾਰ ਵੱਲੋਂ ਅੱਜ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਤਕਰੀਬਨ 150 ਲੋਕਾਂ ਨੂੰ ਲੈ ਕੇ ਇਕ ਚਾਰਟਰਡ ਉਡਾਣ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਸ਼ਾਮੀਂ 4.30 ਆਉਣ ਬਾਰੇ ਪਤਾ ਲੱਗਾ ਹੈ। ਯਾਦ ਰਹੇ ਕਿ ਹੁਣ ਤੱਕ ਦੀ ਅਮਰੀਕਾ ਤੋਂ ਡਿਪੋਰਟ ਕੀਤੇ ਜਾ ਰਹੇ ਭਾਰਤੀ ਅਤੇ ਖ਼ਾਸ ਤੌਰ ‘ਤੇ ਪੰਜਾਬੀਆਂ ਲੈ ਕੇ ਆਉਣ ਵਾਲੀ ਪੰਜਵੀਂ ਉਡਾਣ ਹੈ।

Leave a Reply

Your email address will not be published. Required fields are marked *