ਪਹਿਲਾ ਰਮੇਸ਼ ਟਾਕੀ ਫਿਰ ਕ੍ਰਿਸ਼ਨਾ_ਟਾਕੀ_ਅਤੇ ਹੁਣ ਕ੍ਰਿਸ਼ਨਾ_ਚੌਪਾਟੀ_ਤੱਕ ਦਾ ਸਫ਼ਰ
ਦਹਾਕਿਆਂ ਤੱਕ ਬਟਾਲਵੀਆਂ ਦਾ ਮੰਨੋਰੰਜਨ ਕਰਨ ਵਾਲਾ ਕ੍ਰਿਸ਼ਨਾ ਟਾਕੀ ਸਿਨੇਮਾ
ਬਟਾਲਾ (ਅਮਰੀਕ ਮਠਾਰੂ, ਰੰਜਨਦੀਪ ਸੰਧੂ) ਬਟਾਲਾ ਸ਼ਹਿਰ ਦਾ ਮਸ਼ਹੂਰ ਸਿਨੇਮਾ ਰੋਡ ਬਟਾਲਵੀਆਂ ਦੇ ਦਿਲ ਵਿੱਚ ਵੱਸਦਾ ਹੈ। ਸਿਨੇਮਾ ਰੋਡ ਦਾ ਨਾਮ ਇਸ ਰੋਡ ਉੱਪਰ ਪੈਂਦੇ ਸਿਨੇਮੇ ਕ੍ਰਿਸ਼ਨਾ ਟਾਕੀ ਕਾਰਨ ਪਿਆ ਸੀ। ਬਟਾਲਾ ਸ਼ਹਿਰ ਵਿੱਚ ਭਾਰਤ ਪਾਕਿਸਤਾਨ ਵੰਡ ਤੋਂ ਪਹਿਲਾਂ ਦੇ ਬਣੇ ਇਸ ਸਿਨੇਮਾ ਨੇ ਸੰਨ 2003 ਤੱਕ ਬਟਾਲਵੀਆਂ ਦੇ ਦਿਲ੍ਹਾਂ ਉੱਤੇ ਰਾਜ ਕੀਤਾ ਹੈ ਅਤੇ ਬਹੁਤ ਸਾਰੇ ਲੋਕਾਂ ਦੀਆਂ ਖੂਬਸੂਰਤ ਤੇ ਸੁਨਿਹਰੀ ਯਾਦਾਂ ਇਸ ਨਾਲ ਜੁੜੀਆਂ ਹੋਈਆਂ ਹਨ।
ਰਮੇਸ਼ ਟਾਕੀ ਸਿਨੇਮੇ ਦੀ ਸ਼ੁਰੂਆਤ ਬਟਾਲਾ ਸ਼ਹਿਰ ਵਿੱਚ 1932 ਤੋਂ ਹੁੰਦੀ ਹੈ। ਤੇਲੀ ਦਰਵਾਜੇ (ਸ਼ੇਰਾ ਞਾਲਾ ਦਰਞਜਾ ) ਦੇ ਬਾਹਰ ਸਾਬਣ ਸਾਬ (ਚੌਧਰੀ ਮੁਹੰਮਦ ਲਤੀਫ਼ ਮਾਲਕ ਬੀਕੋ) ਦੇ ਘਰ ਦੇ ਕੋਲ ਜਦੋਂ ਇਹ ਸਿਨੇਮਾ ਬਣਦਾ ਹੈ ਤਾਂ ਬਟਾਲਾ ਸ਼ਹਿਰ ਸਮੇਤ ਪੂਰੇ ਇਲਾਕੇ ਵਿੱਚ ਇਸਦੀ ਚਰਚਾ ਹੁੰਦੀ ਹੈ। ਉਸ ਤੋਂ ਪਹਿਲਾਂ ਬਟਾਲਾ ਸ਼ਹਿਰ ਦੇ ਲੋਕ ਅੰਮ੍ਰਿਤਸਰ ਜਾਂ ਲਾਹੌਰ ਦੇ ਸਿਨੇਮਿਆਂ ਵਿੱਚ ਫਿਲਮਾਂ ਦੇਖਣ ਜਾਂਦੇ ਸਨ। ਚੰਦਰ ਭਾਨ ਗੋਸਾਈਂ ਪੁੱਤਰ ਮੇਹਰ ਚੰਦ ਗੋਸਾਈਂ ਵਸਨੀਕ ਡੇਰਾ ਗਾਜ਼ੀ ਖਾਨ ਲਾਹੌਰ ਪਾਕਿਸਤਾਨ ਵਲੋਂ ਸਿਨੇਮਾ ਰੋਡ ਵਾਲੀ ਥਾਂ ਨੂੰ ਦੌਲਤ ਰਾਮ ਅਤੇ ਰਤਨ ਚੰਦ ਪੁੱਤਰ ਹੀਰਾ ਨੰਦ ਵਸਨੀਕ ਬਟਾਲਾ ਤੋਂ 20 ਸਾਲ ਲਈ ਪਟੇ ਤੇ ਲੈ ਲਈ ਜਾਂਦੀ ਹੈ ਉਸ ਤੋਂ ਬਾਅਦ ਚੰਦਰ ਭਾਨ ਗੋਸਾਈਂ ਪੁੱਤਰ ਮੇਹਰ ਚੰਦ ਗੋਸਾਈਂ ਇਸ ਜਗਾ ਉਪਰ ਸਿਨੇਮਾ ਘਰ ਦੀ ਉਸਾਰੀ ਕਰਦੇ ਹਨ ਅਤੇ ਉਸਦਾ ਨਾਮ ਰਮੇਸ਼ ਟਾਕੀ ਰੱਖਦੇ ਹਨ ਅਤੇ ਜਦੋਂ ਇਹ ਸਿਨੇਮਾ ਬਣਦਾ ਹੈ ਤਾਂ ਬਟਾਲਾ ਸ਼ਹਿਰ ਸਮੇਤ ਪੂਰੇ ਇਲਾਕੇ ਵਿੱਚ ਇਸਦੀ ਚਰਚਾ ਹੁੰਦੀ ਹੈ ਬਟਾਲਾ ਸ਼ਹਿਰ ਦੇ ਲੋਕ ਨਾਲ ਖੂਬ ਮੰਨੋਰੰਜਨ ਕਰਦੇ ਹੈ ਫਿਰ 1936 ਵਿਚ ਚੰਦਰ ਭਾਨ ਸੋਸਾਈਂ ਪੁੱਤਰ ਮੇਹਰ ਚੰਦ ਗੋਸਾਈਂ ਰਮੇਸ਼ ਟਾਕੀ ਸਿਨੇਮਾ ਘਰ ਨੂੰ ਅੱਗੋ ਸ਼ੇਖ ਚਿਰਾਗੁਦਿਨ (ਕਾਨੂੰਗੋ) ਵਸਨੀਕ ਬਟਾਲਾ ਨੂੰ ਪਟੇ ਉਪਰ ਦੇ ਦਿੰਦਾ ਹਨ
ਪਰ ਸ਼ੇਖ ਚਿਰਾਗੁਦਿਨ ਇਸ ਸਿਨੇਮਾ ਘਰ ਨੂੰ ਲੰਬੇ ਸਮੇ ਤੱਕ ਨਹੀਂ ਚਲਾ ਪਾਂਦਾ ਹੈ ਕਿਉਕਿ ਉਹ ਚੰਦਰ ਭਾਨ ਗੋਸਾਈਂ ਪੁੱਤਰ ਮੇਹਰ ਚੰਦ ਗੋਸਾਈਂ ਨਾਲ ਕੀਤਾ ਪਟੇ ਦੇ ਸਮਝੌਤੇ ਤਹਿਤ ਰਾਖੀ ਰਾਸ਼ੀ ਨੂੰ ਚੰਦਰ ਭਾਨ ਗੋਸਾਈਂ ਨੂੰ ਦੇਣ ਵਿਚ ਸਕਸ਼ਮ ਨਹੀਂ ਹੁੰਦਾ ਅਤੇ ਚੰਦਰ ਭਾਨ ਗੋਸਾਈਂ ਉਸ ਪਟੇ ਨੂੰ ਰੱਦ ਕਰ ਦਿੰਦਾ ਹੈ
ਫਿਰ ਇਹ ਸਿਨੇਮਾ ਘਰ ਬਟਾਲਾ ਦੇ ਨਿਵਾਸੀ ਦੋ ਭਰਾਵਾਂ ਜਾਨਕੀ ਨਾਥ ਪਾਸੀ ਅਤੇ ਸੋਮ ਨਾਥ ਪਾਸੀ ਨੂੰ ਪਟੇ ਉਪਰ ਦੇ ਦਿੱਤਾ ਜਾਂਦਾ ਹੈ ਪਰ ਰਮੇਸ਼ ਟਾਕੀ ਨੂੰ ਲੰਬੇ ਸਮੇ ਤੱਕ ਚੋਲਨ ਵਿਚ ਜਾਨਕੀ ਨਾਥ ਪਾਸੀ ਵੀ ਅਸਫਲ ਰਹਿੰਦੀ ਹੈ ਫਿਰ ਇਹ ਸਿਨੇਮਾ ਘਰ 17 -1 -1944 ਵਿਚ L .D ਦੇਸਾਈ ਵਸਨੀਕ ਲਾਹੌਰ ਅਤੇ ਡਾ.ਮੋਹਨ ਲਾਲ ਸਰੂਪ ਪੁੱਤਰ ਰਾਮ ਲਾਲ ਵਸਨੀਕ ਸੋਨੀ ਮੁੱਹਲਾ ਬਟਾਲਾ ਨੂੰ ਦੇ ਦਿਤੀ ਜਾਂਦੀ ਹੈ ਪਰ ਉਸ ਸਮੇ ਤੱਕ ਸਿਨੇਮਾ ਘਰ ਜਾਨਕੀ ਨਾਥ ਪਾਸੀ ਦੇ ਕਬਜੇ ਵਿਚ ਸੀ ਅਤੇ ਉਹ ਇਸ ਨੂੰ ਸ਼ਾਂਤੀ ਨਾਲ L .D ਦੇਸਾਈ ਵਸਨੀਕ ਲਾਹੌਰ ਅਤੇ ਡਾ.ਮੋਹਨ ਲਾਲ ਸਰੂਪ ਪੁੱਤਰ ਰਾਮ ਲਾਲ ਵਸਨੀਕ ਬਟਾਲਾ ਨੂੰ ਕਬਜਅ ਨਹੀਂ ਦੇ ਰਹੀ ਸਨ ੲਿਸ
ਉਪਰੰਤ ਡਾ.ਮੋਹਨ ਲਾਲ ਸਰੂਪ ਪੁੱਤਰ ਰਾਮ ਲਾਲ ਵਸਨੀਕ ਬਟਾਲਾ ਵਲੋਂ ਜਾਨਕੀ ਨਾਥ ਪਾਸੀ ਉਪਰ ਸ਼ਿਮਲਾ ਹਾਈ ਕੋਰਟ ਵਿਚ ਇਸ ਸਿਨੇਮਾ ਘਰ ਦਾ ਕਾਨੂੰਨੀ ਕਬਜਾ ਲੈਣ ਲਈ ਕੇਸ ਦਰਜ ਕਰ ਦਿੱਤਾ ਜਾਂਦਾ ਹੈ ਅਤੇ ਆਖਰਕਾਰ ਸ਼ਿਮਲਾ ਹਾਈ ਕੋਰਟ ਵਲੋਂ 1950 ਵਿਚ ਸਿਨੇਮੇ ਦੀ ਮਾਲਕੀ ਤੇ ਕਬਜ਼ੇ ਦਾ ਫੈਂਸਲਾ ਡਾ ਮੋਹਨ ਲਾਲ ਸਰੂਪ ਦੇ ਹੱਕ ਵਿੱਚ ਕਰ ਦਿੱਤਾ ਜਾਂਦਾ ਹੈ ।
ਡਾ. ਮੋਹਨ ਲਾਲ ਸਰੂਪ ਨੇ ਜਦੋਂ ਸਿਨੇਮੇ ਨੂੰ ਆਪਣੇ ਕਬਜ਼ੇ ਵਿੱਚ ਲਿਆ ਤਾਂ ਉਸ ਸਮੇਂ ਇਸਦੀ ਹਾਲਤ ਬਹੁਤ ਖਸਤਾ ਹੋ ਗਈ ਸੀ। ਇਸਦੀ ਮਸ਼ੀਨਰੀ ਅਤੇ ਅੰਦਰੂਨੀ ਢਾਂਚਾ ਵੀ ਤਰਸਯੋਗ ਹਾਲਤ ਵਿੱਚ ਸੀ। ਖੈਰ ਸਰੂਪ ਜੀ ਨੇ ਇਸ ਸਿਨੇਮੇ ਨੂੰ ਮੁੜ ਤੋਂ ਚਲਾਉਣ ਦਾ ਫੈਸਲਾ ਕੀਤਾ ਅਤੇ ਇਸਦੀ ਮੁਰੰਮਤ ਕਰਾ ਕੇ ਇਸਨੂੰ ਬਿਲਕੁਲ ਨਵਾਂ ਕਰ ਦਿੱਤਾ ਅਤੇ ੳੁਸ ਮੌਕੇ ੲਿਹ ਫੈਂਸਲਾ ਕੀਤਾ ਜਾਂਦਾ ਇਸ ਦਾ ਨਾਮੁ ਰਮੇਸ਼ ਟਾਕੀ ਤੋਂ ਬਦਲ ਕੇ ਡਾ ਮੋਹਨ ਲਾਲ ਸਰੂਪ ਦੇ ਪੁੱਤਰ ਕ੍ਰਿਸ਼ਨ ਕੁਮਾਰ ਦੇ ਨਾਮ ੳੁਪਰ ਕ੍ਰਿਸ਼ਨਾ ਟਾਕੀ ਰੱਖ ਦਿੱਤਾ ਜਾਦਾ ਹੈ। 340 ਸੀਟਾਂ ਵਾਲੇ ਕ੍ਰਿਸ਼ਨਾ ਟਾਕੀ ਸਿਨੇਮੇ ਦੀ ਮੁਰੰਮਤ ਨੂੰ ਅਜੇ 2 ਸਾਲ ਵੀ ਨਹੀਂ ਬੀਤੇ ਸਨ ਕਿ ਸੰਨ 1955 ਵਿੱਚ ਬਟਾਲਾ ਸ਼ਹਿਰ ਵਿੱਚ ਬਹੁਤ ਜਿਆਦਾ ਹੜ੍ਹ ਆ ਗਿਆ। ਹੜ੍ਹ ਦੀ ਮਾਰ ਏਨੀ ਜਿਆਦਾ ਸੀ ਕਿ ਪਾਣੀ ਸਿਨੇਮੇ ਦੀ ਬਾਲਕੋਨੀ ਨੂੰ ਛੂਹ ਰਿਹਾ ਸੀ, ਜਿਸ ਕਾਰਨ ਬਹੁਤ ਬੁਰੀ ਤਰਾਂ ਸਾਰਾ ਸਿਨੇਮਾ ਨੁਕਸਾਨਿਆ ਗਿਆ। ਹੜ੍ਹ ਕਾਰਨ 10 ਦਿਨ ਇਹ ਸਿਨੇਮਾ ਪਾਣੀ ਵਿੱਚ ਡੁੱਬਿਆ ਰਿਹਾ। ਇਸ ਤੋਂ ਬਾਅਦ ਸੰਨ 1988 ਦੇ ਹੜ੍ਹ ਨੇ ਵੀ ਸਿਨੇਮੇ ਨੂੰ ਨੁਕਸਾਨ ਪਹੁੰਚਾਇਅ।
ਡਾ. ਮੋਹਨ ਲਾਲ ਸਰੂਪ ਨੇ ਹਿੰਮਤ ਨਾ ਹਾਰੀ ਅਤੇ ਇਕ ਵਾਰ ਫਿਰ ਸਿਨੇਮੇ ਦੇ ਹੋਏ ਨੁਕਸਾਨ ਨੂੰ ਠੀਕ ਕੀਤਾ ਅਤੇ ਬਟਾਲਾ ਵਾਸੀਆਂ ਦੇ ਮੰਨੋਰੰਜਨ ਲਈ ਸਿਨੇਮੇ ਵਿੱਚ ਫਿਲਮਾਂ ਲੱਗਣ ਲੱਗ ਪਈਆਂ। ਸ਼ੁਰੂਆਤੀ ਦਿਨਾਂ ਵਿੱਚ ਸਿਨੇਮੇ ਨੂੰ ਜਿਆਦਾਤਰ ਬਟਾਲਾ ਸ਼ਹਿਰ ਦੇ ਲੋਕ ਹੀ ਦੇਖਦੇ ਸਨ ਅਤੇ ਪਿੰਡਾਂ ਵਿਚੋਂ ਘੱਟ ਲੋਕ ਫਿਲਮਾ ਦੇਖਣ ਆਉਂਦੇ ਸਨ। ਸਮੇਂ ਦੇ ਨਾਲ ਕ੍ਰਿਸ਼ਨਾ ਟਾਕੀ ਸਿਨੇਮਾ ਏਨਾ ਮਕਬੂਲ ਹੋ ਗਿਆ ਕਿ ਇਸ ਦੇ ਦਿਨ ਵਿੱਚ ਤਿੰਨ ਸ਼ੋਅ ਚੱਲਦੇ ਸਨ ਅਤੇ ਸਾਰੇ ਹੀ ਸ਼ੋਅ ਹਾਊਸ ਫੁੱਲ ਜਾਂਦੇ ਸਨ। ਹਫਤੇ ਦੇ ਹਰ ਬੁੱਧਵਾਰ ਦੁਪਿਹਰ 12 ਵਜੇ ਵਿਸ਼ੇਸ਼ ਲੇਡੀਜ਼ ਸ਼ੋਅ ਹੁੰਦਾ ਸੀ ਜਿਸ ਵਿੱਚ ਸਿਰਫ ਔਰਤਾਂ ਹੀ ਫਿਲਮ ਦੇਖਣ ਜਾਂਦੀਆਂ ਸਨ। ਲੇਡੀਜ਼ ਸ਼ੋਅ ਵਾਲੇ ਦਿਨ ਕੁੱਲ ਚਾਰ ਸ਼ੋਅ ਚੱਲਦੇ ਸਨ। ਸ਼ੁਰੂਆਤੀ ਸਮੇਂ ਫਿਲਮ ਦੀ ਟਿਕਟ 5 ਆਨੇ ਹੁੰਦੀ ਸੀ।
ਅਤੇ ਅੰਮ੍ਰਿਤਸਰ ਤੋਂ ਬਾਅਦ ਬਟਾਲਾ ਮਾਝੇ ਦਾ ਦੂਸਰਾ ਸ਼ਹਿਰ ਬਣ ਗਿਆ ਸੀ ਜਿਥੇ ਸਿਨੇਮਿਆਂ ਦੀ ਸਹੂਲਤ ਸੀ।
ਸੰਨ 1969 ਵਿੱਚ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 500 ਸਾਲਾ ਪ੍ਰਕਾਸ਼ ਪੁਰਬ ਸੀ ਤਾਂ ਉਸ ਸਮੇਂ ਇੱਕ ਪੰਜਾਬੀ ਫਿਲਮ ‘ਨਾਨਕ ਨਾਮ ਜਹਾਜ ਹੈ’ ਰੀਲੀਜ ਹੁੰਦੀ ਹੈ। ਇਸ ਫਿਲਮ ਨੂੰ ਜਦੋਂ ਬਟਾਲਾ ਦੇ ਕ੍ਰਿਸ਼ਨਾ ਟਾਕੀ ਸਿਨੇਮੇ ਵਿੱਚ ਲਗਾਇਆ ਗਿਆ ਤਾਂ ਬਟਾਲਾ ਸ਼ਹਿਰ ਸਮੇਤ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਲੋਕ ਵੀ ਇਸ ਫਿਲਮ ਨੂੰ ਦੇਖਣ ਲਈ ਆਉਣ ਲੱਗੇ। ਹਰ ਸ਼ੋਅ ਪੂਰੀ ਤਰਾਂ ਫੁੱਲ ਜਾਂਦਾ ਸੀ ਅਤੇ ਸਿਨੇਮੇ ਦੇ ਬਾਹਰ ਦਰਸ਼ਕਾਂ ਦੀਆਂ ਲਾਈਨ ਲੱਗ ਗਈਆਂ। ਫਿਲਮ ਨਾਨਕ ਨਾਮ ਜਹਾਜ ਪ੍ਰਤੀ ਏਨਾ ਉਤਸ਼ਾਹ ਸੀ ਕਿ ਪਿੰਡਾਂ ਵਿਚੋਂ ਸੰਗਤ ਦੀਆਂ ਟਰਾਲੀਆਂ ਭਰ ਕੇ ਆਉਣ ਲੱਗ ਪਈਆਂ। ਸੰਗਤਾਂ ਨੇ ਆਪਣੇ ਜੋੜੇ ਬਾਹਰ ਲਾਹ ਕੇ ਇਸ ਫਿਲਮ ਨੂੰ ਦੇਖਣਾ ਅਤੇ ਕਈਆਂ ਨੇ ਸ਼ਰਧਾ ਵੱਸ ਹੋ ਕੇ ਸਿਨੇਮੇ ਦੀ ਸਕਰੀਨ ਅੱਗੇ ਪੈਸੇ ਚਾੜ ਕੇ ਮੱਥੇ ਵੀ ਟੇਕੇ। ਨਾਨਕ ਨਾਮ ਜਹਾਜ ਫਿਲਮ ਇਸ ਸਿਨੇਮੇ ਵਿੱਚ ਲੱਗੀਆਂ ਸਭ ਤੋਂ ਵੱਧ ਕਾਮਯਾਬ ਫਿਲਮਾਂ ਵਿਚੋਂ ਇੱਕ ਸੀ।
ਕ੍ਰਿਸ਼ਨਾ ਟਾਕੀ ਸਿਨੇਮੇ ਦੀ ਸਭ ਤੋਂ ਵੱਧ ਕਾਮਯਾਬ ਫਿਲਮ ਨਾਗਨ ਰਹੀ। ਹਿੰਦੀ ਫਿਲਮ ਨਾਗਨ ਇਥੇ ਲਗਾਤਾਰ ਤਿੰਨ ਮਹੀਨੇ ਲੱਗੀ ਰਹੀ ਅਤੇ ਇਸਦੇ ਸਾਰੇ ਹੀ ਸ਼ੋਅ ਹਾਊਸ ਫੁੱਲ ਗਏ।
ਬਟਾਲਾ ਦਾ ਕ੍ਰਿਸ਼ਨਾ ਟਾਕੀ ਸਿਨੇਮਾ ਕਿਸੇ ਸਮੇਂ ਦੇਸ਼ ਦੇ ਪ੍ਰਮੁੱਖ ਸਿਨੇਮਿਆਂ ਵਿੱਚ ਆਉਂਦਾ ਸੀ। ਬਟਾਲੇ ਦੇ ਕ੍ਰਿਸ਼ਨਾ ਟਾਕੀ ਸਿਨੇਮੇ ਦੀ ਧੁੰਮ ਬਾਲੀਵੁੱਡ ਤੱਕ ਵੀ ਸੀ ਅਤੇ ਫਿਲਮ ਸਟਾਰ ਧਰਮਿੰਦਰ, ਦੇਵ ਅਨੰਦ, ਰਾਜ ਕਪੂਰ, ਮੀਨਾ ਕੁਮਾਰੀ, ਨਿੰਮੀ, ਕ੍ਰਿਸ਼ਨਾ ਕੁਮਾਰੀ, ਸੁੰਦਰ, ਜਤਿੰਦਰ, ਅਭੀ ਭੱਟਾਚਾਰੀਆ, ਹੀਰਾ ਲਾਲ ਅਤੇ ਪ੍ਰਾਣ ਸਮੇਤ ਕਈ ਪ੍ਰਮੁੱਖ ਫਿਲਮੀ ਸਿਤਾਰੇ ਇਥੇ ਆ ਕੇ ਗਏ। ਕ੍ਰਿਸ਼ਨਾ ਟਾਕੀ ਸਿਨੇਮੇ ਨੇ ਕਈ ਦਹਾਕਿਆਂ ਤੱਕ ਬਟਾਲਾ ਵਾਸੀਆਂ ਦਾ ਮੰਨੋਰੰਜਨ ਕੀਤਾ ਅਤੇ ਕਈ ਤਰ੍ਹਾਂ ਦੇ ਚੰਗੇ ਮਾੜੇ ਦੌਰ ਵੀ ਦੇਖੇ। 80 ਦੇ ਦਹਾਕੇ ਵਿੱਚ ਇਸ ਸਿਨੇਮੇ ਨੂੰ ਕੁਝ ਸ਼ਰਾਰਤੀਆਂ ਵਲੋਂ ਅੱਗ ਵੀ ਲਗਾ ਦਿੱਤੀ ਗਈ।
ਕ੍ਰਿਸ਼ਨਾ ਟਾਕੀ ਸਿਨੇਮੇ ਦੇ ਆਖਰੀ ਮਾਲਕ ਡਾ. ਮੋਹਨ ਲਾਲ ਸਰੂਪ ਅਤੇ ੳੁਹਨਾ ਦੇ ਪੁੱਤਰ ਕ੍ਰਿਸ਼ਨ ਕੁਮਾਰ ਸਰੂਪ ਸਨ ਅਤੇ ਕ੍ਰਿਸ਼ਨਾ ਟਾਕੀ ਸਿਨੇਮੇ ਦਾ ਆਖਰੀ ਸ਼ੋਅ 31 ਮਾਰਚ 2003 ਨੂੰ ਦਿਖਾਇਆ ਗਿਆ ਸੀ। ਸਿਨੇਮੇ ਦੀ ਆਮਦਨੀ ਘੱਟ ਹੋਣ ਕਾਰਨ ਮਜ਼ਬੂਰਨ ਇਹ ਸਿਨੇਮਾ ਬੰਦ ਕਰਨਾ ਪਿਆ।
ਦਹਾਕਿਆਂ ਤੱਕ ਬਟਾਲਵੀਆਂ ਦੇ ਦਿਲਾਂ ’ਤੇ ਰਾਜ ਕਰਨ ਵਾਲੇ ਸਿਨੇਮੇ ਕ੍ਰਿਸ਼ਨਾ ਟਾਕੀ ਨੂੰ ਆਖਰ ਸੰਨ 2003 ਵਿੱਚ ਸਦਾ ਲਈ ਬੰਦ ਕਰ ਦਿੱਤਾ ਗਿਆ।
ਬੰਦ ਹੋਣ ਦੇ ਕਈ ਸਾਲ ਬਾਅਦ ਵੀ ਸਿਨੇਮੇ ਦੀ ਇਮਾਰਤ ਖੜ੍ਹੀ ਰਹੀ ਅਖੀਰ ਮਾਲਕਾਂ ਵਲੋਂ ਇਸਦੀ ਜ਼ਮੀਨ ਹਰਿੰਦਰ ਸਿੰਘ ਸਾਬਕਾ ਕੌਂਸਲਰ ਸਿਨੇਮਾ ਰੋਡ ਅਤੇ ਞਿਜੇ ਅਗਰਞਾਲ ਨੂੰ ਵੇਚ ਦਿਤੀ ਜਾਂਦੀ ਹੈ ਅਤੇ ਇਸਦੀ ਇਮਾਰਤ ਨੂੰ ਢਾਹ ਕੇ ਓਥੇ ਸਟਰੀਟ ਫੂਡ ਬਣਾ ਦਿੱਤਾ ਜਾਂਦਾ ਹੈ ਜਿਸਦਾ ਨਾਮ ਫਿਰ ਕ੍ਰਿਸ਼ਨਾ ਚੌਪਾਟੀ ਰੱਖ ਦਿੱਤਾ ਜਾਂਦਾ ਹੈ
ਬਟਾਲਾ ਵਾਸੀਆਂ ਦੇ ਮੰਨੋਰੰਜਨ ਦਾ ਸਾਧਨ ਰਿਹਾ ਰਮੇਸ਼ ਟਾਕੀ,ਕ੍ਰਿਸ਼ਨਾ ਟਾਕੀ ਸਿਨੇਮਾ ਭਾਂਵੇ ਹੁਣ ਬੀਤੇ ਦੀਆਂ ਯਾਦਾਂ ਬਣ ਕੇ ਰਹਿ ਗਿਆ ਹੈ ਪਰ ਹੁਣ ਵੀ ਜਦੋਂ ਕ੍ਰਿਸ਼ਨਾ ਚੋਪਾਟੀ ਜਾਂ ਸਿਨੇਮਾ ਰੋਡ ਵੱਲ ਦੀ ਲੰਘੀਦਾ ਹੈ ਤਾਂ ਕ੍ਰਿਸ਼ਨਾ ਟਾਕੀ ਨੂੰ ਦੇਖਣ ਵਾਲਿਆਂ ਦੀਆਂ ਯਾਦਾਂ ਇੱਕ ਵਾਰ ਫਿਰ ਤਾਜ਼ੀਆਂ ਹੋ ਜਾਂਦੀਆਂ ਹਨ। ਭਾਂਵੇ ਕ੍ਰਿਸ਼ਨਾ ਟਾਕੀ ਸਿਨੇਮਾ ਹੁਣ ਨਹੀਂ ਹੈ ਪਰ ਸਿਨੇਮਾ ਰੋਡ ਦੇ ਨਾਮ ਕਾਰਨ ਕ੍ਰਿਸ਼ਨਾ ਟਾਕੀ ਆਪਣੀ ਹੋਂਦ ਨੂੰ ਹਮੇਸ਼ਾਂ ਬਟਾਲਵੀਆਂ ਦੇ ਦਿਲਾਂ ਵਿੱਚ ਕਾਇਮ ਰੱਖੇਗਾ।

