ਵਿਦੇਸ਼ ਜਾ ਕੇ ਬਿਹਤਰ ਜ਼ਿੰਦਗੀ ਜਿਊਣ ਦੇ ਸੁਫਨੇ ਸਜਾ ਕੇ ਬੈਠੇ ਨੌਜਵਾਨ ਨਾਲ ਫੇਸਬੁੱਕ `ਤੇ ਸਰਗਰਮ ਅਨਸਰਾਂ ਵੱਲੋਂ 38 ਲੱਖ ਰੁਪਏ ਵੱਲੋਂ ਕਰੀਬ ਠੱਗੀ।
ਅੰਮ੍ਰਿਤਸਰ, ( ਰੰਜਨਦੀਪ ਸੰਧੂ, ਅਮਰੀਕ ਮਠਾਰੂ)- ਵਿਦੇਸ਼ ਜਾ ਕੇ ਬਿਹਤਰ ਜ਼ਿੰਦਗੀ ਜਿਊਣ ਦੇ ਸੁਫਨੇ ਸਜਾ ਕੇ ਬੈਠੇ ਨੌਜਵਾਨ ਨਾਲ ਫੇਸਬੁੱਕ `ਤੇ ਸਰਗਰਮ ਅਨਸਰਾਂ ਵੱਲੋਂ 38 ਲੱਖ ਰੁਪਏ ਵੱਲੋਂ ਕਰੀਬ ਠੱਗੀ ਕਰਨ ਦੀ ਘਟਨਾ ਪਤਾ ਲੱਗੀ ਹੈ। ਇਹ ਕੇਸ ਬੀਤੇ ਸਾਲ ਦਾ ਦੱਸਿਆ ਜਾ ਰਿਹਾ ਹੈ ਅਤੇ ਇਸ ਦਾ ਕਸੇ ਥਾਣਾ ਕੰਟੋਨਮੈਂਟ ਨੇ ਦਰਜ ਕੀਤਾ ਹੈ।
ਇਸ ਬਾਰੇ ਥਾਣਾ ਮੁਖੀ ਇੰਸਪੈਕਟਰ ਰਣਜੀਤ ਸਿੰਘ ਧਾਲੀਵਾਲ ਨੂੰ ਇਸ ਬਾਰੇ ਗੁਰੂ ਨਾਨਕ ਯੂਨੀਵਰਸਿਟੀਦੇ ਸੁਰੱਖਿਆ ਵਿਭਾਗ ਵਿੱਚ ਲੱਗੇ ਹੋਏ ਗੁਰਵਿੰਦਰ ਸਿੰਘ ਪਿੰਡ ਕਿਆਮਪੁਰ ਤਹਿਸੀਲ ਅਜਨਾਲਾ ਨੇ ਦੱਸਿਆ ਕਿ ਬੀਤੇ ਸਾਲ ਫਰਵਰੀ ਦੌਰਾਨ ਛੋਟੇ ਪੁੱਤਰ ਹਰਕੀਰਤ ਸਿੰਘ ਦਾ ਵਿਦੇਸ਼ੀ ਔਰਤ ਨਾਲ ਸੰਪਰਕ ਹੋਇਆ ਸੀ। ਔਰਤ ਦੇ ਫੇਸਬੁੱਕ ਪੇਜ `ਤੇ ਅਕਸਰ ਕੈਨੇਡਾ ਵਰਕ ਪਰਮਿਟ ਵੀਜ਼ੇ ਦਿਵਾਉਣ ਬਾਰੇ ਪੋਸਟਾਂ ਹੁੰਦੀਆਂ ਸਨ। ਉਸ ਸਮੇਂ ਰਮਾਡਾ ਹੋਟਲ ਹਾਲ ਗੇਟ ਵਿਖੇ ਨੌਕਰੀ ਕਰਨ ਵਾਲੇ ਉਸ ਦੇ ਪੁੱਤਰ ਗੁਰਸੇਵਕ ਸਿੰਘ ਦਾ ਸੰਪਰਕ ਵਿਦੇਸ਼ੀ ਔਰਤ ਸੈਮਸਨ ਸੈਰੇਨਾ ਸਮਿਥ ਨਾਲ ਹੋਇਆ, ਜਿਹੜੀ ਖੁਦ ਨੂੰ ਰਮਾਡਾ ਪਲਾਜ਼ਾ ਹੋਟਲ ਟੋਰਾਂਟੋ ਕੈਨੇਡਾ ਦੀ ਐਚ ਆਰ, ਸਹਾਇਕ ਮੈਨੇਜਰ ਦੱਸਦੀ ਸੀ ਉਸ ਨੇ ਗੁਰਸੇਵਕ ਨੂੰ ਆਪਣਾ ਈਮੇਲ ਆਈ ਡੀ ਵੀ ਦਿੱਤਾ।ਇਸ ਤੋਂ ਬਾਅਦ ਖੁਦ ਨੂੰ ਰਮਾਡਾ ਪਲਾਜ਼ਾ ਹੋਟਲ ਟੋਰਾਂਟੋ ਕੈਨੇਡਾ ਦਾ ਮੁਲਾਜ਼ਮ ਦੱਸਣ ਵਾਲੇ ਵਿਅਕਤੀ ਬੋਥਾ ਰਿਚਰਡ ਨੇ ਉਸ ਦੇ ਛੋਟੇ ਪੁੱਤਰ ਹਰਕੀਰਤ ਦੀ ਈਮੇਲ ਆਈ ਡੀ ਉੱਤੇ ਵੱਡੇ ਪੁੱਤਰ ਗੁਰਸੇਵਕ ਸਿੰਘ ਨੂੰ ਨੌਕਰੀ ਦੀ ਪੇਸ਼ਕਸ਼ ਭੇਜ ਦਿੱਤੀ ਅਤੇ ਕੈਨੇਡਾ ਹਾਈ ਕਮਿਸ਼ਨ ਦੇ ਮੁਲਾਜ਼ਮ ਜਾਰਡਨ ਰੀਵਜ਼ ਨਾਲ ਫੋਨ ਸੰਪਰਕ ਕਰਨ ਲਈ ਕਿਹਾ। ਫੇਰ ਕਈ ਈਮੇਲ ਸੰਦੇਸ਼ਾਂ ਤੇ ਦਸਤਾਵੇਜ਼ਾਂ ਦਾ ਅਦਾਨ ਪ੍ਰਦਾਨ ਚੱਲਦਾ ਰਿਹਾ ਤੇ ਉਨ੍ਹਾਂ ਕਾਲ ਅੱਪ ਲੈਟਰ ਭੇਜ ਦਿੱਤੀ। ਗੁਰਵਿੰਦਰ ਸਿੰਘ ਦੇ ਮੁਤਾਬਕ ਉਨ੍ਹਾਂ ਨੇ ਕੁੱਲ 37 ਲੱਖ 92 ਹਜ਼ਾਰ, 989 ਰੁਪਏ ਵੱਖ-ਵੱਖ ਬੈਂਕ ਅਕਾਊਂਟਾਂ ਰਾਹੀਂ ਟਰਾਂਸਫਰ ਕੀਤੇ ਹਨ. ਕਾਲ ਅੱਪ ਲੈਟਰ ਨੂੰ ਲੈ ਕੇ ਜਦੋਂ ਉਨ੍ਹਾਂ ਨੇ ਕੈਨੇਡੀਅਨ ਅੰਬੈਸੀ, ਹਾਈ ਕਮਿਸ਼ਨ ਨਾਲ ਸੰਪਰਕ ਕੀਤਾ ਤਾਂ ਠੱਗੀ ਦਾ ਪਰਦਾ ਫਾਸ਼ ਹੋ ਗਿਆ।
ਗੁਰਵਿੰਦਰ ਸਿੰਘ ਦੇ ਮੁਤਾਬਕ ਬੀਤੇ ਸਾਲ ਦੋ ਜੂਨ ਨੂੰ ਐਸ ਐਸ ਪੀ ਦਿਹਾਤੀ ਨੂੰ ਦਰਖਾਸਤ ਦਿੱਤੀ ਸੀ, ਜਿਸ ਦੀ ਜਾਂਚ ਏ ਸੀ ਪੀ ਹਰਿਮੰਦਰ ਸਿੰਘ ਨੇ ਕਰ ਕੇ ਥਾਣਾ ਕੰਟੋਨਮੈਂਟ ਵਿੱਚ ਮੁਲਜ਼ਮ ਮਾਰਟਿਨ ਲੂਥਰ ਵਾਸੀ ਪੁਣੇ, ਮਹਾਰਾਸ਼ਟਰ ਅਤੇ ਜਾਰਡਨ ਰੀਵਜ਼ ਦੇ ਖਿਲਾਫ ਕੇਸ ਦਰਜ ਕੀਤਾ ਹੈ।ਇਸ ਬਾਰੇ ਥਾਣਾ ਮੁਖੀ ਰਣਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਕੇਸ ਦੇ ਜ਼ਿਆਦਾਤਰ ਪਹਿਲੂ ਤੇ ਬੈਂਕ ਟਰਾਂਸਫਰ ਵਗੈਰਾ ਥਾਣਾ ਕੰਟੋਨਮੈਂਟ ਦੇ ਅਧਿਕਾਰ ਖੇਤਰ ਵਿੱਚ ਹਨ।