ਜੋ ਵਿਧਾਨ ਸਭਾ ‘ਚ ਲਿਆਂਦੇ ਜਾ ਰਹੇ ਖਰੜੇ ‘ਚ ਪੇਸ਼ ਕੀਤੇ ਜਾਣੇ ਹਨ ਅਤੇ ਕਿਸਾਨਾਂ ਨੇ ਆਪਣੀ ਸਹਿਮਤੀ ਵੀ ਜਤਾ ਦਿੱਤੀ ਹੈ।:-ਸੁੱਖਜਿੰਦਰ ਸਿੰਘ ਰੰਧਾਵਾ
ਚੰਡੀਗੜ੍ਹ, (ਅਮਰੀਕ ਮਠਾਰੂ, ਰੰਜਨਦੀਪ ਸੰਧੂ)- ਕਾਂਗਰਸ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਕਿਸਾਨਾਂ ਨਾਲ ਕੀਤੀ ਮੀਟਿੰਗ ਦੌਰਾਨ ਉਨ੍ਹਾਂ ਨਾਲ ਸਾਰੇ ਨੁਕਤੇ ਸਾਂਝੇ ਕਰ ਲਏ ਗਏ ਹਨ, ਜੋ ਵਿਧਾਨ ਸਭਾ ‘ਚ ਲਿਆਂਦੇ ਜਾ ਰਹੇ ਖਰੜੇ ‘ਚ ਪੇਸ਼ ਕੀਤੇ ਜਾਣੇ ਹਨ ਅਤੇ ਕਿਸਾਨਾਂ ਨੇ ਆਪਣੀ ਸਹਿਮਤੀ ਵੀ ਜਤਾ ਦਿੱਤੀ ਹੈ। ਰੰਧਾਵਾ ਨੇ ਕਿਹਾ ਕਿ ਕਿਸਾਨਾਂ ਨੂੰ ਸਾਰੀ ਜਾਣਕਾਰੀ ਦੇਣ ਮਗਰੋਂ ਇਹ ਗੱਲ ਵੀ ਯਕੀਨੀ ਬਣਾ ਦਿੱਤੀ ਗਈ ਹੈ ਕਿ ਕੱਲ੍ਹ ਲਿਆਂਦਾ ਜਾਣ ਵਾਲਾ ਖਰੜਾ ਕਿਸਾਨਾਂ ਦੇ ਹਿੱਤ ‘ਚ ਹੀ ਹੋਵੇਗਾ।