ਜਿਥੇ ਰੁੱਖਾਂ ਕੁੱਖਾਂ ਉਤੇ
ਰੋਜ਼ ਚੱਲਦੀਆਂ ਆਰੀਆਂ
ਜਿਥੇ ਤੇਲ ਪਾਕੇ ਰੋਜ਼
ਨੁਹਾ ਜਾਦੀਆਂ ਨੇ ਸਾੜੀਆਂ
ਜਿੱਥੇ ਜਵਾਨ ਪੁੱਤ ਬਾਪ
ਦੀਆਂ ਪੁੱਟ ਦੇ ਨੇ ਦਾੜੀਆਂ
ਜਿਥੇ ਧਰਮ ਦੇ ਨਾਂ ਤੇ
ਦੁਕਾਨਾਂ ਥਾਂ 2 ਤੇ ਪਾਲੀਆਂ
ਜਿਥੇ ਦਿਨ ਦੀਵੀਂ ਅਪਣਾ
ਹੀ ਮਾਰ ਜਾਵੇ ਡਾਕਾ
ਫਿਰ ਓਸ ਖੇਤ ਦਾ ਤਾਂ ਯਾਰੋ
ਰੱਬ ਹੁੰਦਾ ਰਾਖਾ
ਜਿਥੇ ਚੋਰਾਂ ਨਾਲ ਖੁੱਦ ਤੇਜੀ
ਰਲ ਜਾਵੇ ਰਾਖਾ
” ਤੇਜੀ ਚੌਂਤੀ ਵਾਲਾ “
ਸ੍ਰੀ ਗੰਗਾਨਗਰ, ਰਾਜਸਥਾਨ

