ਅੱਜ ਬਟਾਲਾ ਸ਼ਹਿਰ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 350ਵਾਂ ਜਨਮ ਦਿਹਾੜਾ ਮਨਾਇਆ ਗਿਆ।
ਬਟਾਲਾ:-(ਅਮਰੀਕ ਮਠਾਰੂ, ਰੰਜਨਦੀਪ ਸੰਧੂ)
ਅੱਜ ਬਟਾਲਾ ਸ਼ਹਿਰ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 350ਵਾਂ ਜਨਮ ਦਿਹਾੜਾ ਮਨਾਇਆ ਗਿਆ ਇਸ ਮੌਕੇ ਕੈਬਨਿਟ ਮੰਤਰੀ ਸ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਬਾਬਾ ਬੰਦਾ ਸਿੰਘ ਬਹਾਦਰ ਸੋਸਾਇਟੀ ਦੇ ਮੈਂਬਰਾਂ ਵੱਲੋਂ ਬਾਜਵਾ ਸਾਹਿਬ ਅਤੇ ਮੰਗ ਰੱਖੀ ਕਿ ਸਾਡੇ ਇਲਾਕੇ ਦੇ ਨਾਲ ਬਾਬਾ ਬੰਦਾ ਸਿੰਘ ਜੀ ਦਾ ਇਤਿਹਾਸ ਜੁੜਿਆ ਹੋਇਆ ਹੈ ਇਸ ਲਈ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਜਲੰਧਰ ਬਾਈਪਾਸ ਚੌਂਕ ਦਾ ਨਾਮ ਬਾਬਾ ਜੀ ਦੀ ਯਾਦ ਵਿੱਚ ਉਨ੍ਹਾਂ ਦੇ ਨਾਂ ਤੇ ਰੱਖਿਆ ਜਾਵੇ ਅਤੇ ਉਨ੍ਹਾਂ ਦਾ ਬੁੱਤ ਇਸ ਜਗ੍ਹਾ ਲਗਾਇਆ ਜਾਵੇ ਬਾਜਵਾ ਸਾਹਿਬ ਨੇ ਸੋਸਾਇਟੀ ਮੈਂਬਰਾਂ ਨੂੰ ਭਰੋਸਾ ਦਿਵਾਇਆ ਜਲਦੀ ਹੀ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਧਿਆਨ ਵਿੱਚ ਉਨ੍ਹਾਂ ਦੀ ਮੰਗ ਨੂੰ ਰਖਿਆ ਜਾਵੇ ਗਾ ਇਸ ਮੌਕੇ ਸ੍ਰੀ ਕਸਤੂਰੀ ਲਾਲ ਜੀ ਸੇਠ ਚੇਅਰਮੈਨ ਇੰਪਰੂਵਮੈਂਟ ਬਟਾਲਾ ਐਸ ਡੀ ਐਮ ਬਲਵਿੰਦਰ ਸਿੰਘ ਜੀ, ਡੀ ਪੀ ਆਰ ਓ ਇੰਦਰਜੀਤ ਸਿੰਘ ਬਾਜਵਾ ਜੀ, ਸੁਖਦੀਪ ਸਿੰਘ ਤੇਜਾ ਉਨ੍ਹਾਂ ਨਾਲ ਗੋਤਮ ਸੇਠ ਗੁੱਡੂ ਜ਼ਿਲ੍ਹਾ ਸ਼ਿਕਾਇਤ ਕਮੇਟੀ ਮੈਂਬਰ ਗੁਰਦਾਸਪੁਰ, ਗੁਲਸ਼ਨ ਕੁਮਾਰ ਮਾਰਬਲ ਵਾਲੇ, ਰਾਜਾ ਗੁਰਬਖਸ਼ ਸਿੰਘ, ਪ੍ਰਭਜੋਤ ਸਿੰਘ ਚੱਠਾ, ਹਰਨੇਕ ਸਿੰਘ ਨੇਕੀ, ਯਸ਼ਪਾਲ ਚੋਹਾਨ, ਹੈਪੀ ਗੁਪਤਾ, ਹਰਪਾਲ ਸਿੰਘ ਖਾਲਸਾ, ਅਮਰੀਕ ਮਠਾਰੂ ,ਰੰਜਨਦੀਪ ਸੰਧੂ ਅਤੇ ਇਲਾਕੇ ਦੇ ਲੋਕ ਮੋਜੂਦ ਸਨ