ਕਾਦੀਆਂ (ਰੰਜਨਦੀਪ ਸੰਧੂ, ਅਮਰੀਕ ਮਠਾਰੁ):- ਡੀਸੀ ਮੁਹੰਮਦ ਇਸਫਾਕ ਦੇ ਨਿਰਦੇਸ਼ਾਂ ਤੇ ਸ਼ਨੀਵਾਰ ਅਤੇ ਐਤਵਾਰ ਨੂੰ ਬੂਥ ਨੰਬਰ ਤੇ 146 ਅਤੇ 147 ਤੇ ਨਵੇਂ ਵੋਟਰ ਰਜਿਸਟਰਡ ਹੋਏ। ਇਸ ਸਮੇਂ ਦੌਰਾਨ ਬੀ.ਐਲ.ਓ ਜਸਵਿੰਦਰ ਸਿੰਘ ਅਤੇ ਬੀ.ਐਲ.ਓ ਸੁਖਜਿੰਦਰ ਕਾਹਲੋਂ ਨੇ ਦੱਸਿਆ ਕਿ ਇਨ੍ਹਾਂ ਦੋ ਦਿਨਾਂ ਵਿੱਚ ਕੁੱਲ 21 ਨਵੇਂ ਵੋਟਰਾਂ ਨੇ ਦੋਵੇਂ ਬੂਥਾਂ ਤੇ ਰਜਿਸਟ੍ਰੇਸ਼ਨ ਕਰਵਾਈ ਹੈ।
ਉਨ੍ਹਾਂ ਕਿਹਾ ਕਿ ਜੇ ਇਨ੍ਹਾਂ ਦੋਵਾਂ ਬੂਥਾਂ ਤੇ ਕੋਈ ਨਵਾਂ ਵੋਟਰ ਬਚਿਆ ਹੈ ਤਾਂ ਉਹ ਆਉਣ ਵਾਲੇ ਸ਼ਨੀਵਾਰ ਅਤੇ ਐਤਵਾਰ ਨੂੰ ਆਪਣਾ ਨਾਮ ਵੇਦ ਕੌਰ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਚ ਦਰਜ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਰਜਿਸਟਰੀ ਕਰਵਾਉਣ ਲਈ ਆਧਾਰ ਕਾਰਡ,
ਜਨਮ ਸਰਟੀਫਿਕੇਟ ਜਾਂ ਘਰ ਦਾ ਪਤਾ ਦਿਖਾਉਣ ਵਾਲੇ ਕੋਈ ਵੀ ਸਬੂਤ ਅਤੇ ਦੋ ਤਸਵੀਰਾਂ ਲਿਆਉਣਾ ਲਾਜ਼ਮੀ ਹੈ. ਇਸੇ ਤਰ੍ਹਾਂ ਵਾਰਡ ਨੰ. 8 ਵਿਚ ਵੀ ਬੀ.ਐਲ.ਓ ਰੋਸ਼ਨ ਲਾਲ, ਕੌਂਸਲਰ ਚੌਧਰੀ ਅਬਦੁੱਲ ਵੱਸੇ ਨੇ ਨਵੇਂ ਵੋਟਰਾਂ ਦੇ ਫਾਰਮ ਭਰੇ ।

