ਬਟਾਲਾ :- (ਅਮਰੀਕ ਮਠਾਰੂ, ਰੰਜਨਦੀਪ ਸੰਧੂ)ਨਵਜੋਤ ਸਿੱਧੂ ਨੂੰ ਬਿਹਾਰ ਚੋਣਾਂ ਲਈ ਸਟਾਰ ਪ੍ਰਚਾਰਕ ਵਜੋਂ ਜਗ੍ਹਾ ਨਾ ਮਿਲਣਾ ਅੱਜਕਲ੍ਹ ਸੁਰਖੀਆਂ ਵਿੱਚ ਹੈ। ਮੀਡੀਆ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਟਾਰ ਪ੍ਰਚਾਰਕ ਵਜੋਂ ਜਗ੍ਹਾ ਮਿਲਣ ਨੂੰ ਉਨ੍ਹਾਂ ਦੇ ਸਿਆਸੀ ਕੱਦ ਨੂੰ ਸਿੱਧੂ ਦੇ ਮੁਕਾਬਲੇ ਵੱਡਾ ਦੱਸ ਇਸ ਮੁੱਧੇ ਨੂੰ ਉਛਾਲ ਰਿਹਾ ਹੈ।
ਇਸ ਵਿੱਚ ਕਿਸੇ ਦੇ ਸਿਆਸੀ ਕੱਦ ਦੇ ਵੱਧ ਜਾਂ ਘੱਟ ਹੋਣ ਨਾਲ ਕੋਈ ਮਤਲਬ ਨਹੀਂ ਹੈ। ਸਿੱਧੂ ਦਾ ਨਾਂ ਸ਼ਾਮਲ ਨਾ ਕਰਨਾ ਬਿਹਾਰ ਵਰਗੇ ਹਿੰਦੀ ਭਾਸ਼ੀ ਸੁਬੇ ਵਿੱਚ ਭਾਜਪਾ ਨੂੰ ਇਮਰਾਨ ਖਾਨ ਦੇ ਦੋਸਤ ਵਜੋਂ ਦੱਸ ਪਾਕਿਸਤਾਨ ਪੱਖੀ ਦੱਸ ਭੰਡਣ ਦਾ ਮੌਕਾ ਨਾ ਦੇਣਾ ਹੈ। ਕੈਪਟਨ ਦਾ ਨਾਂ ਸ਼ਾਮਿਲ ਕੀਤਾ ਜਾਣਾ, ਕਾਂਗਰਸ ਦੇ ਮੁੱਖ ਮੰਤਰੀ ਬਤੌਰ ਕਾਂਗਰਸ ਦੇ ਮੁੱਖ ਮੰਤਰੀ ਵਜੋਂ ਸ਼ਾਮਿਲ ਕੀਤਾ ਜਾਣਾ ਹੈ, ਇਸ ਦੇ ਹੋਰ ਅਰਥ ਕੱਢਣੇ ਉਨ੍ਹਾਂ ਤਾਕਤਾਂ ਨੂੰ ਹੱਲਾਸ਼ੇਰੀ ਦੇਣਾ ਹੈ, ਜਿਨ੍ਹਾਂ ਨੂੰ ਸਿੱਧੂ ਦੀ ਕਾਂਗਰਸ ਵਿੱਚ ਮੌਜੂਦਗੀ ਖੜਕਦੀ ਹੈ। ਇੱਕ ਗੱਲ ਸਮਝਣ ਵਾਲੀ ਹੈ, ਸੱਚ ਮਿੱਟ ਨਹੀਂ ਸੱਕਦਾ ਤੇ ਸੂਰਜ ਨੂੰ ਕੋਈ ਰੋਕ ਨਹੀਂ ਸੱਕਦਾ !!
ਜਸਵੰਤ ਜੱਸ !!

