ਥੋੜ੍ਹਾ ਥੋੜ੍ਹਾ ਅੜ ਕੇ ਚੱਲ
ਮੰਜਿਲ ਦੂਰ ਨਹੀਂ ਹੈ ਤੇਰੀ
ਪੋਲੇ ਪੱਬ ਟਿਕਾਈ ਚੱਲ
ਕੰਡੇ ਦੂਰ ਹਟਾਈ ਚੱਲ
ਫਾਸਲੇ ਮੁਕਾਈ ਚੱਲ
ਵਿਚਾਰਾਂ ਚ ਬਗਾਵਤ ਰੱਖ
ਥੋੜ੍ਹਾ ਥੋੜ੍ਹਾ ਅੜ ਕੇ ਚੱਲ
ਮੰਜਿਲ ਦੂਰ ਨਹੀਂ ਹੈ ਤੇਰੀ
ਬਾਜ਼ ਜਿਹੀ ਅੱਖ ਰੱਖ
ਮਨ ਚ ਨਾ ਸ਼ੱਕ ਰੱਖ
ਸਾਹਮਣੇ ਨਿਸ਼ਾਨਾ ਰੱਖ
ਸੰਘਰਸ਼ ਦਾ ਸਵਾਦ ਚੱਖ
ਥੋੜ੍ਹਾ ਥੋੜ੍ਹਾ ਅੜ ਕੇ ਚੱਲ
ਮੰਜਿਲ ਦੂਰ ਨਹੀਂ ਹੈ ਤੇਰੀ
ਹਿਰਦੇ ਨੂੰ ਜ਼ਖ਼ਮੀ ਰੱਖ
ਡਰ ਨੂੰ ਭਜਾਈ ਰੱਖ
ਮੌਤ ਦਾ ਨਜ਼ਾਰਾ ਦੱਸ
ਭੀਖ ਨਹੀਂ ਹੱਕ ਮੰਗ
ਥੋੜ੍ਹਾ ਥੋੜ੍ਹਾ ਅੜ ਕੇ ਚੱਲ
ਮੰਜਿਲ ਦੂਰ ਨਹੀਂ ਹੈ ਤੇਰੀ
ਸੁਪਨੇ ਸਜਾਈ ਰੱਖ
ਦੀਵਾ ਤੂੰ ਜਗਾਈ ਰੱਖ
ਕਾਲੀ ਰਾਤ ਭਜਾਈ ਰੱਖ
ਹੋਂਦ ਨੂੰ ਸਵੀਕਾਰ ਕਰ
ਥੋੜ੍ਹਾ ਥੋੜ੍ਹਾ ਅੜ ਕੇ ਚੱਲ
ਮੰਜ਼ਿਲ ਦੂਰ ਨਹੀਂ ਹੈ ਤੇਰੀ
ਚੜ੍ਹਤ ਨੂੰ ਬਣਾਈ ਰੱਖ
ਮਨ ਨੂੰ ਸਮਝਾਈ ਰੱਖ
ਤੂਫਾਨ ਨੂੰ ਟਰਕਾਈ ਰੱਖ
ਲਾਜਵਿੰਦਰ ਲਾਜ

