ਰੌਂਦਾ ਪੰਜਾਬ

ਰੌਂਦਾ ਪੰਜਾਬ

ਪੰਜਾਬ ਚ ਬੈਠੇ ਨੇਤਾ ਠੱਗ ,

ਚਿੱਟੇ ਕੱਪੜੇ ਦਾਗੀ ਪੱਗ ।

ਪੁਲਿਸ ਵੀ ਹੋਗੀ ਬੁੱਚੜ ਬਾਹਲੀ

ਵੱਡੇ ਢਿੱਡ ਤੇ ਦਾਹੜੀ ਕਾਲੀ ।

 

ਸੁਮੇਧ ਸੈਣੀ ਜਿਹੇ ਖ਼ੂਨੀ ਗੁੰਡੇ,

ਜਿਹਨੇ ਮਾਰੇ ਫੜ ਫੜ ਮੁੰਡੇ ।

ਪਰਦੀਪ ਵਿਰਕ ਵਕੀਲ ਹੈ ਜਿਹੜਾ,

ਦੇਊਗਾ ਇਹਨੂੰ ਪੁੱਠਾ ਗੇੜਾ ।

 

ਸੁੱਚੇ ਬੇਲੀ ਨੇ ਸ਼ਰਮ ਹੀ ਲਾਹਤੀ,

ਲੋਕਾਂ ਵੀਡੀਓ ਟਿਊਬ ਤੇ ਪਾਤੀ ।

ਹੁਣ ਨੀ ਜਾਣਾ ਦੁੱਧ ਨਾਲ ਧੋਤਾ ,

ਭੁਗਤੂ ਗਾ ਹੁਣ ਪੁੱਤ ਤੇ ਪੋਤਾ ।

 

ਪੰਜਾਬ ਨਸ਼ੇ ਦੇ ਵਿੱਚ ਰੋੜਿਆ,

ਨੌਜਵਾਨੀ ਦਾ ਲੱਕ ਤੋੜਿਆ ।

ਨੌਕਰਸ਼ਾਹੀ ਹੈ ਚਿੱਟਾ ਹਾਥੀ ,

ਅਫਸਰ ਨੇਤਾ ਨੇ ਪੱਕੇ ਸਾਥੀ।

 

ਕੁਰਸੀ ਰੱਖਣ ਵਿੱਚੇ ਘਰਦੇ,

ਮੁੰਡੇ ਪੋਤੇ ਚੌਣਾਂ ਲੜਦੇ ।

ਵਾਅਦੇ ਕਰਦੇ ਮੀਟਰ ਲੰਮੇ

ਬਾਦਲ ਸਾਰੇ ਲੀਡਰ ਜੰਮੇਂ।

 

ਅਫਸਰਸ਼ਾਹੀ ਦਾ ਜ਼ੋਰ ਚੱਲੇ

ਟੱਬਰ ਸੌਂਦੇ ਏ ਸੀ ਥੱਲੇ ।

ਮਜਦੂਰ ਸਾਰੇ ਭੁੱਖੇ ਸੌਂਣ ,

ਨੇਤਾ ਲੱਗੇ ਭਾਰ ਘਟਾਉਣ।

 

ਕਿਸਾਨ ਯੂਨੀਅਨ ਚੀਕਾਂ ਮਾਰੇ,

ਚੰਗੇ ਬੰਦੇ ਜੇਲੀਂ ਤਾੜੇ  

ਅੱਜ ਵੀ ਭੈੜੀ ਜੱਟ ਦੀ ਜੂਨ ,

ਨਾਲ ਪਸੀਨੇ ਚੌਂਦਾ ਖੂਨ ।

 

ਹੱਥੀਂ ਕਿਰਤ ਰੁਲਦੀ ਜਾਵੇ,

ਕਰਜੇ ਦੀ ਪੰਡ ਡੁੱਲਦੀ ਜਾਵੇ।

ਕਾਨੂੰਨ ਦਾ ਹੋਵੇ ਨਿੱਤੇ ਘਾਣ ।

ਕੈਪਟਨ ਸੌਂਦਾ ਲੰਬੀਆਂ ਤਾਣ ।

 

ਨੇਤਾ ਜੀ ਨੇ ਬੜੇ ਬੇਸ਼ਰਮ ,

ਭਾਸ਼ਣ ਦੇਣੇ ਆਉਂਦੇ ਗਰਮ।

ਚੀਨ ਡਰਾਵੇ ਮੁਸ਼ਕਿਲ ਘੜੀਆਂ,

ਨੇਤਾ ਜੀ ਦੀਆਂ ਮੁੱਛਾਂ ਖੜੀਆਂ।

 

ਲੀਡਰ ਲੜਦੇ ਕੁੱਕੜਾਂ ਵਾਗਾਂ,

ਪੁਲਿਸ ਵਾਲੇ ਨਾਲ ਕੁੱਟਣ ਡਾਂਗਾ।

ਰੌਂਦਾ ਪੰਜਾਬ ਸੁਣ ਝੂਠੇ ਨਾਅਰੇ ,

ਸ਼ੇਰੇ ਪੰਜਾਬ ਨੂੰ ਹਾਕਾਂ ਮਾਰੇ ।

 

ਦੀਪ ਵੀ ਲਾ ਕੇ ਬੈਠੀ ਆਸ ,

ਮੰਤਰੀ ਕੋਈ ਆਊ ਖਾਸ ।

ਟੱਬਰਵਾਦ ਫਿਰ ਹੋਣ ਗਏ ਬੰਦ,

ਚੁੱਕਿਆ ਜਾਣਾ ਫੇਰ ਦੇਸ਼ ਦਾ ਗੰਦ।

 

ਮਨਦੀਪ ਕੌਰ ਭੰਡਾਲ

ਲੰਡਨ ਤੋਂ

Leave a Reply

Your email address will not be published. Required fields are marked *