ਕਾਰ ਓਵਰਟੇਕ ਕਰਨ ਨੂੰ ਲੈ ਕੇ ਹੋਏ ਝਗੜੇ ਪਿੱਛੋਂ ਫੌਰਚੂਨਰ ਚ ਸਵਾਰਾਂ ਵੱਲੋਂ ਨੌਜਵਾਨ ਦਾ ਕਤਲ
ਜ਼ੀਰਕਪੁਰ :- ( ਅਮਰੀਕ ਮਠਾਰੂ ਰੰਜਨਦੀਪ ਸੰੰਧੂ) ਵੀਆਈਪੀ ਰੋਡ ‘ਤੇ ਲੰਘੀ ਦੇਰ ਰਾਤ ਗੱਡੀਆਂ ਨੂੰ ਓਵਰਟੇਕ ਮੌਕੇ ਨੌਜਵਾਨਾਂ ਦੇ ਦੋ ਧੜਿਆਂ ਵਿੱਚ ਝਗੜੇ ਦੌਰਾਨ ਫੌਰਚੂਨਰ ਸਵਾਰ ਦੋ ਨੌਜਵਾਨਾਂ ਨੇ ਹਿਮਾਚਲ ਪ੍ਰਦੇਸ਼ ਦੇ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ 35 ਸਾਲਾ ਦਾ ਅਨਿਲ ਕੁਮਾਰ ਹਾਲ ਵਾਸੀ ਦਾਊਂ ਸਾਹਿਬ, ਖਰੜ ਵਜੋਂ ਹੋਈ ਹੈ।
ਪੁਲਿਸ ਨੇ ਫੌਰਚੂਨਰ ਸਵਾਰ ਨੌਜਵਾਨਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਦੇਰ ਰਾਤ ਕਰੀਬ ਡੇਢ ਵਜੇ ਕੁਝ ਨੌਜਵਾਨ ਜਨਮ ਦਿਨ ਦੀ ਪਾਰਟੀ ਕਰਨ ਮਗਰੋਂ ਦੋ ਗੱਡੀਆਂ ‘ਤੇ ਵੀਆਈਪੀ ਰੋਡ ‘ਤੇ ਆ ਰਹੇ ਸਨ। ਇਸ ਦੌਰਾਨ ਵੀਆਈਪੀ ਰੋਡ ‘ਤੇ ਸਥਿਤ ਚੌਕ ‘ਤੇ ਫੌਰਚੂਨਰ ਸਵਾਰਾਂ ਦੀ ਕਾਰ ਸਵਾਰ ਦੋ ਵਿਅਕਤੀਆਂ ਨਾਲ ਓਵਰਟੇਕ ਮੌਕੇ ਤਕਰਾਰ ਹੋ ਗਈ।
ਇਸ ਪਿੱਛੋਂ ਫੌਰਚੂਨਰ ਸਵਾਰ ਨੌਜਵਾਨਾਂ ਨੇ ਪਿਸਤੌਲ ਨਾਲ ਨੌਜਵਾਨਾਂ ‘ਤੇ ਤਿੰਨ ਫਾਇਰ ਕਰ ਦਿੱਤੇ। ਤਿੰਨ ਵਿੱਚੋਂ ਦੋ ਗੋਲੀਆਂ ਅਨਿਲ ਕੁਮਾਰ ਦੇ ਲੱਗੀਆਂ, ਜਿਸ ਦੀ ਨਿੱਜੀ ਹਸਪਤਾਲ ਵਿੱਚ ਇਲਾਜ ਮੌਤ ਹੋ ਗਈ। ਪੁਲਿਸ ਦਾ ਕਹਿਣਾ ਹੈ ਕਿ ਪੀੜਤ ਧਿਰ ਵਲੋਂ ਮੁਲਜ਼ਮਾਂ ਵਿਚੋਂ ਗੋਲੀ ਚਲਾਉਣ ਵਾਲੇ ਨੌਜਵਾਨ ਹੈਪੀ ਬਰਾੜ ਫਰੀਦਕੋਟ ਨਾਂ ਦੇ ਨੌਜਵਾਨ ਦੀ ਪਛਾਣ ਕੀਤੀ ਹੈ, ਜਿਸਦੀ ਭਾਲ ਕੀਤੀ ਜਾ ਰਹੀ ਹੈ

