ਬੱਚਿਆਂ ਦੀਆਂ ਨੇ ਬਦਲੀਆਂ ਖੇਡਾਂ , ਨਿਆਣੇ ਪਾਲਣ ਅੱਜ ਸੋਹਣੀਆਂ ਮੇਡਾਂ ।

ਬੱਚਿਆਂ ਦੀਆਂ ਨੇ ਬਦਲੀਆਂ ਖੇਡਾਂ ,

ਨਿਆਣੇ ਪਾਲਣ ਅੱਜ ਸੋਹਣੀਆਂ ਮੇਡਾਂ ।

ਗੇਮਾਂ ਲਈ ਰਹਿੰਦੇ ਬੱਚੇ ਰੋਣ ,

ਰੋਟੀ ਖਾਂਦੇ ਮੂਹਰੇ ਰੱਖਕੇ ਫ਼ੋਨ ।

 

ਵਿਚੋਲੇ ਹੋਗੇ ਹੁਣ ਵਿਹਲੇ ਨੇ ਸਾਰੇ ,

ਡੇਟਿੰਗ ਸਾਈਟਾਂ ਤੇ ਮਿਲਦੇ ਪਿਆਰੇ ।

ਵਿਆਹਾਂ ਦੀ ਹੁਣ ਰਹੀ ਨਾ ਟੈਨਸ਼ਨ ,

ਵੈਡਿੰਗ ਪਲੈਨਰ ਸਭ ਕਰਦੇ ਮੈਨਸ਼ਨ ।

 

ਫੰਕਸ਼ਨਾਂ ਦੇ ਹੁਣ ਬਦਲੇ ਟਰੈਂਡ ,

ਗੱਲਾਂ ਕਰਦੇ ਸਭ ਬਹਿ ਕੇ ਫਰੈਂਡ ।

ਵੈਡਿੰਗ ਵੀ ਕਰਨੀ ਹੈ ਡੈਸਟੀਨੇਸ਼ਨ ,

ਹੁਣ ਇਟਲੀ ਬਣ ਗਿਆ ਫੈਸੀਨੇਸ਼ਨ ।

 

ਪ੍ਰੀ ਵੈਡਿੰਗ ਦਾ ਚੱਲ ਪਿਆ ਟਰੈਂਡ ,

ਵਿਆਹ ਤੋਂ ਪਹਿਲਾਂ ਹਸਬੈਂਡ ਫਰੈਂਡ ।

ਅੱਜ ਬਦਲ ਗਏ ਮੈਰਿਜ ਦੇ ਰੂਟ ,

ਵੀਡੀਓ ਕਰਨੀ ਪਹਿਲਾਂ ਹੀ ਸ਼ੂਟ ।

 

ਮਹਿੰਗੀ ਕਾਰ ਹੁਣ ਸਟੇਟਸ ਸਿੰਬਲ ,

ਕਿਤਾਬਾਂ ਦੀ ਥਾਂ ਲੈ ਗਈ ਕਿੰਡਲ ।

ਔਨਲਾਈਨ ਹੀ ਸਭ ਲੈਂਦੇ ਲੈਸਨ ,

ਵਰਚੂਅਲ ਹੀ ਸਭ ਚਲਦੇ ਫ਼ੈਸ਼ਨ ।

 

ਗਲੋਬ ਹੋ ਗਿਆ ਸਾਰਾ ਹੀ ਵਾਰਮ ,

ਮੌਸਮ ਦਾ ਹੁਣ ਰਿਹਾ ਨਾ ਚਾਰਮ ।

ਠੰਡੇ ਮੁਲਕ ਹੱਥ ਸੂਰਜ ਨੂੰ ਪਾਉਂਦੇ ,

ਗਰਮੀ ਵਾਲੇ ਅੱਗ ਪਾਣੀ ਨੂੰ ਲਾਉਂਦੇ।

 

ਡਿਜ਼ਾਈਨਰ ਕੱਪੜੇ ਲੋਕੀਂ ਪਾਉਂਦੇ ,

ਫ਼ਿਲਟਰ ਲਾ ਕੇ ਫੋਟੋਆਂ ਲਾਉਂਦੇ ।

ਸ਼ੋ ਔਫ਼ ‘ਚ ਹੁਣ ਪੈ ਗਈ ਜਨਤਾ ,

ਸੱਭਿਆਚਾਰ ਦਾ ਮੂੰਹ ਹੈ ਭੰਨਤਾ ।

 

ਡਿਜ਼ੀਟਲ ਹੋ ਗਈ ਸਾਰੀ ਕਰੰਸੀ ,

ਜੇਬ ‘ਚ ਰੱਖਦੀ ਫ਼ੋਨ ਬਸੰਤੀ ।

ਗੱਬਰ ਨਾਲ ਗ਼ਜ਼ਨੀ ਦੀ ਆੜੀ ,

ਅੱਜ ਵੀ ਲਾਉਂਦੀ ਰੇਖਾ ਸਾੜੀ ।

 

ਮਹਾਂਵੀਰ ਫੋਗਟ ਨੇ ਟਰੈਂਡ ਕੀਤੇ ਸੈੱਟ ,

ਸਰਚ ਕਰਲੋ ਉੱਤੇ ਦੰਗਲ਼ ਨੈੱਟ ।

ਫਿਰ ਪੂਰੇ ਇੰਡੀਆ ਨੇ ਲੱਡੂ ਵੰਡੇ ,

ਜਦ ਫੋਗਟ ਭੈਣਾਂ ਨੇ ਗੱਡੇ ਝੰਡੇ ।

 

“ਦੀਪ” ਵੀ ਫੜਦੀ ਬੈਗ ਹੈ ਖਾਲ਼ੀ ,

ਕੈਸ਼ ਦੀ ਥਾਂ ਕਾਰਡਾਂ ਨੇ ਲੈ ਲੀ ।

ਇਹ ਟਰੈਂਡ ਬਦਲਦੇ ਚੜਦੇ ਸਾਲ ,

ਹੁਣ ਚਲਣਾ ਪੈਣਾ ਸਮੇਂ ਦੇ ਨਾਲ ।

 

      ~ ਮਨਦੀਪ ਕੌਰ ਭੰਡਾਲ ‘~

            ਲੰਡਨ ਤੋਂ

Leave a Reply

Your email address will not be published. Required fields are marked *