ਸ਼ੱਕ ਨਾ ਕਰਨਾ ਕਦੇ ਮੇਰੀ ਪਹਿਚਾਣ ਤੇ

ਢੱਕਣਾ ਨਾ ਚਿਹਰਾ ਮੇਰਾ
ਮੇਰੀ ਮੌਤ ਤੇ
ਦੂਰ ਕਰ ਦਿਆਂਗਾ ਸ਼ਿਕਵੇ ਸਾਰੇ
ਥੋੜ੍ਹਾ ਮੁਸਕਰਾ ਕੇ

ਹੋਣਾ ਨਾ ਹੈਰਾਨ ਕਦੇ
ਮੇਰੀ ਵੱਖ ਸੋਚ ਤੇ
ਤੋੜ ਦਿਆਂਗਾ ਚੱਕਰ ਸਾਰੇ
ਵਹਿਮ ਭਰਮ ਦੇ
ਥੋੜ੍ਹਾ ਮੁਸਕਰਾ ਕੇ

ਹੋਣਾ ਨਾ ਬੇਖਬਰ ਕਦੇ
ਮੇਰੀ ਤਕਦੀਰ ਤੇ
ਜਾਵਾਂਗਾ ਸਾਗਰ ਦੀ ਗਹਿਰਾਈ
ਥੋੜ੍ਹਾ ਮੁਸਕਰਾ ਕੇ

ਸ਼ੱਕ ਨਾ ਕਰਨਾ ਕਦੇ
ਮੇਰੀ ਪਹਿਚਾਣ ਤੇ
ਧਰ ਦਿਆਂਗਾ ਦੀਵਾ ਸੌੜੀ ਸੋਚ ਤੇ
ਥੋੜ੍ਹਾ ਮੁਸਕਰਾ ਕੇ

ਹੋਣਾ ਨਾ ਆਹਤ ਕਦੇ
ਮੇਰੇ ਕਰਮ ਤੇ
ਦੰਦ ਖੱਟੇ ਕਰਾਂ ਦੌਰ ਸਿਆਸੀ ਦੇ
ਥੋੜ੍ਹਾ ਮੁਸਕਰਾ ਕੇ

ਤਰਸ ਨਾ ਕਰ ਕਦੇ
ਮੇਰੇ ਇੰਤਜਾਰ ਤੇ
ਪੈਰੋਂ ਸੰਗਲੀ ਖੋਲ੍ਹ ਦਿਆਂਗਾ
ਥੋੜ੍ਹਾ ਮੁਸਕਰਾ ਕੇ

ਸ਼ੱਕ ਨਾ ਕਰੀਂ ਕਦੇ
ਲਾਜ ਦੇ ਏਤਬਾਰ ਤੇ
ਪਰਦੇ ਸਾਰੇ ਚੱਕ ਦਿਆਂਗਾ
ਥੋੜ੍ਹਾ ਮੁਸਕਰਾ ਕੇ

ਲਾਜਵਿੰਦਰ ਲਾਜ

Leave a Reply

Your email address will not be published. Required fields are marked *