ਅਗਰ ਪੰਜਾਬ ਪੁਲਿਸ ਕੋਈ ਚੰਗਾ ਕੰਮ ਕਰਦੀ ਹੈ ਤਾਂ ਉਸਦੀ ਪਿੱਠ ਥਾਪੜਨਾ ਹਰ ਸ਼ਹਿਰੀ ਦਾ ਫ਼ਰਜ਼ ਬਣਦਾ।

ਅਗਰ ਪੰਜਾਬ ਪੁਲਿਸ ਕੋਈ ਚੰਗਾ ਕੰਮ ਕਰਦੀ ਹੈ ਤਾਂ ਉਸਦੀ ਪਿੱਠ ਥਾਪੜਨਾ ਹਰ ਸ਼ਹਿਰੀ ਦਾ ਫ਼ਰਜ਼ ਬਣਦਾ।

ਬਟਾਲਾ:-(ਅਮਰੀਕ ਮਠਾਰੂ,ਰੰਜਨਦੀਪ ਸੰਧੂ)
ਅਗਰ ਪੰਜਾਬ ਪੁਲਿਸ ਕੋਈ ਚੰਗਾ ਕੰਮ ਕਰਦੀ ਹੈ ਤਾਂ ਉਸਦੀ ਪਿੱਠ ਥਾਪੜਨਾ ਹਰ ਸ਼ਹਿਰੀ ਦਾ ਫ਼ਰਜ਼ ਬਣਦਾ। ਅੱਜ ਪੁਲਿਸ ਲਾਈਨ ਵਿੱਚ ਭਰਵੀਂ ਪ੍ਰੈੱਸ ਕਾਨਫਰੰਸ ਵਿੱਚ ਆਈ ਜੀ ਬਾਰਡਰ ਰੇਂਜ ਸੁਰਿੰਦਰ ਸਿੰਘ ਪਰਮਾਰ ਨੇ ਪੁਲਿਸ ਜਿਲ੍ਹਾ ਬਟਾਲਾ ਦੀ ਪੁਲਿਸ ਦੀ ਪਿੱਠ ਥਾਪੜਦਿਆਂ ਡੇਰਾ ਬਾਬਾ ਨਾਨਕ ਵਿਖੇ ਸਰਹੱਦ ਨੇੜਿਓਂ ਬਰਾਮਦ 5 ਕਿਲੋ ਸਮੈਕ ਦੀ ਜਾਣਕਾਰੀ ਦਿੱਤੀ ਤਾਂ ਐੱਸ ਐੱਸ ਪੀ ਬਟਾਲਾ ਰਛਪਾਲ ਸਿੰਘ ਦੀਆਂ ਪ੍ਰਾਪਤੀਆਂ ਵਿੱਚ ਇੱਕ ਹੋਰ ਤਮਗਾ ਲੱਗ ਗਿਆ। ਇਸ ਤੋਂ ਪਹਿਲਾਂ ਐੱਸ ਟੀ ਐੱਫ ਮੁੱਖੀ ਹੁੰਦਿਆਂ ਸਮੈਕ ਬਰਾਮਦਗੀ ਦੀ ਉਨ੍ਹਾਂ ਦਾ ਇਕ ਵਧੀਆ ਰਿਕਾਰਡ ਰਿਹਾ ਹੈ। ਇੰਨੀ ਵੱਡੀ ਮਾਤਰਾ ਵਿੱਚ ਹੈਰੋਇਨ ਦੀ ਬਰਾਮਦਗੀ ਨਸ਼ਿਆਂ ਨੂੰ ਠੱਲ ਪਾਉਣ ਲਈ ਇੱਕ ਜਰਬਦਸਤ ਕਦਮ ਹੈ।
ਬਟਾਲਾ ਪੁਲਿਸ ਵੱਲੋਂ ਅੱਗੇ ਵੀ ਚੰਗੇ ਕਦਮਾਂ ਤੇ ਇਨਸਾਫ ਦੀ ਉਮੀਦ ਹੈ !

Leave a Reply

Your email address will not be published. Required fields are marked *