ਨਵੀਂ ਦਿੱਲੀ (ਰੰਜਨਦੀਪ ਸੰਧੂ, ਅਮਰੀਕ ਮਠਾਰੁ) ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਦਾ ਦਿਹਾਂਤ
ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ, ਜਿਨ੍ਹਾਂ ਦਾ ਹਾਲ ਹੀ ਵਿੱਚ ਦਿੱਲੀ ਦੇ ਫੋਰਟਿਸ ਹਸਪਤਾਲ ਵਿੱਚ ਦਿਲ ਦੀ ਸਰਜਰੀ ਹੋਈ ਸੀ, ਦਾ ਵੀਰਵਾਰ ਸ਼ਾਮ ਨੂੰ ਦਿਹਾਂਤ ਹੋ ਗਿਆ। ਪਾਸਵਾਨ ਪਿਛਲੇ ਪੰਜ ਦਹਾਕਿਆਂ ਤੋਂ ਵੱਧ ਸਮੇਂ ਤੋਂ ਸਰਗਰਮ ਰਾਜਨੀਤੀ ਵਿੱਚ ਰਹੇ ਅਤੇ ਦੇਸ਼ ਦੇ ਸਭ ਤੋਂ ਮਸ਼ਹੂਰ ਦਲਿਤ ਨੇਤਾਵਾਂ ਵਿੱਚੋਂ ਇੱਕ ਹਨ ਜੋ ਪਿਛਲੇ ਕੁਝ ਹਫ਼ਤਿਆਂ ਤੋਂ ਹਸਪਤਾਲ ਵਿੱਚ ਦਾਖਲ ਸਨ । ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੇਰੇ ਪਿਆਰੇ ਦੋਸਤ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਦਾ ਜਾਣਾ ਬਹੁਤ ਦੁਖਦਾਈ ਹੈ । ਉਨ੍ਹਾਂ ਨੇ ਹਮੇਸ਼ਾ ਹੀ ਗ਼ਰੀਬਾਂ ਦੇ ਹੱਕ ‘ਚ ਆਵਾਜ਼ ਉਠਾਈ ਹੈ ।
ਪਾਸਵਾਨ ਦੇ ਬੇਟੇ ਨੇ ਪਾਪਾ ਨੂੰ ਇੰਜ ਕੀਤਾ ਯਾਦ
ਰਾਮ ਵਿਲਾਸ ਪਾਸਵਾਨ ਦੇ ਬੇਟੇ ਚਿਰਾਗ਼ ਪਾਸਵਾਨ ਨੇ ਟਵੀਟ ‘ਤੇ ਕਿਹਾ ਹੈ ਕਿ ਪਾਪਾ ਤੁਸੀਂ ਬੇਸ਼ੱਕ ਦੁਨੀਆ ‘ਚ ਨਹੀਂ ਹੋ ,ਪਰ ਤੁਸੀਂ ਹਮੇਸ਼ਾ ਮੇਰੇ ਨਾਲ ਹੋ ।

