ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ ਇੰਡੀਆ ਵੱਲੋਂ ਪੱਤਰਕਾਰ ਕੁਲਬੀਰ ਸਿੰਘ ਬੂਲੇਵਾਲ ਨੂੰ ਸ਼ਰਧਾਂਜਲੀ

ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ ਇੰਡੀਆ ਵੱਲੋਂ ਪੱਤਰਕਾਰ ਕੁਲਬੀਰ ਸਿੰਘ ਬੂਲੇਵਾਲ ਨੂੰ ਸ਼ਰਧਾਂਜਲੀ

 

 

ਬਟਾਲਾ ( ਅਮਰੀਕ ਮਠਾਰੂ, ਰੰਜਨਦੀਪ ਸੰਧੂ) ਬੀਤੇ ਦਿਨੀਂ ਸੀਨੀਅਰ ਪੱਤਰਕਾਰ ਸ੍ਰ. ਕੁਲਬੀਰ ਸਿੰਘ ਬੂਲੇਵਾਲ ਜ਼ਿੰਦਗੀ ਦੀ ਲੜਾਈ ਹਾਰ ਗਏ। ਉਨ੍ਹਾਂ ਮੇਦਾਂਤਾ ਹਸਪਤਾਲ ਗੁੜਗਾਉਂ ‘ਚ ਆਪਣੇ ਆਖਰੀ ਸਾਹ ਲਏ,ਜਿਥੇ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।ਇਸ ਮੌਕੇ ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ ਇੰਡੀਆ ਦੀ ਬਟਾਲਾ ਇਕਾਈ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।ਇਸ ਮੌਕੇ ਇਕ ਵਿਸ਼ੇਸ਼ ਮੀਟਿੰਗ ਰੱਖੀ ਗਈ। ਜਿਸਦੀ ਅਗਵਾਈ ਬਟਾਲਾ ਤੋਂ ਸ਼ਹਿਰੀ ਪ੍ਰਧਾਨ ਰਿੰਕੂ ਰਾਜਾ ਨੇ ਕੀਤੀ।ਇਸ ਵਿਚ ਵਿਸ਼ੇਸ਼ ਤੌਰ ਤੇ ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ ਇੰਡੀਆ ਦੇ ਕੌਮੀ ਪ੍ਰਧਾਨ ਸੁਖਨਾਮ ਸਿੰਘ ਕਾਹਲੋ,ਕੌਮੀ ਉਪ ਪ੍ਰਧਾਨ ਅਵਿਨਾਸ਼ ਕਲਿਆਣ ਅਤੇ ਜ਼ਿਲ੍ਹਾ ਗੁਰਦਾਸਪੁਰ ਇਸਤਰੀ ਵਿੰਗ ਦੇ ਪ੍ਰਧਾਨ ਨਰਿੰਦਰ ਕੌਰ ਪੁਰੇਵਾਲ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।ਸਭ ਤੋਂ ਪਹਿਲਾਂ ਪੱਤਰਕਾਰ ਬੂਲੇਵਾਲ ਦੀ ਯਾਦ ਵਿਚ 2 ਮਿੰਟ ਦਾ ਮੌਨ ਰੱਖਿਆ ਗਿਆ। ਕੌਮੀ ਪ੍ਰਧਾਨ ਸੁਖਨਾਮ ਸਿੰਘ ਕਾਹਲੋ ਅਤੇ ਕੌਮੀ ਉਪ ਪ੍ਰਧਾਨ ਅਵਿਨਾਸ਼ ਕਲਿਆਣ ਨੇ ਕਿਹਾ ਕਿ ਪੱਤਰਕਾਰ ਕੁਲਬੀਰ ਸਿੰਘ ਬੂਲੇਵਾਲ ਦੇ ਜਾਣ ਨਾਲ ਸਾਹਿਤ ਅਤੇ ਮੀਡੀਆ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਉ ਇਕ ਨੇਕ ਅਤੇ ਮਿਲਾਪੜੇ ਸੁਭਾਅ ਦੇ ਮਾਲਕ ਸਨ। ਉਨ੍ਹਾਂ ਕਿਹਾ ਕਿ ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ ਇੰਡੀਆ ਇਸ ਦੁੱਖ ਦੀ ਘੜੀ ਵਿਚ ਬੂਲੇਵਾਲ ਦੇ ਪਰਿਵਾਰ ਨਾਲ ਖੜ੍ਹੀ ਹੈ।ਇਸ ਮੌਕੇ ਪੱਤਰਕਾਰ ਅਖਿਲ ਮਲਹੋਤਰਾ, ਅਮਰੀਕ ਸਿੰਘ ਮਠਾਰੂ,ਰਾਜਾ ਕੋਟਲੀ, ਰੰਜਨਦੀਪ ਸਿੰਘ ਸੰਧੂ, ਲਖਵਿੰਦਰ ਲੱਕੀ,ਹੀਰਾ ਲਾਲ, ਗੁਰਪ੍ਰੀਤ ਸਿੰਘ, ਰਾਜਬੀਰ ਕੌਰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *