-ਕੰਗਨਾ ਰਣੌਤ ਦੇ ਦਫ਼ਤਰ ਨੂੰ ਬੀ. ਐਮ. ਸੀ. ਵਲੋਂ ਢਾਹੁਣ ਦੇ ਮਾਮਲੇ ‘ਚ ਬੰਬੇ ਹਾਈਕੋਰਟ ਨੇ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ
(ਅਮਰੀਕ ਮਠਾਰੂ,ਰੰਜਨਦੀਪ, ਐਨ ਸੰਧੂ)
ਬਾਲੀਵੁੱਡ ਅਦਾਕਾਰ ਕੰਗਨਾ ਰਣੌਤ ਦੇ ਦਫ਼ਤਰ ਨੂੰ ਬੀ. ਐਮ. ਸੀ. ਵਲੋਂ ਢਾਹੁਣ ਦੇ ਮਾਮਲੇ ‘ਚ ਅੱਜ ਸੁਣਵਾਈ ਦੌਰਾਨ ਬੰਬੇ ਹਾਈਕੋਰਟ ਨੇ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ। ਅਦਾਲਤ ਨੂੰ ਸੂਚਿਤ ਕੀਤਾ ਗਿਆ ਕਿ ਸਾਰੇ ਸਬੰਧਿਤ ਪੱਖਾਂ ਨੇ ਆਪਣਾ ਲਿਖਤੀ ਜਵਾਬ ਦਾਇਰ ਕਰ ਦਿੱਤਾ ਹੈ। ਇਸ ਤੋਂ ਬਾਅਦ ਅਦਾਲਤ ਨੇ ਸੁਣਵਾਈ ਖ਼ਤਮ ਕਰਕੇ ਫ਼ੈਸਲੇ ਨੂੰ ਸੁਰੱਖਿਅਤ ਰੱਖ ਲਿਆ ਹੈ।

