ਬਟਾਲਾ:-(ਅਮਰੀਕ ਮਠਾਰੂ , ਰੰਜਨਦੀਪ ਸੰਧੂ)
ਮੋਗੇ ਤੋਂ ਸ਼ੁਰੂ ਕੀਤੀ ਗਈ ਰਾਹੁਲ ਗਾਂਧੀ ਦੀ ਹਾਜ਼ਰੀ ਵਿੱਚ ਸ਼ੁਰੂ ਹੋਈ ਕਾਂਗਰਸ ਰੈਲੀ ਤੋਂ ਕਈ ਗੱਲਾਂ ਸਪਸ਼ਟ ਹੋ ਰਹੀਆਂ ਹਨ। ਪਹਿਲੀ ਗੱਲ ਤਾਂ ਇਹ ਹੈ ਕਾਂਗਰਸ ਹਾਈਕਮਾਂਡ ਸਿੱਧੂ ਦੀ ਪਾਰਟੀ ਵਿੱਚ ਕੀਮਤ ਨੂੰ ਚੰਗੀ ਤਰ੍ਹਾਂ ਸਮਝਦੀ ਹੈ ਤਾਂ ਹੀ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਦਾ ਸਾਰਾ ਧਿਆਨ ਸਿੱਧੂ ਦੀ ਰੈਲੀ ਵਿੱਚ ਸ਼ਮੂਲੀਅਤ ਤੇ ਕੇਂਦਰਿਤ ਰਿਹਾ। ਜਾਹਿਰ ਹੈ ਕਿ ਸਿੱਧੂ ਦੇ ਗਿਲੇ ਸ਼ਿਕਵੇ ਸੁਣਨ ਦੇ ਨਾਲ ਨਾਲ ਉਨ੍ਹਾਂ ਨਾਲ ਭਵਿੱਖ ਲਈ ਕੁੱਝ ਵਾਅਦੇ ਵੀ ਹੋਏ ਹੋਣਗੇ। ਦੂਜੀ ਗੱਲ ਇਹ ਹੈ ਕਿ ਇਸ ਰੈਲੀ ਨਾਲ ਕਾਂਗਰਸ ਨੇ 2022 ਦੀਆਂ ਚੋਣਾਂ ਲਈ ਅੱਜ ਬਿਗਲ ਵਜਾ ਦਿੱਤਾ ਹੈ। ਜਿਸ ਤਰ੍ਹਾਂ ਸਿੱਧੂ ਦੇ ਭਾਸ਼ਣ ਦੇਣ ਵੇਲੇ ਲੋਕਾਂ ਉਨ੍ਹਾਂ ਨੂੰ ਹੱਥੋ ਹੱਥ ਲਿਆ ਉਸ ਤੋਂ ਪਤਾ ਲੱਗਦਾ ਹੈ ਕਿ ਸਿੱਧੂ ਦੀ ਮਕਬੂਲੀਅਤ ਅੱਜ ਵੀ ਲੋਕਾਂ ਵਿੱਚ ਬਰਕਰਾਰ ਹੈ। ਤਿੱਜੀ ਗੱਲ ਜਿਹੜੀ ਸਾਹਮਣੇ ਆਈ ਕਿ ਮੁੱਖ ਮੰਤਰੀ ਦੀ ਵਫ਼ਾਦਾਰ ਮੰਡਲੀ ਕੇਂਦਰੀ ਹਾਈਕਮਾਂਡ ਦੀ ਸਿੱਧੂ ਨੂੰ ਤਵੱਜੋਂ ਦੇਣ ਦੀ ਇਸ ਨਵੀਂ ਪਹਿਲ ਨੂੰ ਤਾਰਪੀਡੋ ਕਰਨ ਦਾ ਪੂਰਾ ਯਤਨ ਕਰੇਗੀ, ਸ਼ਾਇਦ ਇਸੇ ਕੜੀ ਤਹਿਤ ਸਿੱਧੂ ਰੈਲੀ ਨੂੰ ਵਿੱਚੋਂ ਛੱਡ ਕੇ ਜਾਣ ਦਾ ਯਤਨ ਕੀਤਾ ਪਰ ਤੇਜ਼ ਤਰਾਰ ਰਾਵਤ ਉਨ੍ਹਾਂ ਨੂੰ ਵਾਪਸ ਮੋੜ ਲਿਆਏ।
ਮੈਂ ਸਮਝਦਾ ਹਾਂ ਕਿ ਭਵਿੱਖ ਵਿੱਚ ਕਾਂਗਰਸ ਦੀ ਬੇੜੀ ਨੂੰ ਸਿੱਧੂ ਦੀ ਅਗਵਾਈ ਹੀ ਪਾਰ ਲੰਘਾ ਸੱਕਦੀ ਹੈ। ਪਰ ਇਹ ਬੜਾ ਔਖਾ ਕੰਮ ਹੈ। 2012 ਦੀਆਂ ਚੋਣਾਂ ਵਿੱਚ ਕਾਂਗਰਸ ਨੂੰ ਜਾਣ ਬੁੱਝ ਕੇ ਮੁੱਖ ਮੰਤਰੀ ਕੈਂਪ ਵੱਲੋਂ ਖੁਦ ਇਸ ਲਈ ਢਾਹ ਲਾਈ ਗਈ ਕਿਉਂਕਿ ਇਹ ਗੱਲ ਸਪਸ਼ਟ ਸੀ ਕਿ 2012 ਵਿੱਚ ਮੁੱਖ ਮੰਤਰੀ ਕੈਪਟਨ ਨਹੀਂ ਹੋਣਗੇ। ਸਿੱਧੂ ਦੀ ਅਗਵਾਈ ਇਸ ਵਾਰ ਵੀ ਇਸ ਕੈਂਪ ਨੂੰ ਮਨਜ਼ੂਰ ਨਹੀਂ ਹੋਏਗੀ। ਅਗਰ ਸਿੱਧੂ ਨੂੰ ਅਗਵਾਈ ਮਿਲਦੀ ਹੈ ਤਾਂ ਉਸ ਦਾ ਇਮਾਨਦਾਰ ਹੋਣ ਦੇ ਨਾਲ ਨਾਲ ਲੋਕਾਂ ਵਿੱਚ ਵਿੱਚ ਵੱਡੀ ਮਕਬੂਲੀਅਤ ਤੇ ਵੱਡਾ ਕੱਦ ਪਾਰਟੀ ਦੇ ਜੇਤੂ ਹੋਣ ਵਿੱਚ ਵੱਡੀ ਭੂਮਿਕਾ ਨਿਭਾ ਸੱਕਦੇ ਹਨ ਪਰ ਸਿੱਧੂ ਨੂੰ ਆਪਣੇ ਕਾਹਲੇਪਨ ਤੇ ਕਾਬੂ ਰੱਖਣ ਦੇ ਨਾਲ ਨਾਲ ਸਾਰੇ ਕਾਂਗਰਸੀ ਵਿਧਾਇਕਾਂ, ਲੀਡਰਾਂ ਤੇ ਵਰਕਰਾਂ ਨੂੰ ਨਾਲ ਲੈ ਕੇ ਚੱਲਣਾ ਪਏਗਾ !!
ਜਸਵੰਤ ਜੱਸ !!

