ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਨੇ 19 ਸਾਲਾ ਦਲਿਤ ਲੜਕੀ ਮਨੀਸ਼ਾ ਦੀ ਕਥਿਤ ਸਮੂਹਿਕ ਜਬਰ ਜਨਾਹ ਤੋਂ ਬਾਅਦ ਹੋਈ ਮੌਤ ਦੀ ਜਾਂਚ ਪੂਰੀ ਕਰ ਲਈ

ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਨੇ 19 ਸਾਲਾ ਦਲਿਤ ਲੜਕੀ ਮਨੀਸ਼ਾ ਦੀ ਕਥਿਤ ਸਮੂਹਿਕ ਜਬਰ ਜਨਾਹ ਤੋਂ ਬਾਅਦ ਹੋਈ ਮੌਤ ਦੀ ਜਾਂਚ ਪੂਰੀ ਕਰ ਲਈ ਹੈ। ਅਧਿਕਾਰੀ ਨੇ ਕਿਹਾ ਕਿ ਇਸ ਤੋਂ ਬਾਅਦ ਪ੍ਰਸ਼ਾਸਨ ਨੇ ਮੀਡੀਆ ਨੂੰ ਪਿੰਡ ਵਿਚ ਦਾਖਲ ਹੋਣ ‘ਤੇ ਲੱਗੀ ਪਾਬੰਦੀ ਹਟਾ ਦਿੱਤੀ ਹੈ। ਸਿਆਸਤਦਾਨਾਂ ਸਮੇਤ ਬਾਹਰਲੇ ਲੋਕਾਂ ਨੂੰ ਐੱਸਆਈਟੀ ਦੀ ਚੱਲ ਰਹੀ ਜਾਂਚ ਕਾਰਨ ਪੀੜਤ ਪਰਿਵਾਰ ਨੂੰ ਮਿਲਣ ਤੋਂ ਰੋਕ ਦਿੱਤਾ ਗਿਆ ਸੀ। ਜੁਆਇੰਟ ਮੈਜਿਸਟਰੇਟ ਪ੍ਰੇਮ ਪ੍ਰਕਾਸ਼ ਮੀਨਾ ਨੇ ਪੱਤਰਕਾਰਾਂ ਨੂੰ ਕਿਹਾ, “ਪੀੜਤ ਦੇ ਪਿੰਡ ਵਿੱਚ ਸਿਰਫ ਮੀਡੀਆ ਦੇ ਦਾਖਲੇ ਦੀ ਇਜਾਜ਼ਤ ਹੈ ਕਿਉਂਕਿ ਐੱਸਆਈਟੀ ਦੀ ਜਾਂਚ ਮੁਕੰਮਲ ਹੋ ਗਈ ਹੈ।”

Leave a Reply

Your email address will not be published. Required fields are marked *