ਫਿਲਮਕਾਰ ਅਨੁਰਾਗ ਕਸ਼ਯਪ ਨੇ ਅਦਾਕਾਰਾ ਪਾਇਲ ਘੋਸ਼ ਵੱਲੋਂ ਉਸ ਉੱਤੇ ਬਲਾਤਕਾਰ ਦੇ ਲਗਾਏ ਦੋਸ਼ਾਂ ਨੂੰ ‘ਝੂਠਾ’ ਕਰਾਰ ਦਿੱਤਾ।।
(ਅਮਰੀਕ ਮਠਾਰੂ, ਰੰਜਨਦੀਪ ਸੰਧੂ)
ਫਿਲਮਕਾਰ ਅਨੁਰਾਗ ਕਸ਼ਯਪ ਨੇ ਅਦਾਕਾਰਾ ਪਾਇਲ ਘੋਸ਼ ਵੱਲੋਂ ਉਸ ਉੱਤੇ ਬਲਾਤਕਾਰ ਦੇ ਲਗਾਏ ਦੋਸ਼ਾਂ ਨੂੰ ‘ਝੂਠਾ’ ਕਰਾਰ ਦਿੰਦਿਆਂ ਕਿਹਾ ਕਿ ਉਹ ਜਿਹੜੇ ਦਿਨਾਂ ਦੌਰਾਨ ਬਲਾਤਕਾਰ ਦੀ ਗੱਲ ਕਰ ਹੀ ਹੈ ਉਹ ਉਨ੍ਹਾਂ ਦਿਨਾਂ ਵਿੱਚ ਦੇਸ਼ ਅੰਦਰ ਨਹੀਂ ਸੀ ਸਗੋਂ ਵਿਦੇਸ਼ ਵਿੱਚ ਸੀ। ਪੁਲੀਸ ਵੱਲੋਂ ਇਸ ਮਾਮਲੇ ਵਿੱਚ ਕਸ਼ਯਪ ਤੋਂ ਪੁੱਛ-ਪੜਤਾਲ ਕਰਨ ਦੇ ਇੱਕ ਦਿਨ ਬਾਅਦ ਫਿਲਮਕਾਰ ਦੇ ਵਕੀਲ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਕਸ਼ਯਪ ਨੇ ਅਗਸਤ 2013 ਦੌਰਾਨ ਫਿਲਮ ਦੀ ਸ਼ੂਟਿੰਗ ਦੇ ਸਬੰਧ ਵਿੱਚ ਸ੍ਰੀਲੰਕਾ ਵਿੱਚ ਹੋਣ ਦਾ ਪੁਲੀਸ ਨੂੰ ਸਬੂਤ ਦਿੱਤਾ ਹੈ। ਘੋਸ਼ ਨੇ ਕਸ਼ਯਪ ਖ਼ਿਲਾਫ਼ ਵਰਸੋਵਾ ਥਾਣੇ ਵਿਚ 22 ਸਤੰਬਰ ਨੂੰ ਕੇਸ ਦਰਜ ਕਰਵਾਇਆ ਸੀ। ਉਸ ਨੇ ਦੋਸ਼ ਲਾਇਆ ਹੈ ਕਿ ਕਸ਼ਯਪ ਨੇ ਅਗਸਤ 2013 ਵਿੱਚ ਉਸ ਨਾਲ ਬਲਾਤਕਾਰ ਕੀਤਾ ਸੀ।