ਗੁਰਦੁਆਰਾ ਅਲੋਹਰਾਂ ਸਾਹਿਬ ਵਿਖੇ ਪੁਰਨਮਾਸੀ ਦਾ ਦਿਹਾੜਾ ਮਨਾਇਆ।
ਨਾਭਾ:-(ਬਲਜਿੰਦਰ ਮਾਨ,ਅਮਰੀਕ ਮਠਾਰੂ,ਰੰਜਨਦੀਪ ਸੰਧੂ)
ਨਾਭਾ ਨੇੜੇ ਗੁਰੂਦੁਆਰਾ ਸਾਹਿਬ ਅਲੋਹਰਾਂ ਸਾਹਿਬ ਵਿਖੇ ਪੁਰਨਮਾਸੀ ਪਵਿੱਤਰ ਦਿਹਾੜਾ ਮਨਾਇਆ ਗਿਆ ਜੱਥੇਦਾਰ ਕਸਮੀਰਾ ਸਿੰਘ ਨੇ ਸੰਗਤਾਂ ਨੂੰ ਗੁਰਬਾਣੀ ਦਾ ਹਰੀ ਜੱਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ । ਬਾਬਾ ਕਸਮੀਰਾ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਨਾਲ ਜੁੜਨ ਦੀ ਬੇਨਤੀ ਕੀਤੀ। ਇਸ ਪਵਿੱਤਰ ਦਿਹਾੜੇ ਮੋਕੇ 40 ਪ੍ਰਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੱੜ ਲੱਗੇ । ਅਤੇ ਜੱਥੇਦਾਰ ਜੀ ਨੇ ਹੋਰ ਸੰਗਤ ਨੂੰ ਗੁਰੂ ਦੇ ਲੱੜ ਲੱਗਣ ਦੀ ਬੇਨਤੀ ਕੀਤੀ। ਇੱਥੇ ਹਰੇਕ ਪੁਰਨਮਾਸੀ ਬੜੀ ਸਰਧਾ ਨਾਲ ਮਨਾਈ ਜਾਦੀ ਹੈ ਇਸ ਮੋਕੇ ਗੁਰੂ ਅਤੁੱਟ ਲੰਗਰ ਵਰਤਾਏ ਗਏ ।