ਕਾਦੀਆਂ, (ਰੰਜਨਦੀਪ ਸੰਧੂ, ਅਮਰੀਕ ਮਠਾਰੁ))-ਨਗਰ ਕੌਾਸਲ ਕਾਦੀਆਂ ਦੇ ਸਫ਼ਾਈ ਸੇਵਕਾਂ ਕਰਮਚਾਰਿਆ ਵਲੋਂ ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ਤੇ ਤਿੰਨ ਰੋਜ਼ਾ ਹੜਤਾਲ ਦੇ ਮੱਦੇਨਜ਼ਰ ਦੂਸਰੇ ਦਿਨ ਹੜਤਾਲ ਜਾਰੀ ਰਹੀ ਤੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਹ ਰੋਸ ਪ੍ਰਦਰਸ਼ਨ ਸਫ਼ਾਈ ਸੇਵਕ ਯੂਨੀਅਨ ਕਾਦੀਆਂ ਦੇ ਪ੍ਰਧਾਨ ਨੰਦ ਲਾਲ ਦੀ ਅਗਵਾਈ ਹੇਠ ਹੋਇਆ | ਜਿਸ਼ ਵਿੱਚ ਮਨਪ੍ਰੀਤ ਬਾਦਲ ਦਾ ਪੁਤਲਾ ਵੀ ਫੂਕਿਆ ਗਿਆ ਦੂਸਰੇ ਦਿਨ ਦੇ ਧਰਨੇ ਵਿਚ ਨੰਦ ਲਾਲ ਨਾਲ ਰਾਮ ਲਾਲ , ਰਮੇਸ਼ ਕੁਮਾਰ, ਰਾਮ ਲੁਭਾਇਆ, ਮਹਾਂਵੀਰ, ਰਾਣੀ, ਸ਼ੀਲਾ, , ਪੂਰਨ ਚੰਦ, ਸੁਰੇਸ਼, ਦੀਪਕ ਆਦਿ ਸਫ਼ਾਈ ਸੇਵਕ ਵੀ ਹਾਜ਼ਰ ਸਨ ਅਤੇ ਪੰਜਾਬ ਸਰਕਾਰ ਵਿਰੁਧ ਨਾਰੇ ਵੀ ਲੱਗੇ ।