ਕਾਦੀਆਂ (ਰੰਜਨਦੀਪ ਸੰਧੂ, ਅਮਰੀਕ ਮਠਾਰੁ )–ਪੰਜਾਬ ਸਰਕਾਰੀ ਦੇ ਨਿਰਦੇਸ਼ਾਂ ਅਨੁਸਾਰ ਐੱਸ.ਐੱਸ. ਬਾਜਵਾ ਸਕੂਲ ਕਾਦੀਆਂ 1 ਅਕਤੂਬਰ ਤੋਂ ਸਕੂਲ ਖੋਲਣ ਦੀ ਤਿਆਰੀ ਵਿਚ | ਸਕੂਲ ਵਿਚ ਨਵੇਂ ਆਕਸੀਮੀਟਰ, ਥਰਮੋਸਕੈਨਰ, ਮਾਸਕ, ਹੈਾਡ ਸੈਨੇਟਾਈਜ਼ਰ, ਸੈਨੇਟਾਈਜ਼ਰ ਪੰਪ ਆਦਿ ਲਿਆਂਦੇ ਗਏ | ਸਕੂਲ ਵਿਚ 12 ਕਨੈਕਸ਼ਨ ਹੱਥ ਧੋਣ ਲਈ ਬਣਾ ਦਿੱਤੇ ਗਏ ਹਨ ਤਾਂ ਜੋ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਪੇਂਸ ਨਾ ਆਵੇ | ਕਲਾਸ ਨੌਵੀਂ ਤੋਂ 12ਵੀਂ ਤੱਕ ਬੱਚਿਆਂ ਨੂੰ ਈਵਨ-ਓਡ ਰੋਲ ਨੰਬਰ ਅਨੁਸਾਰ ਹੀ ਬੁਲਾਇਆ ਜਾਵੇਗਾ, ਜਿਦਾਂ ਕੇ ਰੋਲ ਨੰਬਰ 1, 3, 5,7 ਇਕ ਦਿਨ ਆਉਣਗੇ ਅਤੇ 2, 4, 6,8 ਅਗਲੇ ਦਿਨ ਆਉਣਗੇ | ਸਕੂਲ ਦੇ ਸਾਰੇ ਕਮਰੇ ਅਤੇ ਬੱਸਾਂ ਵੀ ਨਗਰ ਕੌਸਲ ਵਲੋਂ ਸੈਨੈਟਾਈਜ਼ਰ ਕਰ ਦਿੱਤੀਆਂ ਗਈਆਂ ਹਨ | ਸਕੂਲ ਡਾਇਰੈਕਟਰ ਮਨੋਹਰ ਲਾਲ ਸ਼ਰਮਾ ਨੇ ਕਿਹਾ ਕਿ ਸਾਨੂੰ ਇਸ ਮਹਾਂਮਾਰੀ ਤੋਂ ਬਚਣ ਲਈ ਪੂਰੀ ਸਾਵਧਾਨੀ ਵਰਤਣੀ ਚਾਹੀਦੀ ਹੈ | ਤੇ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਪੇਂਸ ਨਾ ਆਵੇ