ਰਾਮ ਰਾਜ ਦਾ ਦਾਅਵਾ ਹੋਣ ਦੇ ਬਾਵਜੂਦ ਜ਼ੁਲਮ ਹੈ ਤੇ ਸਰਕਾਰੀ ਧੱਕੇਸ਼ਾਹੀ ਹੈ।:- ਜਸਵੰਤ ਸਿੰਘ ਜੱਸ
ਬਟਾਲਾ (ਅਮਰੀਕ ਮਠਾਰੂ,ਰੰਜਨਦੀਪ, ਐਨ ਸੰਧੂ)
14 ਫਰਵਰੀ 1981 ਨੂੰ 22 ਠਾਕਰਾਂ ਦਾ ਫੂਲਨ ਦੇਵੀ ਰਾਹੀਂ ਕੱਤਲ ਉਸ ਨਾਲ ਠਾਕਰਾਂ ਰਾਹੀਂ ਬੇਹਮਈ ਨਾਂ ਦੇ ਪਿੰਡ ਵਿੱਚ ਸਮੂਹਿਕ ਬਲਾਤਕਾਰ ਦਾ ਹੀ ਨਤੀਜਾ ਸੀ। ਫੂਲਨ ਦੇਵੀ ਦਲਿਤ ਸੀ ਤੇ ਉੱਚੀ ਜਾਤ ਦੇ ਠਾਕਰਾਂ ਦੇ ਜ਼ੁਲਮ ਦੀ ਪੀੜਤ ਸੀ। ਕਰੀਬ 40 ਸਾਲ ਬੀਤ ਜਾਣ ਮਗਰੋਂ ਅੱਜ ਵੀ ਠਾਕੁਰ ਹਨ ਤੇ ਦਲਿਤ ਹਨ, ਸਮੁਹੁਕ ਬਲਾਤਕਾਰ ਵੀ ਹੈ ਤੇ ਨਾਲ ਨਾਲ ਕੋਹ ਕੋਹ ਕੀਤੀ ਜਾਣ ਵਾਲੀ ਕੁੱਟਮਾਰ ਵੀ ਹੈ। 14 ਸਤੰਬਰ ਨੂੰ ਹਾਥਰਸ ਵਿੱਚ ਬਲਾਤਕਾਰ ਦਾ ਸ਼ਿਕਾਰ ਹੋਣ ਵਾਲੀ 19 ਸਾਲ ਦੀ ਲੜਕੀ ਮਨੀਸ਼ਾ ਵੀ ਦਲਿਤ ਹੈ ਤੇ 4 ਬਲਾਤਕਾਰੀ ਠਾਕੁਰ ਹਨ। ਭਗਵਾਨ ਰਾਮ ਦੇ ਜਨਮ ਲੈਣ ਵਾਲੇ ਸੁਬੇ ਦਾ ਮੁੱਖ ਮੰਤਰੀ ਵੀ ਠਾਕੁਰ ਹੈ ਪਰ ਰਾਮ ਰਾਜ ਦਾ ਦਾਅਵਾ ਹੋਣ ਦੇ ਬਾਵਜੂਦ ਜ਼ੁਲਮ ਹੈ ਤੇ ਸਰਕਾਰੀ ਧੱਕੇਸ਼ਾਹੀ ਹੈ।
ਜਦੋਂ ਪੀੜਤ ਕੁੜੀ ਸਫਦਰਜੰਗ ਹਸਪਤਾਲ ਵਿੱਚ ਦਮ ਤੋੜ ਗਈ ਤਾਂ ਉਸ ਦੀ ਲਾਸ਼ ਨੂੰ ਪਿੰਡ ਲਿਆ ਕੇ ਪੁਲਿਸ ਤੇ ਪ੍ਰਸ਼ਾਸਨ ਨੇ ਰਾਤ ਤਿੰਨ ਵਜੇ ਖੁੱਦ ਸੰਸਕਾਰ ਕਰ ਕੇ ਹੁਣ ਤੱਕ ਦੀਆਂ ਪ੍ਰਸ਼ਾਸ਼ਨਿਕ ਧੱਕੇਸ਼ਾਹੀਆਂ ਨੂੰ ਪਿੱਛੇ ਛੱਡ ਦਿੱਤਾ। ਜਦੋਂ ਪੀੜਤ ਪਰਿਵਾਰ ਪ੍ਰਸ਼ਾਸਨ ਤੋਂ ਸਿਰਫ ਇਹ ਮੰਗ ਕਰ ਰਿਹਾ ਸੀ ਕਿ ਲੜਕੀ ਦੀ ਲਾਸ਼ ਇੱਕ ਵਾਰ ਘਰ ਲੈ ਜਾਣ ਦਿੱਤੀ ਜਾਏ ਤੇ ਸਵੇਰੇ ਧਾਰਮਿਕ ਰੀਤੀ ਰਿਵਾਜਾਂ ਨਾਲ ਸੰਸਕਾਰ ਕਰ ਦਿੱਤਾ ਜਾਏਗਾ ਪਰ ਪ੍ਰਸ਼ਾਸਨ ਨੇ ਪਰਿਵਾਰ ਨੂੰ ਉਨ੍ਹਾਂ ਦੇ ਘਰ ਵਿੱਚ ਬੰਦ ਕਰਕੇ ਖੁੱਦ ਸੰਸਕਾਰ ਕਰ ਠਾਕੁਰਗਿਰੀ ਦਾ ਖੁੱਲ ਕੇ ਪ੍ਰਦਰਸ਼ਨ ਕੀਤਾ। ਅਗਰ ਹਕੂਮਤ ਖੁੱਦ ਪੀੜਤਾਂ ਦੀ ਪੀੜ ਵਿੱਚ ਭਾਈਵਾਲ ਬਣਨ ਦੀ ਜਗ੍ਹਾ ਜ਼ਾਲਿਮ ਬਣ ਜਾਏ ਤਾਂ ਗਰੀਬ ਤੇ ਪੀੜਤਾਂ ਤੋਂ ਜਿਊਣ ਦਾ ਹੱਕ ਹੀ ਖੋਹ ਲੈਣਾ ਚਾਹੀਦਾ ਹੈ। ਬੇਟੀ ਪੜਾਓ ਬੇਟੀ ਬਚਾਓ ਵਾਲੇ ਅੱਜ ਲਾਪਤਾ ਹਨ !!
ਜਸਵੰਤ ਜੱਸ !!