ਰਾਸ਼ਟਰਪਤੀ ਦੇ ਦਸਤਖ਼ਤ ਹੋਣ ਦੇ ਨਾਲ ਤਿੰਨੇ ਖੇਤੀ ਬਿੱਲ ਕਾਨੂੰਨ ਬਣ ਗਏ ਹਨ। ਹੁਣ ਇਨ੍ਹਾਂ ਦਾ ਬਦਲਿਆ ਜਾਣਾ ਅਸੰਭਵ ਹੈ। ਪੰਜਾਬ ਸਰਕਾਰ, ਅਕਾਲੀ ਦੱਲ ਤੇ ਕਿਸਾਨ ਜਥੇਬੰਦੀਆਂ ਸਮੇਂ ਸਿਰ ਜਾਗਣ ਵਿੱਚ ਅਸਫਲ ਰਹੀਆਂ।:- ਜਸਵੰਤ ਸਿੰਘ ਜੱਸ

ਰਾਸ਼ਟਰਪਤੀ ਦੇ ਦਸਤਖ਼ਤ ਹੋਣ ਦੇ ਨਾਲ ਤਿੰਨੇ ਖੇਤੀ ਬਿੱਲ ਕਾਨੂੰਨ ਬਣ ਗਏ ਹਨ। ਹੁਣ ਇਨ੍ਹਾਂ ਦਾ ਬਦਲਿਆ ਜਾਣਾ ਅਸੰਭਵ ਹੈ। ਪੰਜਾਬ ਸਰਕਾਰ, ਅਕਾਲੀ ਦੱਲ ਤੇ ਕਿਸਾਨ ਜਥੇਬੰਦੀਆਂ ਸਮੇਂ ਸਿਰ ਜਾਗਣ ਵਿੱਚ ਅਸਫਲ ਰਹੀਆਂ

 

ਬਟਾਲਾ (ਅਮਰੀਕ ਮਠਾਰੂ,ਰੰਜਨਦੀਪ ਸੰੰਧੂ)

ਹੁਣ ਕੀਤਾ ਜਾ ਰਿਹਾ ਵਿਰੋਧ ਬੇਅਰਥ ਲੱਗ ਰਿਹਾ ਹੈ। ਪੰਜਾਬ ਉਨ੍ਹਾਂ 5 ਸੂਬਿਆਂ ਵਿੱਚ ਸ਼ਾਮਿਲ ਸੀ ਜੋ ਬਿੱਲ ਬਣਾਉਣ ਵਾਲੀ ਕਮੇਟੀ ਦਾ ਹਿੱਸਾ ਸਨ। ਪਹਿਲੀ ਮੀਟਿੰਗ ਵਿੱਚ ਖੇਤੀ ਮੰਤਰੀ ਹੁੰਦਿਆਂ ਮੁੱਖ ਮੰਤਰੀ ਜੀ ਦਾ ਸ਼ਾਮਿਲ ਹੋਣਾ ਬਣਦਾ ਸੀ ਪਰ ਉਨ੍ਹਾਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਭੇਜ ਦਿੱਤਾ। ਬਾਕੀ ਮੀਟਿੰਗਾਂ ਵਿੱਚ ਖੇਤੀਬਾੜੀ ਸਕੱਤਰ ਕਾਹਨ ਸਿੰਘ ਪੰਨੂ ਸ਼ਾਮਿਲ ਹੁੰਦੇ ਰਹੇ। ਕਾਹਨ ਸਿੰਘ ਪੰਨੂ ਹੋਰਾਂ ਮੀਟਿੰਗਾਂ ਦਾ ਨੋਟ ਬਣਾ, ਪ੍ਰਸਤਾਵਿਤ ਬਿੱਲਾਂ ਦੇ ਪੰਜਾਬ ਤੇ ਪੈਣ ਵਾਲੇ ਪ੍ਰਭਾਵਾਂ ਦੇ ਫਾਇਦੇ ਤੇ ਨੁਕਸਾਨ ਮੁੱਖ ਮੰਤਰੀ ਜੀ ਨੂੰ ਉਸ ਨੋਟ ਰਾਹੀਂ ਦੱਸ ਦਿੱਤੇ ਸਨ। ਪਰ ਮੁੱਖ ਮੰਤਰੀ ਜੀ ਨੇ ਸ਼ਾਇਦ ਉਸ ਨੋਟ ਵੱਲ ਸਮਾਂ ਰਹਿੰਦਿਆਂ ਤਵੱਜੋਂ ਨਹੀਂ ਦਿੱਤੀ। ਦੂਜੀ ਗੱਲ ਅਕਾਲੀ ਦੱਲ ਦੀ ਆਉਂਦੀ ਹੈ, ਉਹ ਸਰਕਾਰ ਵਿੱਚ ਭਾਈਵਾਲ ਹੁੰਦਿਆਂ ਬਿੱਲਾਂ ਦੇ ਪੱਖ ਵਿੱਚ ਖੜਾ ਰਿਹਾ ਤੇ ਬੀਬੀ ਹਰਸਿਮਰਤ ਬਾਦਲ ਬਿੱਲਾਂ ਦੇ ਵਿਰੋਧ ਨੂੰ ਗਲਤ ਦੱਸ ਬਿੱਲਾਂ ਦੇ ਲਾਭ ਗਿਣਾਉਂਦੀ ਰਹੀ। ਇਨਾ ਹੀ ਨਹੀਂ ਕੇਂਦਰੀ ਖੇਤੀਬਾੜੀ ਮੰਤਰੀ ਤੋਮਰ ਦੀ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਵੀ ਬਿੱਲਾਂ ਦੇ ਹੱਕ ਵਿੱਚ ਕਰਵਾ ਦਿੱਤੀ ਤੇ ਵੱਡੇ ਬਾਦਲ ਕੋਲੋਂ ਵੀ ਬਿੱਲਾਂ ਦੇ ਹੱਕ ਵਿੱਚ ਬਿਆਨ ਦਵਾ ਦਿੱਤਾ। ਪੰਜਾਬ ਦੇ ਕਿਸਾਨ ਉਸ ਵੇਲੇ ਜਾਗੇ ਜਦੋਂ ਹਰਿਆਣਾ ਵਿੱਚ ਕਿਸਾਨਾਂ ਜਬਰਦਸਤ ਪ੍ਰਦਰਸ਼ਨ ਕੀਤਾ ਤੇ ਉਨ੍ਹਾਂ ਦੀਆਂ ਵੱਡੇ ਪੱਧਰ ਤੇ ਹੱਡੀਆਂ ਸੇਕੀਆਂ ਗਈਆਂ।

ਫਿਰ ਸਾਰੇ ਜਾਗਣ ਲੱਗ ਪਏ, ਕਾਂਗਰਸ ਭਾਰੀ ਵਿਰੋਧ ਕਰਨ ਲੱਗ ਪਈ ਤੇ ਆਪਣੀ ਹਿਮਾਇਤ ਕਿਸਾਨ ਜਥੇਬੰਦੀਆਂ ਨੂੰ ਦੇ ਦਿੱਤੀ। ਅਗਰ ਮੁੱਖ ਮੰਤਰੀ ਜੀ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਉਸ ਦੀ ਚੰਡੀਗੜ੍ਹ ਫੇਰੀ ਦੌਰਾਨ ਮਿਲ ਕੇ ਆਪਣਾ ਵਿਰੋਧ ਦਰਜ਼ ਕਰਵਾਉਂਦੇ ਤਾਂ ਗੱਲ ਕੁੱਝ ਹੋਰ ਹੋਣੀ ਸੀ। ਹਰਸਿਮਰਤ ਬਾਦਲ ਦਾ ਅਸਤੀਫਾ ਵੀ ਕਿਸਾਨਾਂ ਦੇ ਭਾਰੀ ਵਿਰੋਧ ਤੇ ਪਾਰਟੀ ਦੇ ਸੰਭਾਵਿਤ ਵਿਰੋਧ ਮਗਰੋਂ ਆਇਆ। ਪੰਜਾਬ ਦੇ ਧਰਨਿਆਂ ਵਿੱਚ ਮੈਂ ਗਾਇਕ ਹਰਭਜਨ ਮਾਨ ਸਮੇਤ 5 ਗਾਇਕਾਂ ਦੇ ਯਤਨ ਨੂੰ ਨਿਰਸੁਆਰਥ ਤੇ ਦਿਲੋਂ ਕੀਤਾ ਗਿਆ ਯਤਨ ਸਮਝਦਾ ਹੈ, ਉਨ੍ਹਾਂ ਵਿੱਚੋਂ ਸਾਡੇ ਵਡਾਲਾ ਗ੍ਰੰਥੀਆਂ ਦਾ ਉੱਘਾ ਗਾਇਕ ਰਣਜੀਤ ਬਾਵਾ ਵੀ ਹੈ। ਮੈਂ ਸਮਝਦਾ ਹਾਂ ਕਿ ਇਸ ਅੰਦੋਲਨ ਵਿੱਚੋ ਇੱਕ ਨਵੀਂ ਲੀਡਰਸ਼ਿਪ ਵੀ ਉੱਭਰ ਕੇ ਆ ਸੱਕਦੀ ਹੈ। ਅੱਜ ਰਣਜੀਤ ਬਾਵਾ ਤੇ ਹੋਰਨਾਂ ਗਾਇਕਾਂ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਤੇ ਜਿਹੜਾ ਧਰਨਾ ਕਾਲੇ ਕਾਨੂੰਨਾਂ ਖਿਲਾਫ VMS ਕਾਲਜ ਨੇੜੇ ਨੈਸ਼ਨਲ ਹਾਈਵੇ ਤੇ ਲਾਇਆ ਜਾ ਰਿਹਾ ਹੈ, ਉਸ ਦਾ ਭਰਪੂਰ ਸਮਰਥਨ ਕਰਦਾ ਹਾਂ ll

ਜਸਵੰਤ ਜੱਸ !!

Leave a Reply

Your email address will not be published. Required fields are marked *