ਅਜਾਦ ਪ੍ਰੈਸ ਕਲੱਬ ਦੇ ਪ੍ਰਧਾਨ ਬਲਜਿੰਦਰ ਸਿੰਘ ਮਾਨ ਦਾ ਸਨਮਾਨ
ਨਾਭਾ (IPT ) ਅੱਜ ਗੁਰਦੁਆਰਾ ਰੋਹਟਾ ਸਾਹਿਬ ਵਿਖੇ ਪ੍ਰੈਸ ਕਲੱਬ ਨਾਭਾ ਦੇ ਪ੍ਰਧਾਨ ਬਲਜਿੰਦਰ ਸਿੰਘ ਮਾਨ ਦਾ ਸਨਮਾਨ ਕੀਤਾ ਗਿਆ । ਇਹ ਸਨਮਾਨ ਉਹਨਾ ਨੂੰ ਮਿੱਠ ਬੋਲੜੇ ਸੁਭਾਅ ਤੇ ਪੱਤਰਕਾਰੀ ਵਿਚ ਚੰਗਾ ਕੰਮ ਕਰਨ ਲਈ ਦਿਤਾ ਗਿਆ । ਇਸ ਮੌਕੇ ਸਰਦਾਰ ਸਤਵੀਰ ਸਿੰਘ ਖੱਟੜਾ ਨੇ ਸਨਮਾਨ ਕਰਦੇ ਕਹਿ ਕੇ ਮਾਨ ਪਰਿਵਾਰ ਦਾ ਇਲਾਕੇ ਵਿਚ ਬਹੁਤ ਨਾਮ ਹੈ ਤੇ ਬਲਜਿੰਦਰ ਸਿੰਘ ਮਾਨ ਨੂੰ ਪ੍ਰਧਾਨ ਬਣਨ ਤੇ ਵਧਾਈ ਦਿੰਦਾ ਹਾਂ ਤੇ ਆਸ ਕਰਦਾ ਹਾਂ ਕਿ ਇਹ ਇਸੇ ਤਰਾਂ ਆਪਣੇ ਜਿੰਮੇਵਾਰੀ ਸਮਝਦੇ ਕੰਮ ਕਰਦੇ ਰਹਿਣਗੇ । ਇਸ ਮੌਕੇ ਤਜਿੰਦਰ ਸਿੰਘ ਤੇਜੀ ਰੋਹਟਾ ਮੈਂਬਰ ਜਿਲਾ ਪ੍ਰੀਸ਼ਦ ,ਜ਼ੋਰਾਵਰ ਸਿੰਘ ਲੁਬਾਣਾ , ਮੈਨਜ਼ਰ ਅਮਰੀਕ ਸਿੰਘ ਰੋਹਟਾ, ਕਰਮ ਚੰਦ ਮੈਂਬਰ ਬਲਾਕ ਸੰਮਤੀ ,ਗੁਲਜ਼ਾਰ ਸਿੰਘ ਸਰਪੰਚ ,ਛੱਜੂ ਸਿੰਘ , ਗੁਰਜੰਟ ਸਿੰਘ ਸਰਪੰਚ , ਬੱਬੀ ਟਿਵਾਣਾ , ਅਵਤਾਰ ਸਿੰਘ , ਨਿਰਮਲ ਸਿੰਘ , ਚਮਕੌਰ ਸਿੰਘ ਰੋਹਟਾ , ਗੁਰੀ ਰੋਹਟਾ, ਤੇ ਸੀਨੀਅਰ ਆਗੂ ਹਾਜ਼ਰ ਸ਼ਨ ।

