ਖੇਤੀ ਬਿੱਲਾਂ ਦੇ ਵਿਰੋਧ ਦਾ ਰਾਜਨੀਤੀ ਕਰਣ ਕੀਤਾ ਜਾ ਰਿਹਾ ਹੈ, ਉਸ ਤੋਂ ਨਹੀਂ ਲੱਗਦਾ ਕਿ ਲੜਾਈ ਕੇਂਦਰ ਸਰਕਾਰ ਖਿਲਾਫ ਲੜੀ ਜਾ ਰਹੀ:-ਜੱਸਵੰਤ ਸਿੰਘ ਜੱਸ

ਖੇਤੀ ਬਿੱਲਾਂ ਦੇ ਵਿਰੋਧ ਦਾ ਰਾਜਨੀਤੀ ਕਰਣ ਕੀਤਾ ਜਾ ਰਿਹਾ ਹੈ, ਉਸ ਤੋਂ ਨਹੀਂ ਲੱਗਦਾ ਕਿ ਲੜਾਈ ਕੇਂਦਰ ਸਰਕਾਰ ਖਿਲਾਫ ਲੜੀ ਜਾ ਰਹੀ:-ਜੱਸਵੰਤ ਸਿੰਘ ਜੱਸ

ਬਟਾਲਾ (ਅਮਰੀਕ ਮਠਾਰੂ, ਰੰਜਨਦੀਪ)

ਜਿਸ ਤਰ੍ਹਾਂ ਖੇਤੀ ਬਿੱਲਾਂ ਦੇ ਵਿਰੋਧ ਦਾ ਰਾਜਨੀਤੀ ਕਰਣ ਕੀਤਾ ਜਾ ਰਿਹਾ ਹੈ, ਉਸ ਤੋਂ ਨਹੀਂ ਲੱਗਦਾ ਕਿ ਲੜਾਈ ਕੇਂਦਰ ਸਰਕਾਰ ਖਿਲਾਫ ਲੜੀ ਜਾ ਰਹੀ ਹੈ ਬਲਕਿ ਸਿਆਸੀ ਪਾਰਟੀਆਂ ਦੇ ਰੁਖ ਤੋਂ ਲੱਗ ਰਿਹਾ ਹੈ ਕਿ ਲੜਾਈ 2022 ਦੀਆਂ ਚੋਣਾਂ ਨੂੰ ਮੁੱਖ ਰੱਖ ਵੋਟਾਂ ਲਈ ਲੜੀ ਜਾ ਰਹੀ ਹੈ। ਅਗਰ ਲੜਾਈ ਕਿਸਾਨ ਹਿੱਤਾਂ ਲਈ ਹੁੰਦੀ ਤਾਂ ਕੱਲ੍ਹ ਦਿੱਤੇ ਗਏ ਧਰਨੇ ਇੱਕ ਪਲੇਟਫਾਰਮ ਤੋਂ ਇੱਕ ਝੰਡੇ ਥੱਲੇ ਦਿੱਤੇ ਜਾਂਦੇ। ਪਰ ਇੱਥੋਂ ਤੱਕ ਹੋਇਆ ਕਿ ਧਰਨੇ ਵੱਖ ਵੱਖ ਕਲਾਕਾਰਾਂ ਵੱਲੋਂ ਵੀ ਆਪਣੇ ਆਪਣੇ ਪਲੇਟਫਾਰਮ ਤੇ ਲਾਏ ਗਏ। ਜਿਸ ਜੰਗ ਵਿੱਚ ਕਮਾਂਡ ਇੱਕ ਨਾ ਹੋਏ ਉਸ ਦੀ ਸਫਲਤਾ ਸ਼ੱਕੀ ਹੋ ਜਾਂਦੀ ਹੈ। ਠੀਕ ਹੈ ਕਿ ਅਕਾਲੀ ਦੱਲ ਦੀ ਹਰਸਿਮਰਤ ਬਾਦਲ ਵੱਲੋਂ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦਿੱਤਾ ਗਿਆ ਪਰ ਅਗਰ ਉਸ ਦੇ ਪਹਿਲੇ ਬਿਆਨ ਵੇਖੇ ਜਾਣ ਤਾਂ ਉਹ ਇਨ੍ਹਾਂ ਬਿੱਲਾਂ ਦੇ ਹੱਕ ਵਿੱਚ ਦਲੀਲਾਂ ਦਿੰਦੀ ਨਜ਼ਰ ਆਉਂਦੀ ਹੈ। ਅਸਤੀਫ਼ਾ ਅਕਾਲੀ ਦੱਲ ਦੇ ਵੱਡੇ ਵੋਟ ਬੈਂਕ ਕਿਸਾਨਾਂ ਦੇ ਵਿਦਰੋਹ ਨੂੰ ਵੇਖਦਿਆਂ ਮਜਬੂਰੀ ਵੱਸ ਦਿੱਤਾ ਗਿਆ ਪਰ ਅੱਜ ਸੁਖਬੀਰ ਬਾਦਲ ਅੱਜ ਇਸ ਅਸਤੀਫੇ ਦੀ ਤੁਲਨਾ ਹੀਰੋਸ਼ੀਮਾ ਨਾਗਾਸਾਕੀ ਤੇ ਸੁੱਟੇ ਬੰਬ ਨਾਲ ਕਰ ਆਪਣੀਆਂ ਸਿਫਤਾਂ ਕਰਦੇ ਨਹੀਂ ਥੱਕ ਰਹੇ। ਦੂਜੇ ਪਾਸੇ ਕੈਪਟਨ ਸਾਹਿਬ ਇਸ ਨੂੰ ਠੁੱਸ ਬੰਬ ਦਸ ਉਨ੍ਹਾਂ ਦਾ ਮਜ਼ਾਕ ਉਡਾ ਰਹੇ ਹਨ। ਇਸ ਤਰ੍ਹਾਂ ਨਹੀਂ ਲੱਗਦਾ ਕਿ ਲੜਾਈ ਕੇਂਦਰ ਸਰਕਾਰ ਖਿਲਾਫ ਕਿਸਾਨ ਹਿੱਤਾਂ ਲਈ ਹੈ ਪਰ ਇਸ ਤਰ੍ਹਾਂ ਜਰੂਰ ਲੱਗ ਰਿਹਾ ਹੈ ਕਿ ਲੜਾਈ ਪੰਜਾਬ ਦੀਆਂ ਸਿਆਸੀ ਪਾਰਟੀਆਂ ਦਰਮਿਆਨ ਵੋਟਾਂ ਦੀ ਖੋਹ ਮਾਈ ਲਈ ਹੋ ਰਹੀ ਹੈ।

ਮੈਂ ਸਮਝਦਾ ਹਾਂ ਕਿ ਅਗਰ ਕਿਸਾਨ ਆਪਣੇ ਤੌਰ ਤੇ ਕਿਰਸਾਨੀ ਦੇ ਇੱਕ ਝੰਡੇ ਥੱਲੇ ਨਾ ਲੜ ਸਕੇ ਤੇ ਸਿਆਸੀ ਪਾਰਟੀਆਂ ਦੇ ਹੱਥਠੋਕੇ ਬਣੇ ਰਹੇ ਤਾਂ ਇਹ ਅੰਦੋਲਨ ਦਿਸ਼ਾ ਵਿਹੀਣ ਹੋ ਜਾਏਗਾ। ਇੱਕ ਵਾਰ ਫੇਰ ਠੱਗੇ ਜਾਣ ਤੋਂ ਬਚਣਾ ਹੈ ਤਾਂ ਆਪਣੇ ਰਸਤੇ ਆਪ ਅਖਤਿਆਰ ਕਰਨੇ ਪੈਣਗੇ !! ਇਹ ਯਾਦ ਰੱਖਣਾ ਸਿਆਸਤਦਾਨ ਆਪਣੇ ਚਿਹਰੇ ਖੇਤੀ ਬਿੱਲਾਂ ਨਾਲ ਢੱਕ ਕੇ ਕਾਰਪੋਰੇਟਰਾਂ ਦੀ ਹੀ ਨੁਮਾਇੰਦਗੀ ਕਰ ਰਹੇ ਨੇ !!

ਜਸਵੰਤ ਜੱਸ !!

Leave a Reply

Your email address will not be published. Required fields are marked *