ਕਿਸਾਨ ਹਮਾਇਤੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹਰ ਸਮੇਂ ਕਿਸਾਨ ਦੇ ਖੜ੍ਹੀ ਹੈ-ਕਬੀਰ ਦਾਸ
ਨਾਭਾ(ਬਲਜਿੰਦਰ ਮਾਨ , ਅਮਰੀਕ ਮਠਾਰੂ, ਰੰਜਨਦੀਪ ਸੰਧੂ)ਸੂਬੇ ਦੇ ਕਿਸਾਨਾਂ ਨਾਲ ਜੁੜਿਆ ਸ਼੍ਰੋਮਣੀ ਅਕਾਲੀ ਦਲ ਹਮੇਸ਼ਾਂ ਲਈ ਕਿਸਾਨਾਂ ਅਤੇ ਲੋਕ ਹਿੱਤਾਂ ਦੀ ਲੜਾਈ ਲੜਦਾ ਰਿਹਾ ਹੈ। ਜਿਵੇਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਹਰ ਸਮੇਂ ਕਿਸਾਨਾਂ ਦੀ ਹਮਾਇਤ ਕਰਦੇ ਰਹੇ ਹਨ।ਪਰ ਹੁਣ ਕੇਂਦਰ ਸਰਕਾਰ ਵੱਲੋਂ ਕਿਸਾਨ ਮਾਰੂ ਖੇਤੀ ਸੁਧਾਰ ਆਰਡੀਨੈਂਸ ਖਿਲਾਫ ਸ਼੍ਰੋਮਣੀ ਅਕਾਲੀ ਦਲ ਦੀ ਇਕਲੌਤੀ ਮੰਤਰੀ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਸਾਨਾਂ ਦੀ ਹਮਾਇਤ ਕਰਦਿਆਂ ਆਪਣੇ ਮੰਤਰੀ ਪਦ ਤੋਂ ਅਸਤੀਫਾ ਦੇ ਕੇ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਅਨਾਜ ਮੰਡੀ ਨਾਭਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਬਾਬੂ ਕਬੀਰ ਦਾਸ ਨੇ ਧਰਨੇਂ ਨੂੰ ਸਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੁਪਰੀਮੋ ਸੁਖਬੀਰ ਸਿੰਘ ਬਾਦਲ ਨੇ ਪਾਰਲੀਮੈਂਟ ਵਿਚ ਸੰਬੋਧਨ ਕਰਕੇ ਕਿਸਾਨਾਂ ਦੇ ਦਰਦ ਨੂੰ ਬਿਆਨ ਕੀਤਾ ਪਰ ਕੇਂਦਰ ਵੱਲੋਂ ਸੁਣਵਾਈ ਨਾ ਹੋਣ ਕਾਰਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਏ ਗਏ ਸਖਤ ਫੈਸਲੇ ਦੀ ਚਾਰ ਚੁਫੇਰਿਓਂ ਸ਼ਲਾਘਾ ਕੀਤੀ ਜਾਂ ਰਹੀ ਹੈ।ਬਾਬੂ ਕਬੀਰ ਦਾਸ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਕਿਸਾਨਾਂ ਦੀ ਲੜਾਈ ਵਿਚ ਡਟ ਕੇ ਉਨ੍ਹਾਂ ਦੇ ਨਾਲ ਖੜ੍ਹਦੀ ਹੈ ਅਤੇ ਹੁਣ ਵੀ ਹਰ ਪ੍ਰਕਾਰ ਦੀ ਕੁਰਬਾਨੀ ਦੇਣ ਨੂੰ ਤਿਆਰ ਹੈ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕੱਲ ਵੀ ਕਿਸਾਨਾ ਨਾਲ ਸੀ।ਅੱਜ ਵੀ ਕਿਸਾਨਾਂ ਦੇ ਨਾਲ ਹੈ।ਸਦਾ ਹੀ ਕਿਸਾਨ ਦੇ ਹੱਕ ਵਿੱਚ ਸਪੋਟ ਕਰਦੀ ਰਹੀ ਗਈ।ਇਸ ਮੌਕੇ ਉਨ੍ਹਾਂ ਨਾਲ ਸ੍ਰੋਮਣੀ ਕਮੇਟੀ ਮੈਬਰ ਸਤਵਿੰਦਰ ਸਿੰਘ ਟੋਹੜਾ,ਸਰਕਲ ਪ੍ਰਧਾਨ ਗੁਰਮੀਤ ਸਿੰਘ ਕੋਟ,ਜੱਥੇਦਾਰ ਰਣਧੀਰ ਸਿੰਘ ਢੀਡਸਾ,ਸਾ:ਪ੍ਰਧਾਨ ਗੁਰਸੇਵਕ ਸਿੰਘ ਗੋਲੂ,ਵਿਕਰਮਜੀਤ ਚੌਹਾਨ,ਸ਼ਹਿਰੀ ਪ੍ਰਧਾਨ ਰਜੇਸ ਬਾਂਸ਼ਲ ਬੱਬੂ,ਸ਼ਹਿਰੀ ਪ੍ਰਧਾਨ ਭਾਦਸੋ ਰਮੇਸ ਕੁਮਾਰ,ਸਮਸ਼ੇਰ ਸਿੰਘ ਚੌਧਰੀ ਮਾਜਰਾ,ਬਲਜਿੰਦਰ ਸਿੰਘ ਬੱਬੂ ਰਾਮਗੜ੍ਹ,ਜਗਤਾਰ ਸਿੰਘ ਅਗੇਤੀ,ਸਰਪੰਚ ਹਰਭਜਨ ਸਿੰਘ ਮੱਲੇਵਾਲ,ਦਲਬਾਰਾ ਸਿੰਘ ਖੱਟੜਾ,ਯੋਗੀ ਬਾਈ ਨਾਨੋਕੀ,ਸੁਖਵਿੰਦਰ ਸਿੰਘ ਛੀਟਾਂਵਾਲਾ,ਜਸਪ੍ਰੀਤ ਸਿੰਘ ਜੱਸੀ ਝੰਮਾਲੀ,ਸਾ:ਸਰਪੰਚ ਰਣਧੀਰ ਸਿੰਘ ਟਿਵਾਣਾ,ਸੋਨੂੰ ਸੂਦ ਭਾਦਸੋ,ਚੇਤਨ ਸ਼ਰਮਾਂ ,ਅਮਰਜੀਤ ਸਿੰਘ ਲੱਖੀ ਸਕਰਾਲੀ,ਰਕੇਸ਼ ਭਾਦਸੋ,ਜੈ ਸਿੰਘ ਸਕਰਾਲੀ ਅਤੇ ਹੋਰ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਹਾਜਰ ਸਨ।