ਕੇ.ਐਮ.ਐਸ 2020-21 ਤਹਿਤ ਹਰਿਆਣਾ ਅਤੇ ਪੰਜਾਬ ਵਿੱਚ ਝੋਨੇ / ਚਾਵਲ ਦੀ ਅਗੇਤੀ ਖਰੀਦ
(Amrik Matharoo ,Ranjandeep Sandhu)
ਝੋਨੇ / ਚਾਵਲ ਲਈ ਖਰੀਫ (ਸਾਉਣੀ) ਮਾਰਕੀਟਿੰਗ ਸੀਜ਼ਨ (ਕੇਐਮਐਸ) 2020-21 ਤਹਿਤ ਸਾਰੇ ਰਾਜਾਂ ਵਿੱਚ ਖਰੀਦ ਦਾ ਕੰਮ ਪਹਿਲਾਂ ਹੀ 1 ਅਕਤੂਬਰ 2020 ਤੋਂ ਸ਼ੁਰੂ ਹੋਣ ਜਾ ਰਿਹਾ ਹੈ । ਐਫ.ਸੀ.ਆਈ ਸਮੇਤ ਸੂਬਾ ਪੱਧਰੀ ਖਰੀਦ ਏਜੰਸੀਆਂ ਸੁਚਾਰੂ ਢੰਗ ਨਾਲ ਖਰੀਦ ਕਾਰਜਾਂ ਨੂੰ ਚਲਾਉਣ ਲਈ ਤਿਆਰ- ਬਰ- ਤਿਆਰ ਵਾਲੀ ਸਥਿਤੀ ਵਿੱਚ ਹਨ ।
ਹਾਲਾਂਕਿ, ਹਰਿਆਣਾ ਅਤੇ ਪੰਜਾਬ ਦੀਆਂ ‘ਮੰਡੀਆਂ’ ਵਿਚ ਝੋਨੇ ਦੀ ਜਲਦੀ ਆਮਦ ਦੇ ਮੱਦੇਨਜ਼ਰ, ਭਾਰਤ ਸਰਕਾਰ ਨੇ ਇਨ੍ਹਾਂ ਦੋਵਾਂ ਰਾਜਾਂ ਵਿਚ ਝੋਨੇ / ਚਾਵਲ ਦੀ ਖਰੀਦ ਦੇ ਕੰਮ ਨੂੰ ਤੁਰੰਤ ਅੱਜ ਤੋਂ ਹੀ ਸ਼ੁਰੂ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ, ਭਾਵ 26 ਸਤੰਬਰ, 2020 ਤੋਂ, ਤਾਂ ਜੋ ਕਿਸਾਨਾਂ ਨੂੰ ਆਪਣੀ ਉਤਪਾਦ ਘੱਟੋ ਘੱਟ ਸਮਰਥਨ ਮੁੱਲ (ਐਮਐਸਪੀ) ਤੇ ਤੇਜ਼ੀ ਨਾਲ ਵੇਚਣ ਦੀ ਸਹੂਲਤ ਨੂੰ ਯਕੀਨੀ ਬਣਾਇਆ ਜਾ ਸਕੇ । ਹਰਿਆਣਾ ਅਤੇ ਪੰਜਾਬ ਵਿਚ 26 ਸਤੰਬਰ, 2020 ਤੋਂ ਝੋਨੇ / ਚਾਵਲ ਦੀ ਖਰੀਦ ਸ਼ੁਰੂ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ।