ਕੇਂਦਰ ਸਰਕਾਰ ਦੇ ਕਿਸਾਨ ਮਾਰੂ ਫ਼ੈਸਲਿਆਂ ਵਿਰੁੱਧ ਹਰੇਕ ਵਰਗ ਯੋਗਦਾਨ ਪਾਵੇ: ਬਾਬਾ ਸਰਵਨ ਸਿੰਘ ,ਬਾਬਾ ਸੁਖਵਿੰਦਰ ਸਿੰਘ ਮਲਕਪੁਰ
25 ਸਤੰਬਰ ਨੂੰ ਪੰਜਾਬ ਬੰਦ ਦੇ ਸੱਦੇ ਦੀ ਕੀਤੀ ਹਮਾਇਤ
ਬਟਾਲਾ ( ਅਮਰੀਕ ਮਠਾਰੂ,ਰੰਜਨਦੀਪ ਸੰਧੂ) :- ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਆਰਡੀਨੈਂਸ ਕਰਕੇ ਦੇਸ਼ ਭਰ ਵਿੱਚ ਕਿਸਾਨ ਰੋਸ ਮੁਜ਼ਾਹਰੇ ਕਰ ਰਹੇ ਹਨ ਜਿਸ ਤਹਿਤ ਪੰਜਾਬ ਭਰ ਵਿੱਚ ਵੀ 25 ਸਤੰਬਰ ਨੂੰ ਪੰਜਾਬ ਬੰਦ ਦੇ ਸੱਦੇ ਤੇ ਹਰੇਕ ਵਰਗ ਨੂੰ ਆਪਣਾ ਯੋਗਦਾਨ ਪਾਉਂਦਿਆਂ ਕਿਸਾਨੀ ਨਾਲ ਖੜ੍ਹਨਾ ਚਾਹੀਦਾ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਦੁਆਰਾ ਤਪ ਅਸਥਾਨ ਮਲਕਪੁਰ ਦੇ ਮੁੱਖ ਪ੍ਰਬੰਧਕ ਬਾਬਾ ਸੁਖਵਿੰਦਰ ਸਿੰਘ ਜੀ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਇਹ ਆਰਡੀਨੈੱਸ ਕਿਸਾਨ ਵਿਰੋਧੀ ਹਨ ਇਸ ਨਾਲ ਜਿੱਥੇ ਦੇਸ਼ ਦੀ ਕਿਸਾਨੀ ਤਬਾਹ ਹੋਵੇਗੀ ਉਥੇ ਆੜ੍ਹਤੀ ਮਜ਼ਦੂਰ ਅਤੇ ਖ਼ਾਸ ਕਰਕੇ ਵਪਾਰੀ ਵਰਗ ਦਾ ਖ਼ਾਤਮਾ ਵੀ ਹੋ ਜਾਵੇਗਾ ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਔਖੇ ਦੌਰ ਵਿੱਚ ਪਾਰਟੀ ਹਿੱਤਾਂ ਤੋਂ ਉੱਪਰ ਉੱਠ ਕੇ ਕੇਂਦਰ ਸਰਕਾਰ ਦੇ ਇਸ ਮਾਰੂ ਫ਼ੈਸਲੇ ਦੇ ਵਿਰੁੱਧ ਇੱਕ ਪਲੇਟਫਾਰਮ ਤੇ ਇਕੱਠੇ ਹੋਣ।ਇਸ ਮੌਕੇ ਉਹਨਾਂ ਦੇ ਨਾਲ ਐਡਵੋਕੇਟ ਬੋਹੜ ਸਿੰਘ, ਭਾਈ ਜਗਦੀਸ਼ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਤੱਪ ਅਸਥਾਨ ਸਾਹਿਬ, ਬਲਜਿੰਦਰ ਸਿੰਘ ਕੁਹਾੜ, ਮਾਸਟਰ ਗੁਰਦੇਵ ਸਿੰਘ, ਪ੍ਰਿੰਸੀਪਲ ਗੁਰਸ਼ਰਨ ਸਿੰਘ, ਸੂਬੇਦਾਰ ਹਰਦੀਪ ਸਿੰਘ, ਕੈਪਟਨ ਸੁਖਵਿੰਦਰ ਸਿੰਘ, ਜਥੇਦਾਰ ਕੁਲਬੀਰ ਸਿੰਘ, ਭਾਈ ਹਰਜਿੰਦਰ ਸਿੰਘ ਢਾਅ, ਜੋਗਾ ਸਿੰਘ ਕੁਹਾੜ, ਲੰਬੜਦਾਰ ਹਰਪ੍ਰੀਤ ਸਿੰਘ, ਸਰਪੰਚ ਕੋਟ ਸਿੰਘ, ਡਾਕਟਰ ਸਾਹਿਬ ਸਿੰਘ, ਸਰਪੰਚ ਗੁਰਨਾਮ ਸਿੰਘ, ਗੁਰਵਿੰਦਰ ਸਿੰਘ ਬਿੱਟੂ ਸਾਬਕਾ ਬਲਾਕ ਸੰਮਤੀ ਮੈਂਬਰ, ਸੋਨੂੰ ਮਲਕਪੁਰ, ਮਾਸਟਰ ਨਿਸ਼ਾਨ ਸਿੰਘ, ਬਲਵਿੰਦਰ ਸਿੰਘ ਮਲਕਪੁਰ, ਬਲਦੇਵ ਸਿੰਘ ਮੈਂਬਰ, ਬਲਕਾਰ ਸਿੰਘ ਮੈਂਬਰ, ਸਰੂਪ ਸਿੰਘ ਸਰਪੰਚ, ਭਾਈ ਹਰਜਿੰਦਰ ਸਿੰਘ, ਸ ਚੈਨ ਸਿੰਘ ਧਾਲੀਵਾਲ, ਹਰਪ੍ਰੀਤ ਸਿੰਘ ਲੰਬੜਦਾਰ, ਜਗਰੂਪ ਸਿੰਘ ਸੰਧੂ, ਡਾਕਟਰ ਸਰੂਪ ਸਿੰਘ ਧਾਰੀਵਾਲ, ਭਾਈ ਸੁਖਵੀਰ ਸਿੰਘ, ਜਗਤਾਰ ਸਿੰਘ ਬਾਜਵਾ, ਗੁਰਮੇਲ ਸਿੰਘ ਮਲਕਪੁਰ, ਤਰਲੋਚਨ ਸਿੰਘ ਮਲਕਪੁਰ, ਬਲਕਾਰ ਸਿੰਘ, ਜਸਪਾਲ ਸਿੰਘ, ਰਣਬੀਰ ਸਿੰਘ ਸਤਕੋਹਾ, ਜਥੇਦਾਰ ਗਰਜਾ ਸਿੰਘ, ਗੁਰਵਿੰਦਰ ਸਿੰਘ ਤਲਵੰਡੀ, ਭੁਪਿੰਦਰ ਸਿੰਘ ਮਲਕਪੁਰ, ਬਚਿੱਤਰ ਸਿੰਘ ਆਸਟ੍ਰੇਲੀਆ, ਗੁਰਜੰਟ ਸਿੰਘ ਸ਼ਹੀਦ, ਵਾਰਸ ਸਿੰਘ ਲੇਹਲ, ਸਰਵਣ ਸਿੰਘ, ਮਲਕਪੁਰ ਭਗਵਾਨ ਸਿੰਘ, ਲੱਖਾ ਸਿੰਘ, ਰਤਨ ਸਿੰਘ, ਨਰਿੰਦਰ ਸਿੰਘ, ਆਦਿ ਹਾਜ਼ਰ ਸਨ।

