ਬਟਾਲਾ( ਅਮਰੀਕ ਮਠਾਰੂ,ਰੰਜਨਦੀਪ ਸੰਧੂ)ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ ਇੰਡੀਆ ਦੀ ਬਟਾਲਾ ਇਕਾਈ ਦੀ ਇਕ ਵਿਸ਼ੇਸ਼ ਮੀਟਿੰਗ ਕੌਮੀ ਚੇਅਰਮੈਨ ਡਾ.ਰਾਕੇਸ ਪੁੰਜ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਟਾਲਾ ਵਿਖੇ ਹੋਈ। ਜਿਸਦੀ ਅਗਵਾਈ ਬਟਾਲਾ ਤੋਂ ਸਿਟੀ ਪ੍ਰਧਾਨ ਰਿੰਕੂ ਰਾਜਾ ਨੇ ਕੀਤੀ।ਇਸ ਮੀਟਿੰਗ ਵਿਚ ਕੌਮੀ ਪ੍ਰਧਾਨ ਸੁਖਨਾਮ ਸਿੰਘ ਕਾਹਲੋ,ਕੌਮੀ ਉਪ ਪ੍ਰਧਾਨ ਅਵਿਨਾਸ਼ ਕਲਿਆਣ ਅਤੇ ਜ਼ਿਲ੍ਹਾ ਗੁਰਦਾਸਪੁਰ ਤੋਂ ਇਸਤਰੀ ਵਿੰਗ ਦੇ ਪ੍ਰਧਾਨ ਨਰਿੰਦਰ ਕੌਰ ਪੁਰੇਵਾਲ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।ਇਸ ਮੀਟਿੰਗ ਵਿੱਚ ਪੂਰੇ ਦੇਸ਼ ਅੰਦਰ ਪੱਤਰਕਾਰਾਂ ਤੇ ਹੋ ਰਹੇ ਹਮਲਿਆਂ ਦੀ ਇਕ ਸੁਰ ਵਿਚ ਨਿੰਦਾ ਕੀਤੀ ਗਈ ਅਤੇ ਸਰਕਾਰ ਨੂੰ ਪੱਤਰਕਾਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਿਹਾ ਗਿਆ। ਮੀਟਿੰਗ ਵਿਚ ਪੱਤਰਕਾਰਾਂ ਨੂੰ ਦਰਪੇਸ਼ ਮੁਸ਼ਕਿਲਾਂ ਸਬੰਧੀ ਵੀ ਵਿਚਾਰ ਚਰਚਾ ਕੀਤੀ ਗਈ। ਕੌਮੀ ਪ੍ਰਧਾਨ ਸੁਖਨਾਮ ਸਿੰਘ ਕਾਹਲੋ ਨੇ ਪੀਲੀ ਪੱਤਰਕਾਰੀ ਬਾਰੇ ਕਿਹਾ ਕਿ ਕੁਝ ਅਫਸਰ ਪੀਲੇ ਕਾਰਡ ਧਾਰਕਾਂ ਨੂੰ ਹੀ ਪੱਤਰਕਾਰ ਸਮਝਦੇ ਹਨ
ਜਦ ਕਿ ਕਿਸੇ ਵੀ ਅਦਾਰੇ ਵੱਲੋਂ ਜਾਰੀ ਕੀਤੇ ਕਾਰਡ ਧਾਰਕ ਸਾਰੇ ਹੀ ਪੱਤਰਕਾਰ ਹਨ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉ ਪੱਤਰਕਾਰਾਂ ਲਈ ਵਿਸ਼ੇਸ਼ ਕਾਨੂੰਨ ਪਾਸ ਕਰੇ।ਇਸ ਮੌਕੇ ਰੰਜਨਦੀਪ ਸਿੰਘ,ਅਮਰੀਕ ਸਿੰਘ ਮਠਾੜੂ,ਰਾਜਾ ਕੋਟਲੀ, ਲਖਵਿੰਦਰ ਲੱਕੀ, ਅਖਿਲ ਮਲਹੋਤਰਾ ਆਦਿ ਹਾਜ਼ਰ ਸਨ।