ਅੰਮ੍ਰਿਤਸਰ ਦੀ ਗੋਲਡਨ ਟੈਂਪਲ ਮੈਨੇਜਮੈਂਟ ਵੱਲੋਂ ਚਲਾਏ ਗੁਰੂ ਕਾ ਲੰਗਰ ਲਈ 21,000 ਡਾਲਰ ਦਾਨ ਕਰਨ ਦਾ ਐਲਾਨ ਕੀਤਾ ਗਿਆ|:-ਕੈਨੇਡਾ ਇੰਡੀਆ ਫਾਊਂਡੇਸ਼ਨ

(ਰੰਜਨਦੀਪ ਸੰਧੂ, ਅਮਰੀਕ ਮਠਾਰੂ ) ਟੋਰਾਂਟੋ :  (IPT bureau)ਕੈਨੇਡਾਕੈਨੇਡਾ ਇੰਡੀਆ ਫਾਊਂਡੇਸ਼ਨ (ਸੀ ਆਈ ਐਫ) ਵੱਲੋਂ ਅੰਮ੍ਰਿਤਸਰ ਦੀ ਗੋਲਡਨ ਟੈਂਪਲ ਮੈਨੇਜਮੈਂਟ ਵੱਲੋਂ ਚਲਾਏ ਜਾਣ ਵਾਲੇ ਗੁਰੂ ਕਾ ਲੰਗਰ ਲਈ 21,000 ਡਾਲਰ ਦਾਨ ਕਰਨ ਦਾ ਐਲਾਨ ਕੀਤਾ ਗਿਆ ਹੈ|

ਲੰਗਰ ਲਈ ਦਾਨ ਕਰਨਾ ਜਾਂ ਲੰਗਰ ਦੀ ਸੇਵਾ ਕਰਨਾ ਸਿੱਖਾਂ ਲਈ ਧਾਰਮਿਕ ਫਰਜ਼ ਮੰਨਿਆ ਜਾਂਦਾ ਹੈ| ਸੱਭ ਤੋਂ ਪਹਿਲਾਂ ਲੰਗਰ ਦੀ ਪਿਰਤ ਸਿੱਖ ਧਰਮ ਦੇ ਬਾਨੀਂ ਗੁਰੂ ਨਾਨਕ ਦੇਵ ਜੀ ਵੱਲੋਂ ਪਾਈ ਗਈ ਸੀ| ਫਿਰ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਵਿਖੇ ਗਰੀਬਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਇਸ ਪਿਰਤ ਨੂੰ ਅੱਗੇ ਤੋਰਿਆ| ਅੱਜ ਸ੍ਰੀ ਹਰਿਮੰਦਰ ਸਾਹਿਬ (ਗੋਲਡਨ ਟੈਂਪਲ) ਵਿਖੇ ਵਰਤਾਇਆ ਜਾਣ ਵਾਲਾ ਲੰਗਰ ਦੁਨੀਆ ਭਰ ਵਿੱਚ ਸੱਭ ਤੋਂ ਵੱਡਾ ਪਰਉਪਕਾਰੀ ਵਰਤਾਰਾ ਹੈ| ਰੋਜ਼ਾਨਾ ਲੱਗਭਗ 100,000 ਲੋਕ ਹਰਿਮੰਦਰ ਸਾਹਿਬ ਵਿਖੇ ਲੰਗਰ ਛਕਦੇ ਹਨ ਤੇ ਵੀਕੈਂਡਜ਼ ਦੇ ਨਾਲ ਨਾਲ ਖਾਸ ਦਿਹਾੜਿਆਂ ਉੱਤੇ ਇਹ ਗਿਣਤੀ ਕਾਫੀ ਵੱਧ ਜਾਂਦੀ ਹੈ| ਦੁਨੀਆ ਭਰ ਤੋਂ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਆਏ ਲੋਕ, ਭਾਵੇਂ ਉਹ ਕਿਸੇ ਵੀ ਧਰਮ ਨਾਲ ਸਬੰਧਤ ਹੋਣ, ਲੰਗਰ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ|
ਇਸ ਫੈਸਲੇ ਬਾਰੇ ਗੱਲ ਕਰਦਿਆਂ ਸੀ ਆਈ ਐਫ ਦੇ ਚੇਅਰ ਸਤੀਸ਼ ਠੱਕਰ ਨੇ ਆਖਿਆ ਕਿ ਸਾਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਈ ਕਿ ਦੁਨੀਆ ਭਰ ਦੇ ਕਿਸੇ ਵੀ ਕੋਨੇ ਤੋਂ ਲੋਕ ਹੁਣ ਹਰਿਮੰਦਰ ਸਾਹਿਬ ਲੰਗਰ ਫੰਡ ਵਿੱਚ ਸਿੱਧੇ ਤੌਰ ਉੱਤੇ ਦਾਨ ਦੇ ਸਕਦੇ ਹਨ| ਸੀ ਆਈ ਐਫ ਨੇ ਇਹ ਫੈਸਲਾ ਕੀਤਾ ਕਿ ਅਜਿਹਾ ਕਰਨ ਵਾਲਿਆਂ ਵਿੱਚ ਸੱਭ ਤੋਂ ਪਹਿਲਾ ਨੰਬਰ ਸਾਡਾ ਹੋਵੇਗਾ| ਉਨ੍ਹਾਂ ਆਖਿਆ ਕਿ ਵਿਦੇਸ਼ਾਂ ਵਿੱਚ ਰਹਿਣ ਵਾਲੇ ਭਾਰਤੀ ਲੰਮੇਂ ਸਮੇਂ ਤੋਂ ਮੰਗ ਕਰ ਰਹੇ ਸਨ ਕਿ ਹਰਿਮੰਦਰ ਸਾਹਿਬ ਲਈ ਲੰਗਰ ਵਾਸਤੇ ਸਿੱਧੇ ਤੌਰ ਉੱਤੇ ਦਾਨ ਦੇਣ ਦੀ ਇਜਾਜ਼ਤ ਦਿੱਤੀ ਜਾਵੇ, ਤੇ ਹੁਣ ਇਹ ਇਜਾਜ਼ਤ ਸਾਨੂੰ ਮਿਲ ਗਈ ਹੈ|
ਸੀ ਆਈ ਐਫ ਦੇ ਨੈਸ਼ਨਲ ਕਨਵੀਨਰ ਰਿਤੇਸ਼ ਮਲਿਕ, ਸੀ ਆਈ ਐਫ ਦੇ ਬਾਨੀ ਮੈਂਬਰਾਂ ਵਿੱਚੋਂ ਇੱਕ ਭੁਪਿੰਦਰ ਸਿੰਘ ਖਾਲਸਾ, ਸੀ ਆਈ ਐਫ ਦੇ ਬੋਰਡ ਆਫ ਗਵਰਨਰਜ਼ ਦੇ ਮੈਂਬਰ ਰਮਨੀਕ ਸਿੰਘ ਖੁਰਾਣਾ ਵੱਲੋਂ ਇਸ ਫੈਸਲੇ ਦਾ ਸਵਾਗਤ ਕੀਤਾ ਗਿਆ ਹੈ|

Leave a Reply

Your email address will not be published. Required fields are marked *