ਪੀਐੱਮ ਮੋਦੀ: ਕਿਸਾਨਾਂ ਦੀ ਮਜਬੂਰੀ ਦਾ ਫਾਇਦਾ ਚੁੱਕਿਆ ਜਾ ਰਿਹਾ ਸੀ, ਹੁਣ ਉਹ ਆਪਣੀ ਸ਼ਰਤ , ਤੇ ਫਸਲ ਵੇਚ ਸਕਣ ਗੇ ।
ਦਿੱਲੀ (ਰੰਜਨਦੀਪ ਸੰਧੂ, ਅਮਰੀਕ ਮਠਾਰੁ )ਕਿਸਾਨਾਂ ਦੀ ਮਜਬੂਰੀ ਦਾ ਫਾਇਦਾ ਚੁੱਕਿਆ ਜਾ ਰਿਹਾ ਸੀ। ਅਸੀਂ ਖੇਤੀ ਵਿੱਚ ਵਿਵਸਥਾ ਨੂੰ ਬਦਲਿਆ ਹੈ। ਖੇਤੀ ਦੇ ਖ਼ੇਤਰ ਵਿੱਚ ਸੁਧਾਰ ਕੀਤਾ ਹੈ। ਇਹ ਲੋਕ ਐਮਐਸਪੀ ਉਤੈ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ। ਐਮਐਸਪੀ ਦੀ ਵਿਵਸਥਾ ਪਹਿਲਾਂ ਵਾਂਗ ਹੀ ਚੱਲੇਗੀ। ਕਿਸਾਨਾਂ ਨੂੰ ਐਮਐਸਪੀ ਦੇਣ ਅਤੇ ਸਰਕਾਰੀ ਖ਼ਰੀਦ ਲਈ ਜਿਨ੍ਹਾਂ ਕੰਮ ਸਾਡੀ ਸਰਕਾਰ ਨੇ ਕੀਤਾ ਹੈ, ਉਨ੍ਹਾਂ ਪਹਿਲਾਂ ਕਦੇ ਵੀ ਕਿਸੇ ਵੀ ਸਰਕਾਰ ਨੇ ਨਹੀਂ ਕੀਤਾ । ਹੁਣ ਅਤੇ ਪਹਿਲਾਂ ਦੇ ਅੰਕੜੇ ਵੇਖੋਗੇ ਤਾਂ ਸਭ ਸਾਫ਼ ਹੋ ਜਾਵੇਗਾ। ਇਹ ਕਾਨੂੰਨ ਖੇਤੀ ਮੰਡੀਆਂ ਦੇ ਖ਼ਿਲਾਫ਼ ਨਹੀਂ ਹੈ, ਪਹਿਲਾਂ ਵਾਂਗ ਹੀ ਉੱਥੇ ਕੰਮ ਹੋਵੇਗਾ ਬਲਕਿ ਉੱਥੇ ਜ਼ਿਆਦਾ ਸੁਧਾਰ ਹੋਵੇਗਾ। ਖੇਤੀ ਮੰਡੀਆਂ ਦੀ ਹਾਲਤ ਨੂੰ ਸੁਧਾਰਨ ਲਈ ਪਿਛਲੇ ਪੰਜ ਸਾਲਾਂ ਤੋਂ ਕੰਮ ਚੱਲ ਰਿਹਾ ਹੈ। ਕਿਸਾਨਾਂ ਦੇ ਹਿੱਤਾਂ ਦੀ ਰੱਖਿਆਂ ਲਈ ਹੀ ਇਹ ਕਾਨੂੰਨ ਬਣਾਇਆ ਗਿਆ ਹੈ, ਬਿਚੌਲੀਆ ਰਾਜ ਖ਼ਤਮ ਹੋਵੇਗਾ। ਕਿਸਾਨ ਦੇ ਖੇਤ ਦੀ ਸੁਰੱਖਿਆ, ਚੰਗੇ ਬੀਜ ਤੇ ਖ਼ਾਦ ਦੀ ਜ਼ਿੰਮੇਵਾਰੀ ਕਿਸਾਨ ਨਾਲ ਸਮਝੌਤਾ ਕਰਨ ਵਾਲਿਆਂ ਦੀ ਹੋਵੇਗੀ। ਕਿਸਾਨਾਂ ਨੂੰ ਆਧੁਨਿਕ ਤਕਨੀਕ ਮਿਲੇਗੀ, ਇਸ ਖੇਤਰ ‘ਚ ਨਿਵੇਸ਼ ਵਧੇਗਾ, ਕਿਸਾਨਾਂ ਨੂੰ ਆਪਣੀ ਫਸਲ ਵੇਚਣ ਲਈ ਅੰਤਰਰਾਸ਼ਟਰੀ ਮੰਡੀ ਮਿਲੇਗੀ। ਤੁਹਾਡਾ ਖ਼ਰਚ ਵੀ ਘੱਟ ਹੋਵੇਗਾ ਅਤੇ ਆਮਦਨੀ ਵੀ ਵਧੇਗੀ। ਅਚਾਨਕ ਕੁਝ ਲੋਕਾਂ ਨੂੰ ਇਸ ਕਾਨੂੰਨ ਤੋਂ ਤਕਲੀਫ਼ ਹੋ ਰਹੀ ਹੈ। ਸਿਆਸੀ ਫਾਅਦਿਆਂ ਲਈ ਬਿਲ ਦਾ ਵਿਰੋਧ ਕੀਤਾ ਜਾ ਰਿਹਾ ਹੈ। ਖੇਤੀ ਨਾਲ ਜੁੜੇ ਬਹੁਤ ਸਾਰੇ ਛੋਟੇ-ਵੱਡੇ ਉਦਯੋਗਾਂ ਲਈ ਰਸਤਾ ਖੁੱਲੇਗਾ। ਪੇੰਡੂ ਉਦਯੋਗਾਂ ਵੱਲ ਲੋਕ ਅੱਗੇ ਵੱਧਣਗੇ। ਹੁਣ ਦੇਸ਼ ਦੇ ਕਿਸਾਨ ਵੱਡੇ-ਵੱਡੇ ਸਟੋਰ ਹਾਊਸ ‘ਚ ਆਪਣੇ ਅੰਨ ਦਾ ਭੰਡਾਰਨ ਕਰ ਪਾਉਣਗੇ। 21ਵੀਂ ਸਦੀ ਦੇ ਭਾਰਤ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਦੇਸ਼ ਦੇ ਕਿਸਾਨਾਂ ਨੂੰ ਤਕਨੀਕੀ ਤੌਰ ਉਤੈ ਆਤਮਨਿਰਭਰ ਬਣਾਵੇ।

