ਪੰਜਾਬੀ ਗਾਇਕ, ਲੇਖਕ ਤੇ ਅਦਾਕਾਰ ਹਰਿੰਦਰ ਹਰ ਵੱਲੋਂ ਆਪਣੀ ਧੀ ਹਰਨਿਵਾਜ਼ ਕੌਰ ਦੇ ਪਹਿਲੇ ਜਨਮ ਦਿਨ ਦੀ ਖੁਸ਼ੀ ਵਿੱਚ ਕੀਰਤਨ ਦਰਬਾਰ ਤੇ ਕਵੀ ਦਰਬਾਰ ਕਰਵਾਇਆ ਗਿਆ

ਧੀ ਦੇ ਪਹਿਲੇ ਜਨਮਦਿਨ ਤੇ ਪਾਠ ਅਤੇ ਕਵੀ ਦਰਬਾਰ ਕਰਵਾਇਆ

ਸ਼ਬਦ ਵਰਤਾਰਾ ਸਾਹਿਤ ਸਭਾ,ਪਿੰਡ ਮਨੌਲੀ ਦੇ ਪ੍ਰਧਾਨ ਪੰਜਾਬੀ ਗਾਇਕ, ਲੇਖਕ ਤੇ ਅਦਾਕਾਰ ਹਰਿੰਦਰ ਹਰ ਵੱਲੋਂ ਆਪਣੀ ਧੀ ਹਰਨਿਵਾਜ਼ ਕੌਰ ਦੇ ਪਹਿਲੇ ਜਨਮ ਦਿਨ ਦੀ ਖੁਸ਼ੀ ਵਿੱਚ ਸ਼੍ਰੀ ਸਹਿਜ ਪਾਠ , ਕੀਰਤਨ ਦਰਬਾਰ ਤੇ ਕਵੀ ਦਰਬਾਰ ਕਰਵਾਇਆ ਗਿਆ।

ਕੀਰਤਨ ਦਰਬਾਰ ਵਿੱਚ ਭਾਈ ਅਰਵਿੰਦਰ ਸਿੰਘ ,ਹਜੂਰੀ ਰਾਗੀ ਗੁਰੂਦਵਾਰਾ ਸ਼੍ਰੀ ਅੰਬ ਸਾਹਿਬ ਵਾਲਿਆਂ ਨੇ ਸੰਗਤ ਨੂੰ ਹਰ ਜੱਸ ਸੁਣਾ ਕੇ ਨਿਹਾਲ ਕੀਤਾ।

ਕਰਨਲ ਜਸਦੀਪ ਸਿੰਘ ਸੰਧੂ ਤੇ ਜੈ ਪੌਲ ਚੱਠਾ ਗਰੇਵਾਲ ਨੇ ਦੱਸਿਆ ਕਿ ਕਵੀ ਦਰਬਾਰ ਦਾ ਆਰੰਭ ਗੁਰਦਰਸ਼ਨ ਸਿੰਘ ਮਾਵੀ ਦੀ ਰਚਨਾ” ਧੀ ਰਾਣੀਏ” ਨਾਲ਼ ਹੋਈ, ਉਸ ਤੋਂ ਬਾਅਦ ਹਰਿੰਦਰ ਹਰ ਵੱਲੋਂ ” ਸਭ ਨੂੰ ਖੁਸ਼ੀਆ ਨਾਲ ਨਿਵਾਜ਼ ਰਹੀ , ਮੇਰੀ ਹਰ ਨਿਵਾਜ਼”, “ਤੁਰਦੇ ਨੇ ਪੈਰ ਮੇਰੇ”, “ਕਣੀਆਂ”, ਪਰਮਜੀਤ ਪੰਮੀ” ਤੂੰ ਕਰੇ ਤਰੱਕੀਆਂ”, ਦਵਿੰਦਰ ਢਿੱਲੋਂ “ਸੁਪਨੇ ਸੱਚ ਹੋਵਣ ਨਿੱਕੀਆ ਕਲੀਆਂ ਦੇ ” ਨਾਲ਼ ਪੇਸ਼ਕਾਰੀ ਦਿੱਤੀ।

ਇਸ ਤੋਂ ਇਲਾਵਾ ਸਿਮਰਜੀਤ ਗਰੇਵਾਲ, ਨਰਿੰਦਰ ਨਸਰੀਨ, ਬਲਵਿੰਦਰ ਸਿੰਘ ਢਿੱਲੋਂ, ਬਲਜੀਤ ਕੌਰ ਢਿੱਲੋਂ, ਨਰਿੰਦਰ ਕੌਰ ਲੌਂਗੀਆ, ਨਰਿੰਦਰ ਸਿੰਘ ਦੋੜਕਾ, ਰਤਨ ਬਾਬਕ ਵਾਲ਼ਾ,ਸਰਬਜੀਤ ਸਿੰਘ ਪੱਡਾ ਨੇ ਵੀ ਆਪਣੀਆਂ ਰਚਨਾਵਾਂ ਸਾਂਝੀਆ ਕੀਤੀਆਂ।

ਇਸ ਮੌਕੇ ਪਰਮਿੰਦਰ ਸਿੰਘ ਸੋਹਾਣਾ, ਸ਼੍ਰੋਮਣੀ ਅਕਾਲੀ ਦਲ, ਕੁਲਜੀਤ ਸਿੰਘ ਬੇਦੀ ਡਿਪਟੀ ਮੇਅਰ, ਮੁਹਾਲੀ,ਸੁਖਦੇਵ ਸਿੰਘ ਪਟਵਾਰੀ , ਗੁਰਮੀਤ ਸਿੰਘ ਸਾਹੀ ਪ੍ਰਧਾਨ ਮੁਹਾਲੀ ਪ੍ਰੈੱਸ ਕਲੱਬ,ਕੁਲਬੀਰ ਸਿੰਘ ਸਰਪੰਚ, ਪਰਮਿੰਦਰ ਸਿੰਘ ਮੈਨੇਜਰ,ਮਨਜਿੰਦਰ ਸਿੰਘ ਰੋਮੀ,

 

 

 

ਪ੍ਰਿੰਸੀਪਲ ਹਰਸੇਵਕ ਸਿੰਘ, ਮਾਸਟਰ ਅਵਰਿੰਦਰ ਸਿੰਘ,ਗੁਰਦੀਪ ਸਿੰਘ ਵਿੱਕੀ ਹਰਦੇਵ ਸਿੰਘ ਲੇਬਰ ਇੰਸਪੈਕਟਰ,ਅੰਮ੍ਰਿਤਪ੍ਰੀਤ ਸਿੰਘ ਫਿਲਮ ਡਾਇਰੈਕਟਰ,ਬਲਜੀਤ ਕੌਰ ਬੈਦਵਾਣ , ਗੁਰਪ੍ਰੀਤ ਸਿੰਘ ਗੋਪੀ, ਤੇ ਸਭਾ ਦੇ ਮੈਂਬਰ ਹਾਜ਼ਰ ਸਨ।

Adv.

Simarindustriesbtl@gmail.com

ਵਾਤਾਵਰਨ ਨੂੰ ਸ਼ੁੱਧ ਤੇ ਸਾਫ਼ ਰੱਖਣ ਦੇ ਉਦੇਸ਼ ਨਾਲ ਆਏ ਮਹਿਮਾਨਾਂ ਨੂੰ ਫ਼ਲਦਾਰ ਤੇ ਛਾਂਦਾਰ ਬੂਟੇ ਵੀ ਵੰਡੇ ਗਏ।

Leave a Reply

Your email address will not be published. Required fields are marked *