ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵਲੋਂ ਮੁਹਾਲੀ ਵਿਖੇ ਸ. ਪ੍ਰੇਮਪਾਲ ਸਿੰਘ ਇਟਲੀ ਦਾ ਪਲੇਠਾ ਗਜ਼ਲ ਸੰਗ੍ਰਹਿ “ਅਧੂਰੇ ਖ਼ਾਬ” ਲੋਕ ਅਰਪਣ ਕੀਤਾ ਗਿਆ ।

ਅਧੂਰੇ ਖ਼ਾਬ “ ਗ਼ਜ਼ਲ ਸੰਗ੍ਰਹਿ ਹੋਇਆ ਲੋਕ ਅਰਪਣ

ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵਲੋਂ ਰੋਟਰੀ ਕਲੱਬ ਸੈਕਟਰ 70 ਮੁਹਾਲੀ ਵਿਖੇ ਸ. ਪ੍ਰੇਮਪਾਲ ਸਿੰਘ ਇਟਲੀ ਦਾ ਪਲੇਠਾ ਗਜ਼ਲ ਸੰਗ੍ਰਹਿ “ਅਧੂਰੇ ਖ਼ਾਬ” ਲੋਕ ਅਰਪਣ ਕੀਤਾ ਗਿਆ ।ਇਸ ਸਮਾਗਮ ਦੀ ਪ੍ਰਧਾਨਗੀ ਡਾ. ਦਵਿੰਦਰ ਬੋਹਾ (ਸਾਬਕਾ ਜ਼ਿਲ੍ਹਾ ਭਾਸ਼ਾ ਅਫ਼ਸਰ)ਨੇ ਕੀਤੀ ।

ਸ. ਲਛਮਣ ਸਿੰਘ (ਪ੍ਰਸਿੱਧ ਗ਼ਜ਼ਲਗੋ) ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਭ ਤੋਂ ਪਹਿਲਾਂ ਕੇਂਦਰ ਦੇ ਪ੍ਰਧਾਨ ਸ.ਗੁਰਦਰਸ਼ਨ ਸਿੰਘ ਮਾਵੀ ਨੇ ਅੱਜ ਦੇ ਪ੍ਰੋਗਰਾਮ ਬਾਰੇ ਚਾਨਣਾ ਪਾਇਆ ।ਸਮਾਗਮ ਦਾ ਆਗਾਜ਼ ਕਿਤਾਬ ਵਿੱਚੋਂ ਬਲਵਿੰਦਰ ਢਿੱਲੋਂ ਦੁਆਰਾ ਗਾਈ ਇੱਕ ਗ਼ਜ਼ਲ ਨਾਲ ਹੋਇਆ ।

ਇਸ ਤੋਂ ਬਾਅਦ ਪ੍ਰਧਾਨਗੀ ਮੰਡਲ ਅਤੇ ਲੇਖਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਪੁਸਤਕ ਲੋਕ ਅਰਪਣ ਕੀਤੀ ਗਈ ।ਪ੍ਰਸਿੱਧ ਸ਼ਾਇਰ ਵਿੰਦਰ ਮਾਝੀ ਨੇ ਪਰਚਾ ਪੜ੍ਹਦਿਆਂ ਕਿਹਾ ਕਿ ਲੇਖਕ ਨੇ ਸਾਰੇ ਪੱਖਾਂ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਹੈ।

ਅਦਾਕਾਰਾ ਪੰਮੀ ਸਿੱਧੂ ਸੰਧੂ ਨੇ ਲੇਖਕ ਨੂੰ ਕਿਹਾ ਕਿ ਉਸ ਦੀ ਮਿਹਨਤ ਨੂੰ ਸਲਾਮ ਹੈ।ਪ੍ਰਧਾਨਗੀ ਕਰ ਰਹੇ ਡਾ. ਦਵਿੰਦਰ ਬੋਹਾ ਨੇ ਲੇਖਕ ਨੂੰ ਵਧਾਈ ਦਿੰਦਿਆਂ ਕਿਹਾ ਕਿ ਤਿੰਨ ਪੀੜ੍ਹੀਆਂ ਵਿੱਚ ਕਿਤਾਬ ਲੋਕ ਅਰਪਣ ਹੋਣਾ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ।

ਉਹਨਾਂ ਨੇ ਕਿਤਾਬ ਦੀ ਤਾਰੀਫ ਕਰਦਿਆਂ ਕਿਹਾ ਕਿ ਲੇਖਕ ਨੇ ਬਹੁਤ ਹੀ ਸੋਹਜ ਤੇ ਸਿਆਣਪ ਨਾਲ ਗ਼ਜ਼ਲਾਂ ਲਿਖੀਆਂ ਹਨ। ਮੁੱਖ ਮਹਿਮਾਨ ਸ. ਲਛਮਣ ਸਿੰਘ ਨੇ ਆਖਿਆ ਕਿ ਜਿਹੜਾ ਸ਼ਖ਼ਸ ਗਜ਼ਲ ਨੁੰ ਹੱਥ ਪਾਉਂਦਾ ਹੈ ਉਹ ਸੂਰਮਾ ਹੀ ਹੁੰਦਾ ਹੈ ,ਗਜ਼ਲ ਲਿਖੀ ਨਹੀਂ ਜਾਂਦੀ,ਕਹੀ ਜਾਂਦੀ ਹੈ ।

Adv.

ਲੇਖਕ ਨੇ ਆਪਣੇ ਸਾਹਿਤਕ ਸਫ਼ਰ ਬਾਰੇ ਦੱਸਿਆ ਤੇ ਕਿਹਾ ਕਿ ਸ਼ੌਹਰਤ ਤਾਂ ਸਿਰਫ ਦੁਆਵਾਂ ਕਰਕੇ ਹੀ ਹੈ। ਉਹਨਾਂ ਨੇ ਆਪਣੀ ਪਸੰਦੀਦਾ ਗਜ਼ਲਾਂ ਵੀ ਸਰੋਤਿਆਂ ਦੇ ਸਨਮੁੱਖ ਕੀਤੀਆਂ ਤੇ ਸੰਸਥਾ ਦਾ ਧੰਨਵਾਦ ਕੀਤਾ।

ਭਰਪੂਰ ਸਿੰਘ ਵਿੰਦਰਮਾਝੀ,ਮਨਜੀਤਪਾਲ ਸਿੰਘ ਤੇ ਦਵਿੰਦਰ ਕੌਰ ਢਿੱਲੋਂ ਨੇ ਕਿਤਾਬ ਵਿੱਚੋਂ ਗ਼ਜ਼ਲਾਂ ਤਰਨੰਮ ਵਿੱਚ ਸਭ ਦੀ ਨਜ਼ਰ ਕੀਤੀਆਂ । ਅੰਤ ਵਿੱਚ ਕੇਂਦਰ ਦੇ ਪ੍ਰਧਾਨ ਸ. ਗੁਰਦਰਸ਼ਨ ਸਿੰਘ ਮਾਵੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।

ਸਟੇਜ ਸੰਚਾਲਨ ਦਵਿੰਦਰ ਕੌਰ ਢਿੱਲੋਂ ਵਲੋਂ ਬਾਖੂਬੀ ਨਿਭਾਇਆ ਗਿਆ ।

Adv.

Simarindustriesbtl@gmail.com

ਇਸ ਵਿਸ਼ੇਸ਼ ਸਮਾਗਮ ਵਿੱਚ ਹਮੀਰ ਸਿੰਘ,ਜਗੀਰ ਕੌਰ,ਕਿਰਨਦੀਪ ਕੌਰ,ਹਰਵਿੰਦਰ ਕੌਰ,ਦਲਜੀਤ ਸਿੰਘ,ਡਾ.ਅਨਿਲ ਬਹਿਲ,ਸੁਰਿੰਦਰ ਕੁਮਾਰ,ਸਵਰਨਜੀਤ ਸਿੰਘ ਜੀਤ,ਮੰਦਰ ਗਿੱਲ ਸਾਹਬਚੰਦੀਆ,ਨਰਿੰਦਰ ਕੌਰ ਲੌਂਗੀਆ,ਨਰਿੰਦਰ ਸਿੰਘ ਦੋੜਕਾ,ਪਰਲਾਦ ਸਿੰਘ,ਸੁਦਰਸ਼ਨ ਕੌਰ,ਡਾ.ਮਨਜੀਤ ਸਿੰਘ ਮਝੈਲ,ਗੁਰਚਰਨ ਸਿੰਘ ਅਤੇ ਚਰਨਜੀਤ ਕਲੇਰ ਵੀ ਹਾਜ਼ਰ ਸਨ।

ਧੰਨਵਾਦ ਸਹਿਤ:-

ਦਵਿੰਦਰ ਕੌਰ ਢਿੱਲੋਂ
(ਜਨਰਲ ਸਕੱਤਰ)
ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ

Leave a Reply

Your email address will not be published. Required fields are marked *