ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਰੋਟਰੀ ਕਲੱਬ ਵਿਖੇ ਸੰਸਥਾ ਦੇ ਬਾਨੀ ਸ੍ਰੀ ਸੇਵੀ ਰਾਇਤ ਜੀ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ।

ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਰੋਟਰੀ ਕਲੱਬ ਵਿਖੇ ਸੰਸਥਾ ਦੇ ਬਾਨੀ ਸ੍ਰੀ ਸੇਵੀ ਰਾਇਤ ਜੀ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ।

IPT BUREAU

ਮੋਹਾਲੀ :-ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਰੋਟਰੀ ਕਲੱਬ ਸੈਕਟਰ 70 ਮੁਹਾਲੀ ਵਿਖੇ ਸੰਸਥਾ ਦੇ ਬਾਨੀ ਸ੍ਰੀ ਸੇਵੀ ਰਾਇਤ ਜੀ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ ।ਪ੍ਰਧਾਨਗੀ ਮੰਡਲ ਵਿੱਚ ਡਾ. ਮੇਹਰ ਮਾਣਕ ਜੀ(ਪ੍ਰੋਫੈਸਰ ਸਮਾਜ ਵਿਗਿਆਨ) ਵਿਸ਼ਵਪਾਲ ਸਿੰਘ(ਸ੍ਰੀ ਸੇਵੀ ਰਾਇਤ ਜੀ ਦੇ ਪੁੱਤਰ) ਡਾ. ਅਵਤਾਰ ਸਿੰਘ ਪਤੰਗ ,ਗੁਰਦਰਸ਼ਨ ਸਿੰਘ ਮਾਵੀ ਅਤੇ ਦਵਿੰਦਰ ਕੌਰ ਢਿੱਲੋਂ ਸ਼ਾਮਿਲ ਸਨ।

Gurdarshan Singh Mavi

 

ਸੰਸਥਾ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਨੇ ਆਏ ਹੋਏ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਤੇ ਸੇਵੀ ਰਾਇਤ ਜੀ ਦੇ ਜੀਵਨ ਤੇ ਉਨ੍ਹਾਂ ਦੇ ਸੰਸਥਾ ਪ੍ਰਤੀ ਪਾਏ ਯੋਗਦਾਨ ਬਾਰੇ ਭਰਪੂਰ ਜਾਣਕਾਰੀ ਦਿੱਤੀ।

ਡਾ. ਅਵਤਾਰ ਸਿੰਘ ਪਤੰਗ ਨੇ ਕਿਹਾ ਕਿ ਜਦ ਕੋਈ ਸੰਸਥਾ ਬਣਾਉਂਦਾ ਹੈ ਤਾਂ ਉਹ ਮਹਿਲ ਬਣਾਉਣ ਦੇ ਬਰਾਬਰ ਹੁੰਦਾ ਹੈ,ਜਦ ਤੱਕ ਸੰਸਥਾ ਰਹੇਗੀ ਉਹਨਾਂ ਨੂੰ ਯਾਦ ਕੀਤਾ ਜਾਵੇਗਾ ।ਡਾ. ਮਨਜੀਤ ਸਿੰਘ ਮਝੈਲ ਅਤੇ ਪਾਲ ਅਜਨਬੀ ਨੇ ਸੇਵੀ ਰਾਇਤ ਜੀ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ ਤੇ ਕਿਹਾ ਬੇਸ਼ੱਕ ਉਹ ਸਾਡੇ ਵਿਚਕਾਰ ਸਰੀਰਕ ਤੌਰ ਤੇ ਨਹੀਂ ਹਨ ਪਰ ਸਾਡੇ ਦਿਲਾਂ ਵਿੱਚ ਹਮੇਸ਼ਾਂ ਰਹਿਣਗੇ। ਰਜਿੰਦਰ ਧੀਮਾਨ ਅਤੇ ਦਰਸ਼ਨ ਸਿੰਘ ਸਿੱਧੂ ਨੇ ਵੀ ਸੇਵੀ ਰਾਇਤ ਜੀ ਨੂੰ ਯਾਦ ਕਰਦਿਆਂ ਦਿਲ ਟੁੰਬਵੀਆਂ ਰਚਨਾਵਾਂ ਸਰੋਤਿਆਂ ਦੇ ਸਨਮੁੱਖ ਕੀਤੀਆਂ।

ਮਲਕੀਤ ਨਾਗਰਾ,ਗੀਤਕਾਰ ਰਾਜੂ ਨਾਹਰ,ਪ੍ਰਤਾਪ ਪਾਰਸ ਗੁਰਦਾਸਪੁਰੀਆ,ਲਾਭ ਸਿੰਘ ਲਹਿਲੀ,ਬਲਵਿੰਦਰ ਢਿੱਲੋਂ,ਰਤਨ ਬਾਬਕ ਵਾਲਾ,ਜਸਵਿੰਦਰ ਕਾਈਨੌਰ,ਸਵਰਨਜੀਤ ਸਿੰਘ,ਹਰਜੀਤ ਸਿੰਘ ਅਤੇ ਡਾ.ਰਜਿੰਦਰ ਰੇਨੂੰ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਬਹੁਤ ਖੂਬਸੂਰਤ ਰਚਨਾਵਾਂ ਤਰੰਨਮ ਵਿੱਚ ਸੁਣਾ ਕੇ ਆਪਣੀ ਹਾਜ਼ਰੀ ਲਵਾਈ।ਪ੍ਰੋਫੈਸਰ ਕੇਵਲਜੀਤ ਸਿੰਘ ਕੰਵਲ ਤੇ ਮਹਿੰਦਰ ਸਿੰਘ ਗੋਸਲ ਨੇ ਵੀ ਧਾਰਮਿਕ ਕਵਿਤਾਂਵਾਂ ਸੁਣਾਈਆਂ। ਨਰਿੰਦਰ ਕੌਰ ਲੌਂਗੀਆ ਨੇ ਜ਼ਿੰਦਗੀ ਦੇ ਵੱਖ ਵੱਖ ਰੰਗਾਂ ਨੂੰ ਦਰਸਾਉਂਦੀ ਕਵਿਤਾ ਸੁਣਾ ਕੇ ਵਾਹ ਵਾਹ ਖੱਟੀ ।

Adv.

ਨਰਿੰਦਰ ਸਿੰਘ ਦੌੜਕਾ ਨੇ ਉਡਾਰੀ ,ਬਲਜੀਤ ਕੌਰ ਬੁੱਟਰ ਢਿੱਲੋਂ ਨੇ ਹਵਾ ਦਾ ਬੁੱਲਾ,ਤਿਲਕ ਸੇਠੀ ਨੇ ਸਮੇਂ ਦੇ ਵੱਖ ਵੱਖ ਪਹਿਲੂਆਂ ਨੂੰ ਬਿਆਨ ਕਰਦੀ ਰਚਨਾ,ਭਰਪੂਰ ਸਿੰਘ ਤੇ ਸੁਰਿੰਦਰ ਕੁਮਾਰ ਨੇ ਸਮਾਜਕ ਸਰੋਕਾਰਾਂ ਨਾਲ ਸੰਬੰਧਤ ਰਚਨਾਵਾਂ ਸਰੋਤਿਆਂ ਦੀ ਨਜ਼ਰ ਕੀਤੀਆਂ।

Adv.

Simarindustriesbtl@gmail.com

ਪ੍ਰਧਾਨਗੀ ਭਾਸ਼ਣ ਵਿੱਚ ਡਾ.ਮੇਹਰ ਮਾਣਕ ਜੀ ਨੇ ਸੰਸਥਾ ਦੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੇਸ਼ਕ ਅਸੀਂ ਸਾਹਿਤ ਦੀ ਬਹੁਤ ਸੇਵਾ ਕਰ ਰਹੇ ਹਾਂ ਪਰ ਅਜੇ ਵੀ ਸਾਨੂੰ ਨਵੇਂ ਰਾਹ ਤੇ ਨਵੀ ਸ਼ੈਲੀ ਵੱਲ ਕਦਮ ਪੁੱਟਣ ਦੀ ਲੋੜ ਹੈ ।ਉਹਨਾਂ ਕਿਹਾ ਕਿ ਸਾਨੂੰ ਸਮਾਜ ਦੀ ਭਲਾਈ ਲਈ ਵੱਧ ਤੋਂ ਵੱਧ ਸਿਰ ਜੋੜ ਕੇ ਹਿੰਮਤ ਕਰਨੀ ਚਾਹੀਦੀ ਹੈ। ਅੰਤ ਵਿੱਚ ਡਾ. ਅਵਤਾਰ ਸਿੰਘ ਪਤੰਗ ਨੇ ਇਕੱਤਰਤਾ ਵਿੱਚ ਸ਼ਾਮਿਲ ਹੋਏ ਸਾਰੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ।

Davinder Kaur Dhillon

ਮੰਚ ਸੰਚਾਲਨ ਦਵਿੰਦਰ ਕੌਰ ਢਿੱਲੋਂ ਨੇ ਬਾਖੂਬੀ ਨਿਭਾਇਆ। ਇਸ ਤੋਂ ਇਲਾਵਾ ਪਰਲਾਦ ਸਿੰਘ,ਸਰਬਜੀਤ ਸਿੰਘ ਪੱਡਾ,ਹਰਭਜਨ ਕੌਰ ਢਿੱਲੋਂ,ਸੀਨੀਅਰ ਪੱਤਰਕਾਰ ਅਮਰਜੀਤ ਬਠਲਾਣਾ ਵੀ ਹਾਜ਼ਰ ਸਨ।

Leave a Reply

Your email address will not be published. Required fields are marked *