ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵਲੋਂ ਡਾ. ਮਨਜੀਤ ਸਿੰਘ ਮਝੈਲ ਦੀਆਂ ਦੋ ਪੁਸਤਕਾਂ “ਕਾਸਾ ਜ਼ਿੰਦਗੀ ਦਾ ਅਤੇ ਵਕਤ ਦੇ ਪਰਛਾਂਵੇਂ” (ਕਾਵਿ ਸੰਗ੍ਰਹਿ) ਲੋਕ ਅਰਪਣ ਕੀਤੀਆਂ ਗਈਆਂ

ਸਾਹਿਤ ਵਿਗਿਆਨ ਕੇਂਦਰ ਵੱਲੋਂ ਪੁਸਤਕ ਲੋਕ ਅਰਪਣ ਸਮਾਗਮ

IPT BUREAU 

ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵਲੋਂ ਰੋਟਰੀ ਕਲੱਬ ਸੈਕਟਰ 70 ਮੁਹਾਲੀ ਵਿਖੇ ਡਾ. ਮਨਜੀਤ ਸਿੰਘ ਮਝੈਲ ਦੀਆਂ ਦੋ ਪੁਸਤਕਾਂ “ਕਾਸਾ ਜ਼ਿੰਦਗੀ ਦਾ ਅਤੇ ਵਕਤ ਦੇ ਪਰਛਾਂਵੇਂ” (ਕਾਵਿ ਸੰਗ੍ਰਹਿ) ਲੋਕ ਅਰਪਣ ਕੀਤੀਆਂ ਗਈਆਂ ।ਪ੍ਰਧਾਨਗੀ ਮੰਡਲ ਵਿੱਚ ਡਾ. ਦਵਿੰਦਰ ਬੋਹਾ(ਸਾਬਕਾ ਜ਼ਿਲ੍ਹਾ ਭਾਸ਼ਾ ਅਫਸਰ ਮੁਹਾਲੀ) ਡਾ.ਅਵਤਾਰ ਸਿੰਘ ਪਤੰਗ,ਸ਼੍ਰੀਮਤੀ ਪਰਮਜੀਤ ਕੌਰ ਪਰਮ ,ਲੇਖਕ ਡਾ. ਮਨਜੀਤ ਸਿੰਘ ਮਝੈਲ, ਗੁਰਦਰਸ਼ਨ ਸਿੰਘ ਮਾਵੀ ਅਤੇ ਦਵਿੰਦਰ ਕੌਰ ਢਿੱਲੋਂ ਸ਼ਾਮਿਲ ਸਨ।

ਸਭ ਤੋਂ ਪਹਿਲਾਂ ਸਾਡੇ ਬਹੁਤ ਹੀ ਸੁਹਿਰਦ ਮੈਂਬਰ ਪ੍ਰੋਫ਼ੈਸਰ ਦਿਲਬਾਗ ਸਿੰਘ ਜੀ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ । ਕੇਂਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਨੇ ਆਏ ਹੋਏ ਸਾਰੇ ਸਾਹਿਤਕਾਰਾਂ ਨੂੰ ਜੀ ਆਇਆਂ ਕਿਹਾ ਤੇ ਅੱਜ ਦੇ ਵਿਸ਼ੇਸ਼ ਪ੍ਰੋਗਰਾਮ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ ।

ਇਸ ਤੋਂ ਬਾਅਦ ਪ੍ਰਧਾਨਗੀ ਮੰਡਲ ਦੁਆਰਾ ਡਾ. ਮਨਜੀਤ ਸਿੰਘ ਮਝੈਲ ਦੀਆਂ ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ ।ਇਸ ਸਮੇਂ ਲੇਖਕ ਦੀ ਜੀਵਨ ਸਾਥਣ ਸ਼੍ਰੀਮਤੀ ਸੁਦਰਸ਼ਨ ਕੌਰ ਵੀ ਨਾਲ ਸੀ ।ਡਾ. ਅਵਤਾਰ ਸਿੰਘ ਪਤੰਗ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਕਵਿਤਾ ਲਿਖਣਾ ਇੱਕ ਸਾਧਨਾ ਹੁੰਦੀ ਹੈ ।

ਕੋਈ ਹਵਾ ‘ਚ ‘  ਉਡਦਾ ਖਿਆਲ ਨਹੀਂ ਹੁੰਦਾ ।ਸੂਖਮ ਸੱਚ ਨੂੰ ਲੱਭਣ ਲਈ ਹਰ ਲੇਖਕ ਵਿੱਚ ਪ੍ਰਤਿਭਾ ਦਾ ਹੋਣਾ ਜ਼ਰੂਰੀ ਹੈ। ਸ਼੍ਰੀਮਤੀ ਪਰਮਜੀਤ ਕੌਰ ਪਰਮ ਨੇ ‘ਕਾਸਾ ਜਿ਼ੰਦਗੀ ਦਾ’ ਪੁਸਤਕ ਦਾ ਵਿਸਥਾਰ ਨਾਲ ਵਿਸ਼ਲੇਸ਼ਣ ਕਰਦਿਆਂ ਕਿਹਾ ਕਿ ਜਿਹੜਾ ਮਾਂ ਬੋਲੀ ਦਾ ਸਤਿਕਾਰ ਕਰਦਾ ਹੈ ਉਸ ਵਰਗੀ ਕੋਈ ਸ਼ਖਸ਼ੀਅਤ ਨਹੀਂ ਹੈ। ਡਾ. ਸੁਰਿੰਦਰ ਗਿੱਲ ਨੇ ‘ਵਕਤ ਦੇ ਪਰਛਾਂਵੇਂ ‘ ਕਿਤਾਬ ਬਾਰੇ ਬਹੁਤ ਵਧੀਆ ਵਿਚਾਰ ਸਾਂਝੇ ਕੀਤੇ ।

ਸਰਦਾਰਾ ਸਿੰਘ ਚੀਮਾ ਨੇ ਕਿਹਾ ਕਿ ਜਦ ਤੱਕ ਸਾਡੇ ਅੰਦਰ ਦਰਦ ਤੇ ਸੋਹਜ ਨਹੀਂ ਹੁੰਦੇ ਤਦ ਤੱਕ ਲਿਖਿਆ ਨਹੀਂ ਜਾਂਦਾ। ਬਲਕਾਰ ਸਿੱਧੂ ਨੇ ਸ਼ਬਦਾਂ ਦੀ ਵਰਤੋਂ ਅਤੇ ਉਚਾਰਣ ਬਾਰੇ ਬਹੁਤ ਬਰੀਕੀ ਨਾਲ ਜਾਣਕਾਰੀ ਦਿੱਤੀ ।ਲੇਖਕ ਨੇ ਆਪਣੀਆਂ ਹੋਰ ਲਿਖਤਾਂ ਬਾਰੇ ਭਰਪੂਰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੋਈ ਆਪ ਨਹੀਂ ਲਿਖਦਾ, ਉਸਦੇ ਅੰਦਰ ਜਦੋਂ ਬਿਹਬਲਤਾ ਤੇ ਚੇਤੰਨਤਾ ਦਾ ਬੂਟਾ ਨਿਸਰਨ ਲੱਗਦਾ ਹੈ ਤਾਂ ਹੀ ਉਸ ਨੂੰ ਕਵੀ,ਕਹਾਣੀਕਾਰ ਜਾਂ ਨਾਟਕਕਾਰ ਬਣਨ ਦਾ ਖ਼ਿਤਾਬ ਹਾਸਲ ਹੁੰਦਾ ਹੈ ਇਸ ਤੋਂ ਇਲਾਵਾ ਉਹਨਾਂ ਨੇ ਆਪਣੀ ਪਸੰਦ ਦੀਆਂ ਰਚਨਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ ।

Simarindustriesbtl@gmail.com

ਪ੍ਰਧਾਨਗੀ ਭਾਸ਼ਣ ਵਿੱਚ ਡਾ. ਦਵਿੰਦਰ ਬੋਹਾ ਨੇ ਲੇਖਕ ਦੀਆਂ ਕਵਿਤਾਵਾਂ ਬਾਰੇ ਕਿਹਾ ਕਿ ਇਹਨਾਂ ਦੀ ਖੂਬਸੂਰਤੀ ਇਹ ਹੈ ਕਿ ਇਹਨਾਂ ਨੇ ਆਮ ਮਨੁੱਖ ਨੂੰ ਕੇਂਦਰ ਬਿੰਦੂ ਵਿੱਚ ਰੱਖਦਿਆਂ ਸਮਾਜਕ ਸਥਿਤੀਆਂ ਤੇ ਪ੍ਰਸਥਿਤੀਆਂ ਨੂੰ ਬਰੀਕੀ ਨਾਲ ਪਰਖਦਿਆਂ ਬੜੀ ਬੇਬਾਕਤਾ ਨਾਲ ਆਪਣੀ ਗੱਲ ਨੂੰ ਰੱਖਿਆ ਹੈ । ਮਸ਼ਹੂਰ ਗੀਤਕਾਰ ਤੇ ਗਾਇਕ ਭੁਪਿੰਦਰ ਮਟੌਰੀਆ, ਬਾਬੂ ਰਾਮ ਦੀਵਾਨਾ, ਬਲਵਿੰਦਰ ਸਿੰਘ ਢਿੱਲੋਂ ,ਦਰਸ਼ਨ ਸਿੰਘ ਸਿੱਧੂ, ਨਰਿੰਦਰ ਕੌਰ ਲੌਂਗੀਆ ਤੇ ਦਵਿੰਦਰ ਕੌਰ ਢਿੱਲੋਂ ਨੇ ਪੁਸਤਕ ਵਿੱਚੋਂ ਰਚਨਾਵਾਂ ਸਰੋਤਿਆਂ ਦੀ ਨਜ਼ਰ ਕੀਤੀਆਂ ।

Adv
ਅੰਤ ਵਿੱਚ ਡਾ. ਅਵਤਾਰ ਸਿੰਘ ਪਤੰਗ ਨੇ ਸਮਾਗਮ ਵਿੱਚ ਸ਼ਮਿਲ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ । ਮੰਚ ਸੰਚਾਲਨ ਦਵਿੰਦਰ ਕੌਰ ਢਿੱਲੋਂ ਵੱਲੋਂ ਬਾਖੂਬੀ ਨਿਭਾਇਆ ਗਿਆ । ਇਸ ਤੋਂ ਇਲਾਵਾ ਨਰਿੰਦਰ ਸਿੰਘ ਦੌੜਕਾ,ਨੀਰੂ ਵਰਮਾ,ਅੰਮ੍ਰਿਤ ਭੂਸ਼ਣ ਸੋਨੀ,ਮਹਿੰਦਰ ਸਿੰਘ ਗੋਸਲ,ਮਨਜਿੰਦਰ ਸਿੰਘ, ਲਾਭ ਸਿੰਘ ਲਹਿਲੀ,ਰਣਜੋਧ ਸਿੰਘ,ਪਰਮਜੀਤ ਸਿੰਘ,ਜਸਬੀਰ ਕੌਰ,ਕੁਲਦੀਪ ਕੌਰ,ਪਾਲ ਅਜਨਬੀ,ਚਰਨਜੀਤ ਕਲੇਰ, ਤਰਸੇਮ ਰਾਜ,ਪਰਲਾਦ ਸਿੰਘ,ਰਤਨ ਬਾਬਕਵਾਲਾ,ਵਿਜੇ,ਮਲਕੀਤ ਸਿੰਘ ਬਰਾੜ,ਭੁਪਿੰਦਰ
ਮਲਿਕ,ਪਰਮਿੰਦਰ,ਹਰਪ੍ਰੀਤ ਕੌਰ, ਮਨਿੰਦਰ ਕੌਰ,ਮਲਕੀਤ ਸਿੰਘ ਨਾਗਰਾ,ਸਿਮਰਜੀਤ ਗਰੇਵਾਲ,ਰਜਿੰਦਰ ਰੇਨੂੰ,ਹਰਜੀਤ ਸਿੰਘ,ਕੁਲਵਿੰਦਰ ਕੌਰ,ਵੈਸ਼ਾਲੀ,ਦਮਨਪ੍ਰੀਤ ਸਿੰਘ,ਐਡਵੋਕੇਟ ਨੀਲਮ ਨਾਰੰਗ,ਖੁਸ਼ੀ ਰਾਮ ਨਿਮਾਣਾ, ਸਰਬਜੀਤ ਸਿੰਘ ਪੱਡਾ ਵੀ ਇਸ ਸਮਾਗਮ ਵਿੱਚ ਹਾਜ਼ਰ ਸਨ ।

ਧੰਨਵਾਦ ਸਹਿਤ

ਦਵਿੰਦਰ ਕੌਰ ਢਿੱਲੇ

Leave a Reply

Your email address will not be published. Required fields are marked *