ਮੋਹਾਲੀ (ਅਮਰੀਕ ਮਠਾਰੂ) ਸਾਂਝੀ ਅਦਬੀ ਮਹਿਫ਼ਿਲ, ਪੰਜਾਬ ਅਤੇ “ਸ਼ਬਦ ਵਰਤਾਰਾ” ਸਾਹਿਤ ਸਭਾ ਮਨੌਲੀ ਵਲੋਂ ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ” ਕਵੀ ਦਰਬਾਰ” 27 ਨਵੰਬਰ ਨੂੰ ਗੁਰੂਦਵਾਰਾ ਸਿੰਘ ਸ਼ਹੀਦਾ ਸੋਹਾਣਾ ਵਿਖੇ ਕਰਵਾਇਆ ਗਿਆ।
ਪ੍ਰਬੰਧਕ ਜਸਵਿੰਦਰ ਪਾਲ ( ਜੇ ਪਾਲ) ਚੱਠਾ ਗ੍ਰੇਵਾਲ, ਚੇਅਰਪਰਸਨ , ਗਲੋਬਲ ਹਿਊਮਨ ਰਾਇਟਸ ਫਰੰਟ, ਫਾਉਂਡਰ ਸਾਂਝੀ ਅਦਬੀ ਮਹਿਫ਼ਿਲ, ਹਰਿੰਦਰ ਹਰ , ਪ੍ਰਧਾਨ , “ਸ਼ਬਦ ਵਰਤਾਰਾ” ਸਾਹਿਤ ਸਭਾ, ਗੁਰਨਾਮ ਸਿੰਘ ਬਿੰਦਰਾ, ਚੇਅਰਮੈਨ, ਸਿੱਖ ਸੇਵਕ ਪੀਪਲ ਮੰਚ ਨੇ ਦੱਸਿਆ
ਕਿ ਦੁਪਹਿਰ ਬਾਅਦ ਆਰੰਭ ਹੋਏ ਕਵੀ ਦਰਬਾਰ ਵਿੱਚ ਰਾਸ਼ਟਰੀ ਤੇ ਅੰਤਰਾਸ਼ਟਰੀ ਲੱਗਭਗ ਦੋ ਦਰਜਨ ਕਵੀਆਂ ਨੇ ਆਪਣੀਆਂ ਰਚਨਾਵਾਂ ਸੁਣਾ ਕੇ ਸੰਗਤ ਨੂੰ ਨਿਹਾਲ ਕੀਤਾ।
ਕਵੀ ਦਰਬਾਰ ਦਾ ਆਗਾਜ਼ ਭੁਪਿੰਦਰ ਮਟੌਰੀਆ ਵੱਲੋ “ਇੱਕ ਸੀਸ ਦੀ ਲੋੜ” ਨਾਲ਼ ਹੋਇਆ, ਹਰਿੰਦਰ ਹਰ ” ਧੰਨ ਬਾਬਾ ਹਨੂੰਮਾਨ ਸਿੰਘ ਜੀ” ਅਤੇ ” ਪੁਆਧ” ਪੇਸ਼ ਕੀਤਾ,
Adv.

ਬਹਾਦਰ ਸਿੰਘ ਗੋਸਲ, ਗੁਰਨਾਮ ਸਿੰਘ ਮੋਹੀ, ਅੰਤਰਰਾਸ਼ਟਰੀ ਢਾਡੀ, ਡਾ਼ ਸਵੈਰਾਜ ਸਿੰਘ ਸੰਧੂ,
ਗੁਰਦਰਸ਼ਨ ਸਿੰਘ ਮਾਵੀ,ਸਿਮਰਜੀਤ ਗਰੇਵਾਲ, ਦਵਿੰਦਰ ਢਿੱਲੋਂ, ਲਾਭ ਸਿੰਘ ਲਹਿਲੀ, ਡਾ਼ ਖੁਸ਼ਦਿਲ ਧਾਲੀਵਾਲ, ਬਲਵਿੰਦਰ ਸਿੰਘ ਢਿੱਲੋ, ਧਿਆਨ ਸਿੰਘ ਕਾਹਲੋ,ਅਮਰਜੀਤ ਕੌਰ ਮੁਰਿੰਡਾ, ਨਰਿੰਦਰ ਕੌਰ ਲੌਂਗੀਆ, ਰਮਨਜੀਤ ਸਿੰਘ, ਅਮਰਦੀਪ ਮਾਣਾ, ਸਿਕੰਦਰ ਖਾਨ, ਪਰਗਟ ਸਿੰਘ ਬਾਗੀ ਮੋਗਾ, ਗੁਰਮੀਤ ਸਿੰਘ ਘਣਗਸ,ਹਰਭਜਨ ਕੌਰ
ਮਨਜੀਤ ਸਿੰਘ ਆਦਿ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।
ਇਸ ਮੌਕੇ ਭਾਈ ਹਰਜਿੰਦਰ ਸਿੰਘ ਪ੍ਰਧਾਨ,ਗੁਰੂਦਵਾਰਾ ਸਿੰਘ ਸ਼ਹੀਦਾ ਸੋਹਾਣਾ,ਡਾ਼ ਸ਼ਿੰਦਰਪਾਲ ਸਿੰਘ , ਪ੍ਰਧਾਨ ਪੰਜਾਬੀ ਸਾਹਿਤ ਸਭਾ ਮੁਹਾਲੀ, ਬਾਬਾ ਗੁਰਜੰਟ ਸਿੰਘ ਗੁਰੂਦਵਾਰਾ ਸ਼ਹੀਦ ਸਿੰਘ, ਲਾਂਡਰਾ,
ਅਮੋਲ ਸਿੰਘ ਵਰਦਾਨ ਸਵੀਟਸ,ਸੋਹਾਣਾ, ਦਲਬੀਰ ਕੌਰ ਸਾਬਕਾ ਅਸਟੇਟ ਅਫ਼ਸਰ ਪੁੱਡਾ, ਹਰਜੀਤ ਕੌਰ,ਗੁਰਵਿੰਦਰ ਸਿੰਘ ਗੋਲਡੀ ਸੋਹਾਣਾ, ਬਲਜੀਤ ਕੌਰ ਬੈਦਵਾਣ ਸਮੇਤ ਪੰਜਾਬੀ ਸਾਹਿਤ ਵਿੱਚ ਵਡਮੁੱਲੇ ਯੋਗਦਾਨ ਲਈ ਉੱਘੀਆਂ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ।
ਮੰਚ ਸੰਚਾਲਨ ਹਰਿੰਦਰ ਹਰ( ਮਨੌਲੀ ਵਾਲ਼ਾ) ਵੱਲੋ ਕੀਤਾ ਗਿਆ।










