ਬਰੈਂਪਟਨ 17 ਨਵੰਬਰ ( ਰਮਿੰਦਰ ਵਾਲੀਆ ) ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਫ਼ਾਊਂਡਰ ਅਤੇ ਪ੍ਰਬੰਧਕ ਰਮਿੰਦਰ ਰੰਮੀ ਅਤੇ ਪ੍ਰਬੰਧਕੀ ਟੀਮ ਮੈਂਬਰਜ਼ ਵੱਲੋਂ ਆਨਲਾਈਨ ਮਹੀਨਾਵਾਰ “ ਅੰਤਰਰਾਸ਼ਟਰੀ ਕਾਵਿ ਮਿਲਣੀ “ 16 ਨਵੰਬਰ ਦਿਨ ਐਤਵਾਰ ਨੂੰ 9 ਵਜੇ ਸਵੇਰੇ ਕੈਨੇਡਾ ਅਤੇ ਭਾਰਤ 7/30 ਵਜੇ ਸ਼ਾਮ ਨੂੰ ਦਾ ਆਯੋਜਨ ਕੀਤਾ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 556 ਪ੍ਰਕਾਸ਼ ਉਤਸਵ ਨੂੰ ਸਮਰਪਿਤ ਕਾਵਿ ਮਿਲਣੀ ਦੀ ਇਹ ਪੰਜਵੀਂ ਵਰ੍ਹੇਗੰਢ ਹੈ। ਹੁਣ ਤੱਕ 700 ਤੋਂ ਵੀ ਉੱਪਰ ਨਾਮਵਰ ਸ਼ਖ਼ਸੀਅਤਾਂ ਦੇਸ਼ ਵਿਦੇਸ਼ ਤੋਂ ਇਸ ਕਾਵਿ ਮਿਲਣੀ ਵਿੱਚ ਸ਼ਿਰਕਤ ਕਰ ਕਰ ਚੁੱਕੀਆਂ ਹਨ । ਬਹੁਤ ਘੱਟ ਮੈਂਬਰਜ਼ ਨੂੰ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਦਾ ਦੁਬਾਰਾ ਮੌਕਾ ਮਿਲਿਆ ਹੈ ਜੀ , ਬਹੁਤ ਸਾਰੀਆਂ ਅਦਬੀ ਸ਼ਖ਼ਸੀਅਤਾਂ ਅਜੇ ਸੂਚੀ ਵਿੱਚ ਹਨ ।
ਇਸ ਪ੍ਰੋਗਰਾਮ ਵਿਚ ਸਾਰੇ ਹੀ ਵਿਸ਼ੇਸ਼ ਮਹਿਮਾਨ ਸਨ । ਪ੍ਰੋਗਰਾਮ ਦਾ ਆਰੰਭ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਪ੍ਰਧਾਨ ਤੇ ਹੋਸਟ ਰਿੰਟੂ ਭਾਟੀਆ ਨੇ ਮੂਲ ਮੰਤਰ ਦੇ ਪਾਠ ਨਾਲ ਸ਼ੁਰੂ ਕੀਤਾ । ਪੰਜ ਸਾਲਾਂ ਦੌਰਾਨ ਹੋ ਰਹੇ ਸਾਰੇ ਪ੍ਰੋਗਰਾਮਾਂ ਦੀ ਜਾਣਕਾਰੀ ਨੂੰ ਰਿੰਟੂ ਭਾਟੀਆ ਜੀ ਨੇ ਸਾਂਝਾ ਕੀਤਾ । ਰਿੰਟੂ ਭਾਟੀਆ ਜੀ ਨੇ ਡਾ . ਗੁਰਚਰਨ ਕੌਰ ਕੋਚਰ ਜੀ ਦਾ ਵਧਾਈ ਮੈਸੇਜ ਵੀ ਪੜ੍ਹ ਕੇ ਸੁਣਾਇਆ । ਸਰਪ੍ਰਸਤ ਸੁਰਜੀਤ ਕੌਰ ਨੇ ਹਾਜ਼ਰੀਨ ਮੈਂਬਰਜ਼ ਨੂੰ ਨਿੱਘਾ ਜੀ ਆਇਆਂ ਕਿਹਾ ਅਤੇ ਆਪਣੀ ਇਕ ਰਚਨਾ ਗੁਰੂ ਨਾਨਕ ਦੇਵ ਜੀ ਉਪਰ ਪੇਸ਼ ਕੀਤੀ । ਸੁਰਜੀਤ ਕੌਰ ਨੇ ਇਸ ਪ੍ਰੋਗਰਾਮ ਦੀ ਪੰਜਵੀਂ ਵਰ੍ਹੇਗੰਢ ਦੀ ਮੁਬਾਰਕ ਬਾਦ ਵੀ ਦਿੱਤੀ। ਉਹਨਾਂ ਆਨਲਾਈਨ ਹੋਣ ਵਾਲੇ ਇਸ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਰਮਿੰਦਰ ਰੰਮੀ ਜੀ ਦੇ ਸੁਹਿਰਦ ਯਤਨਾਂ ਦੀ ਪ੍ਰਸੰਸਾ ਕੀਤੀ। ਪ੍ਰੋਗਰਾਮ ਦਾ ਸੰਚਾਲਨ ਰਿੰਟੂ ਭਾਟੀਆ ਨੇ ਕੀਤਾ ਜੋਕਿ ਕਾਬਿਲੇ ਤਾਰੀਫ਼ ਸੀ । ਉਪਰੰਤ ਇਸ ਕਵੀ ਦਰਬਾਰ ਵਿਚ ਅਰਤਿੰਦਰ ਸੰਧੂ ,ਕੁਲਵੰਤ ਢਿੱਲੋਂ ,ਡਾ . ਪੁਸ਼ਵਿੰਦਰ ਕੌਰ ਖੋਖਰ ,ਡਾ . ਉਮਿੰਦਰ ਜੌਹਲ ,ਡਾ . ਨਿਗਹਤ ਖੁਰਸ਼ੀਦ ,ਸੁਰਿੰਦਰਜੀਤ ਕੌਰ ,ਸ . ਹਰਦਿਆਲ ਸਿੰਘ ਝੀਤਾ ,ਮੀਤਾ ਖੰਨਾ ,
ਵਰਿੰਦਰ ਸਿੰਘ ਪਾਂਸ਼ਟਾ ਯੂ ਐਸ ਏ ਅਤੇ ਸਤਬੀਰ ਸਿੰਘ
ਨੇ ਆਪਣੀਆਂ ਕਾਵਿ ਰਚਨਾਵਾਂ ਸੁਣਾਈਆਂ ਅਤੇ ਕੁਝ ਨੇ ਆਪਣੇ ਵਿਚਾਰ ਵੀ ਪੇਸ਼ ਕੀਤੇ ।
ਜਗਤ ਪੰਜਾਬੀ ਸਭਾ ਦੇ ਚੇਅਰਮੈਨ ਸ . ਅਜੈਬ ਸਿੰਘ ਚੱਠਾ ਵਿਸ਼ੇਸ਼ ਤੌਰ ਤੇ ਇਸ ਪ੍ਰੋਗਰਾਮ ਵਿਚ ਸ਼ਾਮਿਲ ਹੋਏ ਤੇ ਉਹਨਾਂ ਨੇ ਪੰਜਵੀਂ ਵਰ੍ਹੇਗੰਢ ਤੇ ਸੱਭ ਨੂੰ ਵਧਾਈ ਦਿੱਤਾ ਤੇ ਕਿਹਾ ਕਿ ਰਮਿੰਦਰ ਰੰਮੀ ਬਹੁਤ ਮਿਹਨਤ ਕਰ ਰਹੇ ਹਨ ਤੇ ਆਪਣੇ ਟੀਮ ਮੈਂਬਰਜ਼ ਨੂੰ ਵੀ ਨਾਲ ਲੈ ਕੇ ਚੱਲਦੇ ਹਨ । ਰਮਿੰਦਰ ਰੰਮੀ ਨੇ ਦੱਸਿਆ ਕਿ ਅੱਜ ਤੋਂ ਪੰਜ ਸਾਲ ਪਹਿਲਾਂ ਜੱਦ ਪ੍ਰੋਗਰਾਮ ਕਾਵਿ ਮਿਲਣੀ ਨਵੰਬਰ 2020 ਵਿੱਚ ਪਹਿਲਾ ਪ੍ਰੋਗਰਾਮ ਕੀਤਾ ਸੀ ਤੇ ਸ . ਅਜੈਬ ਸਿੰਘ ਚੱਠਾ ਜੀ ਨੇ ਹੱਲਾਸ਼ੇਰੀ ਦਿੱਤੀ ਸੀ ਤੇ ਆਪਣਾ ਜ਼ੂਮ ਦਾ ਲਿੰਕ ਵੀ ਦਿੱਤਾ ਸੀ ਕਿ ਤੁਸੀਂ ਪ੍ਰੋਗਰਾਮ ਸ਼ੁਰੂ ਕਰੋ ਤੇ ਮੀਤਾ ਖੰਨਾ ਜੀ ਨੂੰ ਲੈ ਕੇ ਇਹ ਪ੍ਰੋਗਰਾਮ ਸ਼ੁਰੂ ਕੀਤੇ ਸਨ ਅਤੇ ਪਹਿਲੇ ਪ੍ਰੋਗਰਾਮ ਦੇ ਪਹਿਲੇ ਹੋਸਟ ਮੀਤਾ ਖੰਨਾ ਜੀ ਸਨ ।ਰਮਿੰਦਰ ਰੰਮੀ ਨੇ ਇਹਨਾਂ ਦਾ ਧੰਨਵਾਦ ਵੀ ਕੀਤਾ ।
ਪੰਜ ਸਾਲ ਤੋਂ ਜੋ ਰਮਿੰਦਰ ਰੰਮੀ ਦੀ ਅਗਵਾਈ ਵਿਚ ਲਗਾਤਾਰ ਇਹ ਅੰਤਰਰਾਸ਼ਟਰੀ ਕਾਵਿ ਮਿਲਣੀ ਪ੍ਰੋਗਰਾਮ ਹੋ ਰਹੇ ਹਨ ਉਹਨਾਂ ਸੱਭਨਾਂ ਨੇ ਇਹਨਾਂ ਪ੍ਰੋਗਰਾਮਾਂ ਦੀ ਭਰਪੂਰ ਸ਼ਲਾਘਾ ਕੀਤੀ ਤੇ ਕਿਹਾ ਕਿ ਰਮਿੰਦਰ ਰੰਮੀ ਬਹੁਤ ਮਿਹਨਤ ਕਰ ਰਹੇ ਹਨ ਅਤੇ ਟੀਮ ਮੈਂਬਰਜ਼ ਨੂੰ ਨਾਲ ਲੈ ਕੇ ਚੱਲਦੇ ਹਨ ।
ਸ . ਪਿਆਰਾ ਸਿੰਘ ਕੁੱਦੋਵਾਲ ਜੀ ਸਾਰੇ ਪ੍ਰੋਗਰਾਮ ਨੂੰ ਸੱਮਅੱਪ ਵੀ ਕਰਦੇ ਹਨ ਤੇ ਹਾਜ਼ਰੀਨ ਸੱਭ ਮੈਂਬਰਜ਼ ਦਾ ਧੰਨਵਾਦ ਵੀ ਕਰਦੇ ਹਨ ਪਰ ਉਹ ਭਾਰਤ ਗਏ ਹੋਏ ਹਨ , ਉਹਨਾਂ ਨੇ ਪੰਜਵੀਂ ਵਰ੍ਹੇਗੰਢ ਦੀ ਵਧਾਈ ਤੇ ਸ਼ੁੱਭ ਇੱਛਾਵਾਂ ਦਾ ਸੰਦੇਸ਼ ਵੀ ਭੇਜਿਆ । ਇਸ ਲਈ ਇਸ ਜ਼ੁੰਮੇਵਾਰੀ ਨੂੰ ਸੰਸਥਾ ਦੇ ਸੀ . ਮੀਤ ਪ੍ਰਧਾਨ ਅਤੇ ਸਿਰਜਨਾ ਦੇ ਆਰ ਪਾਰ ਪ੍ਰੋਗਰਾਮ ਦੇ ਸੰਚਾਲਕ ਪ੍ਰੋ. ਕੁਲਜੀਤ ਕੌਰ ਜੀ ਨੇ ਨਿਭਾਇਆ । ਉਹਨਾਂ ਸਾਰੇ ਪ੍ਰੋਗਰਾਮ ਨੂੰ ਸਮਅੱਪ ਕੀਤਾ ਅਤੇ ਉਹਨਾਂ ਨੇ ਸਮੁੱਚੇ ਪ੍ਰੋਗਰਾਮ ਉਪਰ ਆਪਣੇ ਪ੍ਰਤੀਕਰਮ ਪੇਸ਼ ਕੀਤੇ।
Adv.

ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਫ਼ਾਊਂਡਰ ਅਤੇ ਪ੍ਰਬੰਧਕ ਰਮਿੰਦਰ ਰੰਮੀ ਨੇ ਸਭ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਆਪ ਸੱਭ ਦੇ ਪਿਆਰ , ਸਾਥ ਤੇ ਸਹਿਯੋਗ ਸਦਕਾ ਇਹ ਪ੍ਰੋਗਰਾਮ ਸਫ਼ਲ ਹੋ ਰਹੇ ਹਨ । ਇਸ ਸਫ਼ਲ ਪ੍ਰੋਗ੍ਰਾਮ ਲਈ ਤੇ ਕਾਮਯਾਬੀ ਲਈ ਆਪ ਸੱਭ ਵਧਾਈ ਦੇ ਪਾਤਰ ਹੋ । ਡਾ. ਸਰਬਜੀਤ ਕੌਰ ਸੋਹਲ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਚੇਅਰਪਰਸਨ ਹਨ ਤੇ ਸੰਸਥਾ ਦੀ ਬੈਕ ਬੋਨ ਹਨ । ਉਹਨਾਂ ਦੇ ਸਹਿਯੋਗ ਬਿਨਾਂ ਵੀ ਅਸੀਂ ਅਧੂਰੇ ਹਾਂ ।ਸ . ਪਿਆਰਾ ਸਿੰਘ ਕੁੱਦੋਵਾਲ , ਸੁਰਜੀਤ ਕੌਰ , ਰਿੰਟੂ ਭਾਟੀਆ , ਪ੍ਰੋ. ਕੁਲਜੀਤ ਕੌਰ ਜੀ , ਡਾ . ਬਲਜੀਤ ਕੌਰ ਰਿਆੜ ਜੀ , ਡਾ . ਅਮਰ ਜੋਤੀ ਮਾਂਗਟ , ਰਾਜਬੀਰ ਕੌਰ ਗਰੇਵਾਲ ਸ਼ੁਰੂ ਤੋਂ ਇਸ ਸੰਸਥਾ ਦਾ ਖ਼ਾਸ ਹਿੱਸਾ ਹਨ ਤੇ ਬਾਕੀ ਪ੍ਰਬੰਧਕੀ ਟੀਮ ਮੈਂਬਰਜ਼ ਵੀ ਪੂਰਾ ਸਹਿਯੋਗ ਕਰ ਰਹੇ ਹਨ । ਹੁਣ ਇਸ ਟੀਮ ਵਿਚ ਸਤਬੀਰ ਸਿੰਘ ਜੀ , ਰਾਜਵੀਰ ਸਿੰਘ ਸੰਧੂ ਤੇ ਹੋਰ ਮੈਂਬਰਜ਼ ਪ੍ਰਬੰਧਕੀ ਟੀਮ ਦਾ ਹਿੱਸਾ ਹਨ । ਇਸ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਤੋਂ ਬਹੁਤ ਨਾਮਵਰ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ । ਡਾ . ਦਲਬੀਰ ਸਿੰਘ ਕਥੂਰੀਆ ਚੇਅਰਮੈਨ ਵਿਸ਼ਵ ਪੰਜਾਬੀ ਸਭਾ ਅਤੇ ਸੰਸਥਾ ਦੇ ਚੀਫ਼ ਪੈਟਰਨ ਨੇ ਆਪਣੇ ਕੀਮਤੀ ਰੁਝੇਵਿਆਂ ਵਿੱਚੋਂ ਸਮਾਂ ਨਿਕਾਲ ਕੇ ਪ੍ਰੋਗਰਾਮ ਵਿੱਚ ਆਪਣੀ ਸ਼ਮੂਲੀਅਤ ਕੀਤੀ ਤੇ ਆਪਣੇ ਵਿਚਾਰ ਵੀ ਸਾਂਝੇ ਕੀਤੇ । ਹਰਭਜਨ ਕੌਰ ਗਿੱਲ , ਗੁਰਚਰਨ ਸਿੰਘ ਜੋਗੀ,ਅੰਮ੍ਰਿਤਾ ਦਰਸ਼ਨ , ਜੈਲੀ ਗੇਰਾ , ਦਿਲਪ੍ਰੀਤ ਗੁਰੀ , ਕੁਲਵਿੰਦਰ ਸਿੰਘ ਗਾਖਿਲ , ਸਿੰਗਰ ਮੰਗਤ ਖਾਨ , ਗਿਆਨ ਸਿੰਘ ਘਈ ਅਤੇ ਹੋਰ ਬਹੁਤ ਅਦਬੀ ਸ਼ਖ਼ਸੀਅਤਾਂ ਨੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਤੇ ਚੈਟ ਬਾਕਸ ਵਿੱਚ ਤੇ ਲਾਈਵ ਪ੍ਰੋਗਰਾਮ ਦੇਖ ਰਹੇ ਦੋਸਤਾਂ ਨੇ ਕਮੈਂਟਸ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ ਤੇ ਪ੍ਰੋਗਰਾਮ ਦੀ ਸਰਾਹਨਾ ਵੀ ਕੀਤੀ । ਪ੍ਰੋਗਰਾਮ ਦੀ ਰਿਪੋਰਟ ਪ੍ਰੋ ਕੁਲਜੀਤ ਕੌਰ ਸੀ . ਮੀਤ ਪ੍ਰਧਾਨ ਨੇ ਰਮਿੰਦਰ ਰੰਮੀ ਨੂੰ ਸਾਂਝੀ ਕੀਤੀ । ਧੰਨਵਾਦ ਸਹਿਤ । ਆਖੀਰ ਵਿਚ ਰਮਿੰਦਰ ਰੰਮੀ ਨੇ ਇਹ ਕਿਹਾ :-
( ਅਗਰ ਤੁਮ ਨਾ ਹੋਤੇ ਤੋ ਹਮ ਨਾ ਹੋਤੇ )
ਰਮਿੰਦਰ ਰੰਮੀ ਫ਼ਾਊਂਡਰ ਅਤੇ ਪ੍ਰਬੰਧਕ ,
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ । 🙏🙏





