ਚੰਡੀਗੜ੍ਹ (IPT BUREAU) ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਵਿਸ਼ੇਸ਼ ਇਕੱਤਰਤਾ ਟੀ.ਐੱਸ.ਸੈਂਟਰਲ ਸਟੇਟ ਲਾਇਬ੍ਰੇਰੀ ਸੈਕਟਰ 17 ਚੰਡੀਗੜ੍ਹ ਵਿਖੇ ਹੋਈ,ਜਿਸ ਦੀ ਪ੍ਰਧਾਨਗੀ ਸੰਸਥਾ ਦੇ ਸੰਸਥਾਪਕ ਸ਼੍ਰੀ ਸੇਵੀ ਰਾਇਤ ਜੀ ਦੇ ਸਪੁੱਤਰ ਸ.ਵਿਸ਼ਵਪਾਲ ਸਿੰਘ ਨੇ ਕੀਤੀ।
ਕੇਂਦਰ ਦੇ ਸੁਹਿਰਦ ਮੈਂਬਰ ਮਰਹੂਮ ਸ੍ਰੀ ਅਮਰਜੀਤ ਸਿੰਘ ਖੁਰਲ ਜੀ ਦੇ ਸਪੁੱਤਰ ਸ. ਗੁਰਪ੍ਰੀਤ ਸਿੰਘ ਖੁਰਲ ਮੁੱਖ ਮਹਿਮਾਨ ਵੱਜੋਂ ਸ਼ਾਮਿਲ ਹੋਏ। ਸੰਸਥਾ ਦੇ ਪ੍ਰਧਾਨ ਸ. ਗੁਰਦਰਸ਼ਨ ਸਿੰਘ ਮਾਵੀ ਵੱਲੋਂ ਕੇਂਦਰ ਦੇ ਉਦੇਸ਼ਾਂ ਬਾਰੇ ਚਾਨਣਾ ਪਾਇਆ ਗਿਆ ।
ਸਮਾਗਮ ਦੇ ਪਹਿਲੇ ਦੌਰ ਵਿੱਚ ਗੁਰਪ੍ਰੀਤ ਸਿੰਘ ਖੁਰਲ ਜੀ ਦੇ ਸਹਿਯੋਗ ਨਾਲ, ਆਪਣੇ ਪਿਤਾ ਜੀ ਨੂੰ ਸ਼ਰਧਾਂਜਲੀ ਵੱਜੋਂ ਛਪਵਾਈ ਗਈ ਨੋਟ-ਬੁੱਕ, ਜਿਸ ਵਿੱਚ ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਵਿਛੜ ਚੁੱਕੇ ਮੈਂਬਰ ਸਾਹਿਬਾਨਾਂ, ਮੌਜੂਦਾ ਮੈਂਬਰਾਂ, ਸਾਰੇ ਸਹਿਯੋਗੀ ਸੱਜਣਾਂ ਅਤੇ ਕੇਂਦਰ ਦੀਆਂ ਗਤੀਵਿਧੀਆਂ ਦਾ ਵਿਸਥਾਰ ਪੂਰਵਕ ਵਰਨਣ ਕੀਤਾ ਗਿਆ ਹੈ,ਲੋਕ ਅਰਪਣ ਕੀਤੀ ਗਈ।
ਸ਼੍ਰੀਮਤੀ ਪਰਮਜੀਤ ਕੌਰ ਪਰਮ ਨੇ ਇਸ ਨੋਟ-ਬੁੱਕ ਬਾਰੇ ਕਿਹਾ ਕਿ ਇਸ ਵਿਲੱਖਣ ਕਾਰਜ ਵਾਸਤੇ ਸੰਸਥਾ ਵਧਾਈ ਦੀ ਪਾਤਰ ਹੈ ਕਿਉਂ ਕਿ ਇਸ ਰਾਹੀਂ ਇਸ ਸੰਸਥਾ ਨਾਲ ਜੁੜੇ ਹਰੇਕ ਮੈਂਬਰ ਨੂੰ ਕੇਂਦਰ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਮਿਲੇਗੀ ਇਸ ਦੇ ਨਾਲ ਹੀ ਬਹੁਤ ਹੀ ਖੂਬਸੂਰਤ ਸ਼ੇਅਰ ਸਰੋਤਿਆਂ ਨਾਲ ਸਾਂਝੇ ਕੀਤੇ।
ਸ.ਵਿਸ਼ਵਪਾਲ ਸਿੰਘ ਨੇ ਸਾਰੇ ਮੈਂਬਰਾਂ ਦਾ ਬਹੁਤ ਹੀ ਭਾਵੁਕਤਾ ਨਾਲ ਧੰਨਵਾਦ ਕਰਦੇ ਹੋਏ ਕਿਹਾ ਕਿ ਅਸੀਂ ਸਾਰਾ ਪਰਿਵਾਰ ਤੁਹਾਡੇ ਨਾਲ ਹਾਂ।
ਮੁੱਖ ਮਹਿਮਾਨ ਗੁਰਪ੍ਰੀਤ ਸਿੰਘ ਖੁਰਲ ਨੇ ਕਿਹਾ ਕਿ ਇਹ ਡਾਇਰੀ ਸਿਰਫ ਜਿਲਦ ਨਾਲ ਬੰਨ੍ਹੇ ਹੋਏ ਕਾਗਜ਼ ਹੀ ਨਹੀਂ ਸਗੋਂ ਸਾਹਿਤਕਾਰਾਂ ਅਤੇ ਕਵੀਆਂ ਨੂੰ ਆਪਣੇ ਜਜ਼ਬਾਤ ਦਰਜ ਕਰਨ ਦਾ ਮੌਕਾ ਪ੍ਰਦਾਨ ਕਰੇਗੀ ਉਨ੍ਹਾਂ ਨੇ ਕਿਹਾ ਕਿ ਮੇਰੇ ਵੱਲੋਂ ਮੇਰੇ ਪਿਤਾ ਜੀ ਨੂੰ ਇਹੀ ਸੱਚੀ ਤੇ ਭਾਵਪੂਰਕ ਸ਼ਰਧਾਂਜਲੀ ਹੈ।
ਇਕੱਤਰਤਾ ਦੇ ਦੂਜੇ ਦੌਰ ਵਿੱਚ ਕਵੀ ਦਰਬਾਰ ਹੋਇਆ ਜਿਸ ਵਿੱਚ ਸਿਮਰਜੀਤ ਕੌਰ ਗਰੇਵਾਲ,ਦਵਿੰਦਰ ਕੌਰ ਢਿੱਲੋਂ, ਰਤਨ ਬਾਬਕ ਵਾਲਾ, ਹਰਜੀਤ ਸਿੰਘ ,ਮਹਿੰਦਰ ਸਿੰਘ ਗੋਸਲ,ਸਰਬਜੀਤ ਸਿੰਘ ਪੱਡਾ,ਭਰਪੂਰ ਸਿੰਘ,ਬਲਵਿੰਦਰ ਢਿੱਲੋਂ,ਲਾਭ ਸਿੰਘ ਲਹਿਲੀ,ਗੁਰਦਾਸ ਸਿੰਘ ਦਾਸ, ਕਰਨੈਲ ਸਿੰਘ,ਮਲਕੀਤ ਬਸਰਾ,ਸੁਰਿੰਦਰ ਕੁਮਾਰ ਅਤੇ ਗੁਰਮੀਤ ਸਿੰਗਲ ਨੇ ਤਰੰਨੁਮ ਵਿੱਚ ਆਪਣੀਆਂ ਰਚਨਾਂਵਾਂ ਸੁਣਾ ਕੇ ਸਰੋਤਿਆਂ ਨੂੰ ਝੂਮਣ ਲਾ ਦਿੱਤਾ। ਨਰਿੰਦਰ ਕੌਰ ਲੌਂਗੀਆ,ਅੰਸ਼ੂਕਰ ਮਹੇਸ਼,ਸੰਗੀਤਾ ਪੁਖਰਾਜ ਤੇ ਦਵਿੰਦਰ ਸਿੰਘ ਰਾਣਾ ਨੇ ਆਪਣੀਆਂ ਕਵਿਤਾਂਵਾਂ ਰਾਹੀਂ ਆਪਣੀ ਹਾਜ਼ਰੀ ਲਵਾਈ।
ਅੰਤਰ ਰਾਸ਼ਟਰੀ ਪੱਤਰਕਾਰ ਸ. ਅਜਾਇਬ ਸਿੰਘ ਔਜਲਾ ਨੇ ਕਿਹਾ ਕਿ ਮੈਨੂ ਇਹ ਮੁਕਾਮ ਸਾਹਿਤ ਸਭਾਂਵਾਂ ਕਰਕੇ ਹੀ ਹਾਸਲ ਹੋਇਆ ਹੈ ਇਸ ਤੋਂ ਇਲਾਵਾ ਉਹਨਾਂ ਨੇ ਕੇਂਦਰ ਦੀ ਸਾਰੀ ਟੀਮ ਨੂੰ ਵਧਾਈ ਦਿੱਤੀ।
Adv.

ਡਾ. ਮਨਜੀਤ ਸਿੰਘ ਬੱਲ ਨੇ ਆਪਣੀ ਦੂਸਰੀ ਫ਼ਿਲਮ ਬਾਰੇ ਜਾਣਕਾਰੀ ਸਾਂਝੀ ਕੀਤੀ ।ਸ਼੍ਰੀਮਤੀ ਪੁਸ਼ਪਾ ਹੰਸ ਨੇ ਚੁਟਕਲਾ ਸੁਣਾ ਕੇ ਸਾਰਿਆਂ ਨੂ ਖੁਸ਼ ਕਰ ਦਿੱਤਾ । ਇਹਨਾਂ ਤੋਂ ਇਲਾਵਾ ਪ੍ਰਲਾਦ ਸਿੰਘ , ਡਾ. ਡੀ.ਪੀ. ਸਿੰਘ,ਹਰਮਨਪ੍ਰੀਤ ਸਿੰਘ ,ਰੇਖਾ ਮਿੱਤਲ, ਸੁਭਾਸ਼ ਚੰਦਰ,ਕਰਨੈਲ ਸਿੰਘ,ਕੁਲਵਿੰਦਰ ਕੌਰ,ਵੈਸ਼ਾਲੀ ਅਤੇ ਸਿੰਘ ਰੁਪਾਲ ਨੇ ਵੀ ਸ਼ਿਰਕਤ ਕੀਤੀ ।
ਮੰਚ ਸੰਚਾਲਣ ਸ਼੍ਰੀਮਤੀ ਦਵਿੰਦਰ ਕੌਰ ਢਿੱਲੋਂ ਨੇ ਬਾਖੂਬੀ ਨਿਭਾਇਆ।










